ਨਿਹਾਲ ਸਿੰਘ ਵਾਲਾ, 6 ਮਈ (ਸੁਖਦੇਵ ਸਿੰਘ ਖ਼ਾਲਸਾ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦਾ ਹਲਕਾ ਨਿਹਾਲ ਸਿੰਘ ਅੰਦਰ ਜਨਤਕ ਅਧਾਰ ਹੋਰ ਮਜ਼ਬੂਤ ਕਰਨ ਲਈ ਜਲਦੀ ਹੀ ਡੋਰ ਟੂ ਡੋਰ ਮੁਹਿੰਮ ਆਰੰਭ ਕਰਕੇ ਪਾਰਟੀ ਦੀਆਂ ਗਤੀਵਿਧੀਆਂ ਅਰੰਭ ਕੀਤੀਆਂ ਜਾਣਗੀਆਂ ਤਾਂ ਕਿ 2027 'ਚ ਆਉਣ ਵਾਲੀ ਵਿਧਾਨ ਸਭਾ ਚੋਣਾਂ 'ਚ ਪੂਰੀ ਮਜ਼ਬੂਤੀ ਨਾਲ ਇਕ ਵੱਖਰਾ ਰਾਜਸੀ ਪਲੇਟ ਫਾਰਮ ਬਣਾਇਆ ਜਾ ਸਕੇ | ਇਹ ਪ੍ਰਗਟਾਵਾ ਕਰਦਿਆਂ ਹਲਕਾ ਨਿਹਾਲ ਸਿੰਘ ਵਾਲਾ ਦੇ ਆਗੂ ਜਥੇਦਾਰ ਬਲਦੇਵ ਸਿੰਘ ਮਾਣੰੂਕੇ, ਚਰਨਜੀਤ ਸਿੰਘ ਦੀਨਾਂ ਅਤੇ ਯੂਥ ਆਗੂ ਗੁਰਜੀਤ ਸਿੰਘ ਸੋਨਾ ਫਾਈਨੈਂਸ ਵਾਲੇ ਨੇ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਪਾਰਟੀ ਆਗੂਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਾਰਟੀ ਦਾ ਜਨਤਕ ਅਧਾਰ ਕਾਇਮ ਕਰਨ ਲਈ ਪਾਰਟੀ ਦੀਆਂ ਨੀਤੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਤਾਂ ਕਿ ਇਕ ਜਥੇਬੰਦਕ ਢੰਗ ਨਾਲ 2027 ਦੀਆਂ ਚੋਣਾਂ 'ਚ ਪਾਰਟੀ ਆਪਣੀ ਸਰਕਾਰ ਕਾਇਮ ਕਰ ਸਕੇ | ਇਸ ਮੌਕੇ ਪ੍ਰੋਫੈਸਰ ਕੁਲਦੀਪ ਸਿੰਘ ਬਖ਼ਤਗੜ੍ਹ, ਲਾਭ ਸਿੰਘ ਬਾਬੇ ਕਾ, ਚੇਤ ਸਿੰਘ, ਜਗਮੀਤ ਸਿੰਘ ਗਿੱਲ, ਕਿੰਦਰ ਸਿੰਘ, ਬੂਟਾ ਬਿਜਲੀ ਵਾਲਾ, ਹਰਬੰਸ ਸਿੰਘ, ਜੀਵਨ ਸਿੰਘ, ਗਗਨ ਗਿੱਲ, ਬੂਟਾ ਸਿੰਘ, ਰਾਜੂ ਆਦਿ ਹਾਜ਼ਰ ਸਨ |