18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਬਰਜਿੰਦਰ ਸਿੰਘ ਬਰਾੜ ਵਲੋਂ ਰਾਕੇਸ਼ ਕੁਮਾਰ ਟੈਣੀ ਦੇ ਗ੍ਰਹਿ ਵਿਖੇ ਬੈਠਕ

Ad Position 21
No active advertisement
ਅਜੀਤ ਡੈਸਕ 12-05-2026
ਕੋਟ ਈਸੇ ਖਾਂ, 11 ਮਈ (ਗੁਰਮੀਤ ਸਿੰਘ ਖ਼ਾਲਸਾ)-ਪੰਜਾਬ ਸਿਹਤ ਵਿਭਾਗ ਦੇ ਸਾਬਕਾ ਚੇਅਰਮੈਨ ਅਤੇ ਅਕਾਲੀ ਦਲ ਹਲਕਾ ਧਰਮਕੋਟ ਦੇ ਮੁੱਖ ਸੇਵਾਦਾਰ ਬਰਜਿੰਦਰ ਸਿੰਘ ਮੱਖਣ ਬਰਾੜ ਵਲੋਂ ਰਕੇਸ਼ ਕੁਮਾਰ ਟੈਣੀ ਦੇ ਗ੍ਰਹਿ ਵਿਖੇ ਪੁੱਜ ਕੇ ਵਿਸ਼ੇਸ਼ ਬੈਠਕ ਕੀਤੀ ਗਈ | ਉਨ੍ਹਾਂ ਦੇ ਇੱਥੇ ਪੁੱਜਣ ਸਮੇਂ ਟੈਣੀ ਮਲਹੋਤਰਾ ਤੇ ਸਾਥੀਆਂ ਵਲੋਂ ਹਾਰ ਪਾ ਕੇ ਸਵਾਗਤ ਕੀਤਾ ਗਿਆ | ਟੈਣੀ ਮਲਹੋਤਰਾ ਹਾਲ 'ਚ ਹੀ ਆਮ ਆਦਮੀ ਪਾਰਟੀ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਏ ਸਨ ਤੇ ਉਨ੍ਹਾਂ ਵਲੋਂ ਬਰਜਿੰਦਰ ਸਿੰਘ ਬਰਾੜ ਨਾਲ ਕੀਤੀ ਇਸ ਬੈਠਕ ਸਮੇਂ ਕਿਹਾ ਗਿਆ ਕਿ ਉਹ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਸ਼ਹਿਰ ਵਿਚ ਤਨਦੇਹੀ ਨਾਲ ਕੰਮ ਕਰਨਗੇ | ਇਸ ਮੌਕੇ ਹਾਜ਼ਰ ਆਗੂਆਂ ਵਲੋਂ ਸ਼ਹਿਰ ਦੀਆਂ ਆਗਾਮੀ ਨਗਰ ਪੰਚਾਇਤ ਚੋਣਾਂ ਦੇ ਸੰਬੰਧ ਵਿਚ ਵੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਰਮੇਸ਼ ਸ਼ਰਮਾ ਤਿਵਾੜੀ, ਪਵਨ ਮਲਹੋਤਰਾ, ਸੁਮਨ ਮਲਹੋਤਰਾ, ਬਿੱਟੂ ਪਲਤਾ ਰਾਜਾ ਰਾਮ ਮਾਲੜਾ,ਅੰਕਿਤ ਮਲਹੋਤਰਾ, ਰਕੇਸ਼ ਪੁਰੀ, ਜਤਿੰਦਰ ਸਿੰਘ, ਦੀਵਾਸ਼ੂ ਕਾਲੜਾ, ਹਰਮੇਲ ਸਿੰਘ ਰਾਜਪੂਤ, ਗੁਰਪ੍ਰੀਤ ਸਿੰਘ ਭੁੱਲਰ, ਅਮਨ ਗਾਬਾ, ਗੁਰਮੀਤ ਸਿੰਘ ਲੱਡੂ, ਤਜਿੰਦਰ ਕਾਲਾ ਚੌਹਾਨ, ਜਰਨੈਲ ਧਾਲੀਵਾਲ, ਬਾਬਾ ਲਖਵਿੰਦਰ ਸਿੰਘ, ਵਿਵੇਕ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਲੂਕਾ ਪਬਲਿਕ ਸਕੂਲ ਸਮਾਧ ਭਾਈ ਵਿਚ ਮਾਂ ਦਿਵਸ ਮਨਾਇਆ ਅਗਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਅਤੇ ਬਾਬੇਕੇ ਆਯੁਰਵੈਦਿਕ ਮੈਡੀਕਲ ਕਾਲਜ ਨੇ ਸਮਝੌਤਾ ਪੱਤਰ 'ਤੇ ਦਸਤਖ਼ਤ ਕੀਤੇ
Ad Position 24