16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਕਾਰਲ ਮਾਰਕਸ ਦਾ 209ਵਾਂ ਜਨਮ ਦਿਨ ਇਕ ਸਿਧਾਂਤਕ ਸੈਮੀਨਾਰ ਕਰ ਕੇ ਮਨਾਇਆ

Ad Position 21
No active advertisement
ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਸਿਧਾਂਤਕ ਪੰਦ੍ਹਰਵਾੜੇ ਤਹਿਤ ਕਾਰਲ ਮਾਰਕਸ ਦੇ 209ਵੇਂ ਜਨਮ ਦਿਨ ਮੌਕੇ ਕਰਵਾਏ ਸਿਧਾਂਤਕ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਡਾ. ਇੰਦਰਬੀਰ ਸਿੰਘ ਗਿੱਲ ਤੇ ਹਾਜ਼ਰ ਆਗੂ | ਤਸਵੀਰਾਂ: ਹਰਜੀਤ ਸਿੰਘ <br/> 07-05-2026
ਮੋਗਾ, 6 ਮਈ (ਸੁਰਿੰਦਰਪਾਲ ਸਿੰਘ)-ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਸਿਧਾਂਤਕ ਪੰਦ੍ਹਰਵਾੜੇ ਤਹਿਤ ਕਾਰਲ ਮਾਰਕਸ ਦਾ 209ਵਾਂ ਜਨਮ ਦਿਨ ਇਕ ਸਿਧਾਂਤਕ ਸੈਮੀਨਾਰ ਕਰ ਕੇ ਮਨਾਇਆ ਗਿਆ | ਇਸ ਸਿਧਾਂਤਕ ਸੈਮੀਨਾਰ ਨੂੰ ਸੰਬੋਧਨ ਕਰਨ ਲਈ ਕਾਮਰੇਡ ਜਗਰੂਪ ਤੇ ਪ੍ਰੋਫੈਸਰ ਸੁਖਦੇਵ ਸਿੰਘ ਸਿਰਸਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮਾਰਕਸਵਾਦੀ ਚਿੰਤਕ ਅਤੇ ਅਧਿਆਪਕ ਕਾਮਰੇਡ ਜਗਰੂਪ ਨੇ ਸੈਮੀਨਾਰ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਮਾਰਕਸਵਾਦ ਅੱਜ ਦੇ ਪ੍ਰਬੰਧ ਵਿਚ ਸਦਾ ਰਾਹ ਦਸੇਰਾ ਹੈ | ਮਾਰਕਸਵਾਦ ਦੀ ਸ਼ਕਤੀਮਾਨਤਾ ਤੇ ਸਮਰੱਥਾ ਤੋਂ ਭੈ ਖਾਂਦੀ ਸਰਮਾਏਦਾਰੀ ਜਦੋਂ ਜਾਣਬੁੱਝ ਕੇ ਇਸ ਨੂੰ ਨਿਰਾਰਥਕ ਪ੍ਰਚਾਰਨ ਦੀਆਂ ਅਸਫਲ ਕੋਸ਼ਿਸ਼ਾਂ ਕਰ ਰਹੀ ਹੁੰਦੀ ਹੈ ਉਦੋਂ ਗਿਆਨ 'ਚ ਊਣੇ ਬੁੱਧੀਜੀਵੀ ਇਸ ਪ੍ਰਚਾਰ ਨੂੰ ਸੱਚ ਮੰਨ ਵਿਗਿਆਨਕ ਸਿਧਾਂਤ ਤੋਂ ਕੰਨੀ ਕਤਰਾ ਲੈਂਦੇ ਹਨ | ਉਨ੍ਹਾਂ ਕਿਹਾ ਕਿ ਅੱਜ ਸਾਨੂੰ ਮਾਰਕਸਵਾਦ ਨੂੰ ਵੱਧ ਤੋਂ ਵੱਧ ਪੜ੍ਹਨ ਤੇ ਉਸ ਤੋਂ ਸੇਧ ਲੈਣ ਦੀ ਜ਼ਰੂਰਤ ਹੈ ਕਿਉਂਕਿ ਮਾਰਕਸਵਾਦ ਸਾਨੂੰ ਦੱਸਦਾ ਹੈ ਕਿ ਇਸ ਪ੍ਰਬੰਧ ਨੂੰ ਬਦਲਿਆ ਕਿਵੇਂ ਜਾ ਸਕਦਾ ਹੈ | ਇਸ ਮੌਕੇ ਪ੍ਰੋਫੈਸਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਅੱਜ ਦਾ ਸਰਮਾਏਦਾਰੀ ਪ੍ਰਬੰਧ ਸਾਰੇ ਲੋਕਾਂ ਲਈ ਵਿਨਾਸ਼ਕਾਰੀ ਹੈ | ਇਸ ਪ੍ਰਬੰਧ ਤੋਂ ਛੁਟਕਾਰਾ ਪਾਉਣ ਦਾ ਇਕੋ ਇਕ ਰਾਹ ਹੈ ਕਿ ਅਸੀਂ ਮਾਰਕਸਵਾਦ ਦਾ ਡੂੰਘਾ ਅਧਿਐਨ ਕਰੀਏ | ਉਨ੍ਹਾਂ ਕਿਹਾ ਕਿ ਲੇਖਕਾਂ ਨੂੰ ਵਿਗਿਆਨਕ ਦਿ੍ਸ਼ਟੀ ਨਾਲ ਲੋਕਾਂ ਨੂੰ ਦਿਸ਼ਾ ਦੇਣ ਲਈ ਅੱਜ ਵਧੇਰੇ ਭੂਮਿਕਾ ਨਿਭਾਉਣ ਦੀ ਲੋੜ ਹੈ | ਅੱਜ ਹਾਕਮ ਜਮਾਤੀ ਪਾਰਟੀਆਂ ਲੋਕਾਂ ਖ਼ਾਸ ਕਰ ਕੇ ਜਵਾਨ ਪੀੜ੍ਹੀ ਦੇ ਦਿਮਾਗਾਂ ਨੂੰ ਖੁੰਢਾ ਕਰਨ ਲਈ ਆਪਣੇ ਸਭ ਸਾਧਨ ਵਰਤ ਰਹੀਆਂ | ਇਸ ਸੈਮੀਨਾਰ ਵਿਚ ਆਲ ਇੰਡੀਆ ਯੂਥ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਰੌਸ਼ਨ ਕੁਮਾਰ ਸਿਨਹਾ ਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਕੌਮੀ ਸਕੱਤਰ ਦਿਨੇਸ਼ ਸ਼ਰੀ ਰੰਗਰਾਜਣ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਉਨ੍ਹਾਂ ਕਿਹਾ ਕਿ ਅੱਜ ਸਿੱਖਿਆ ਦਾ ਹੋ ਰਿਹਾ ਨਿੱਜੀ ਕਰਨ ਸਾਨੂੰ ਅਸਲੀ ਸਿੱਖਿਆ ਤੋਂ ਵਾਂਝਾ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਅੱਜ ਡਿਗਰੀਆਂ ਪ੍ਰਾਪਤ ਨੌਜਵਾਨ ਦੇਸ਼ ਵਿਚ ਬੇਰੁਜ਼ਗਾਰੀ ਦਾ ਸੰਤਾਪ ਹੰਢਾਅ ਰਿਹਾ ਹੈ | ਅੱਜ ਵਾਪਰ ਰਹੀਆਂ ਘਟਨਾਵਾਂ ਤੇ ਸਮੱਸਿਆਵਾਂ ਦਾ ਮਾਰਕਸਵਾਦੀ ਤਰੀਕੇ ਨਾਲ ਹੀ ਹੱਲ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਮਾਰਕਸਵਾਦ ਸਾਨੂੰ ਸਿਖਾਉਂਦਾ ਹੈ ਕਿ ਵਿਗਿਆਨਕ ਸਮਾਜਵਾਦ ਬਣਾਉਣ ਲਈ ਅੱਜ ਲੋੜ ਹੈ ਕਿ ਭਗਤ ਸਿੰਘ ਦੇ ਨਾਂਅ 'ਤੇ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਬਣਾਇਆ ਜਾਵੇ ਤਾਂ ਜੋ ਇਨ੍ਹਾਂ ਸਭ ਸਮੱਸਿਆਵਾਂ ਦਾ ਮਾਰਕਸਵਾਦੀ ਤਰੀਕੇ ਨਾਲ ਹੱਲ ਹੋ ਸਕੇ | ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਸਿੰਘ ਭੋਲਾ ਨੇ ਆਏ ਹੋਏ ਸਾਥੀਆਂ ਤੇ ਬੁਲਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਡਾ. ਇੰਦਰਵੀਰ ਗਿੱਲ ਨੇ ਬਾਖ਼ੂਬੀ ਨਿਭਾਈ | ਸਮਾਗਮ ਵਿਚ ਕਾਮਰੇਡ ਜਗਦੀਸ਼ ਚਾਹਲ, ਹੰਸਰਾਜ ਗੋਲਡਨ, ਹਰਲਾਭ ਮੁਕਤਸਰ, ਗੋਰਾ ਪਿੱਪਲੀ ਫ਼ਰੀਦਕੋਟ, ਬਲਕਾਰ ਦੁਧਾਲਾ ਅੰਮਿ੍ਤਸਰ, ਗੁਰਦਿਆਲ ਖਡੂਰ ਸਾਹਿਬ, ਬਲਕਾਰ ਵਲਟੋਹਾ, ਸੁਖਜਿੰਦਰ ਮਹੇਸ਼ਰੀ, ਜਗਜੀਤ ਧੂੜਕੋਟ, ਸਵਰਾਜ ਢੁੱਡੀਕੇ, ਜਗਸੀਰ ਖੋਸਾ, ਸ਼ੇਰ ਸਿੰਘ ਦੌਲਤਪੁਰਾ, ਸਵਰਨ ਖੋਸਾ, ਚਰਨਜੀਤ ਸ਼ੰਗਾ ਰਾਏ, ਵਿਸ਼ਾਲ ਵਲਟੋਹਾ, ਸੁਖਵਿੰਦਰ ਮਲੋਟ, ਚਰਨਜੀਤ ਚਮੇਲੀ, ਸੁਬੇਗ ਝੰਗੜ ਭੈਣੀ, ਮਹਿੰਦਰ ਸਿੰਘ ਧੂੜਕੋਟ, ਸੁਖਦੇਵ ਸਿੰਘ ਭੋਲਾ, ਇਕਬਾਲ ਤਖਾਣਵੱਧ, ਗੁਰਦਿੱਤ ਦੀਨਾ, ਇੰਦਰਜੀਤ ਦੀਨਾ, ਜਗਵਿੰਦਰ ਕਾਕਾ, ਬੋਹੜ ਬੁੱਟਰ, ਸਰਬਜੀਤ ਖੋਸਾ, ਸਵਰਾਜ ਖੋਸਾ ਆਦਿ ਨੇ ਹਿੱਸਾ ਲਿਆ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਖੁਮਾਣੀਸਰ ਸਾਹਿਬ ਚੰਦ ਪੁਰਾਣਾ ਵਿਖੇ ਸੰਗਤਾਂ ਵਲੋਂ ਸਰੋਵਰ ਦੀ ਸੇਵਾ ਕੀਤੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਮਜ਼ਬੂਤੀ ਲਈ ਜਲਦੀ ਹੀ ਡੋਰ ਟੂ ਡੋਰ ਮੁਹਿੰਮ ਆਰੰਭੀ ਜਾਵੇਗੀ- ਪਾਰਟੀ ਆਗੂ
Ad Position 24