18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਤੇਜ਼ ਰਫ਼ਤਾਰ ਬਾਰਿਸ਼, ਝੱਖੜ, ਤੂਫ਼ਾਨ ਤੇ ਗੜੇਮਾਰੀ ਨੇ ਕੀਤਾ ਬੁਰੀ ਤਰ੍ਹਾਂ ਜਨ ਜੀਵਨ ਪ੍ਰਭਾਵਿਤ

Ad Position 21
No active advertisement
ਅਜੀਤ ਡੈਸਕ 12-05-2026
ਮੋਗਾ, 11 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਅੱਜ ਦਿਨ ਵੇਲੇ ਆਏ ਤੇਜ਼ ਰਫ਼ਤਾਰ ਝੱਖੜ ਤੂਫ਼ਾਨ, ਤੇਜ਼ ਮੀਂਹ ਤੇ ਹੋਈ ਗੜੇਮਾਰੀ ਨਾਲ ਲੋਕਾਂ ਦਾ ਵੱਡੇ ਪੱਧਰ 'ਤੇ ਮਾਲੀ ਨੁਕਸਾਨ ਹੋ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਤੇ ਕਈ ਪਿੰਡਾਂ ਵਿਚੋਂ ਗ਼ਰੀਬ ਲੋਕਾਂ ਦੇ ਘਰ ਢਹਿ ਗਏ ਉੱਥੇ ਪਿੰਡ ਧੱਲੇਕੇ ਵਿਖੇ ਦੋ ਮਕਾਨਾਂ ਦੀਆਂ ਛੱਤਾਂ ਹੀ ਉਡਾ ਦਿੱਤੀਆਂ ਤੇ ਘਰ ਦੇ ਵਸਨੀਕ ਜ਼ਖ਼ਮੀ ਹੋ ਗਏ ਜੋ ਜੇਰੇ ਇਲਾਜ ਹਸਪਤਾਲ ਵਿਖੇ ਦਾਖ਼ਲ ਹਨ | ਝੱਖੜ ਤੂਫ਼ਾਨ ਦਾ ਵੇਗ ਐਨਾ ਤੇਜ਼ ਸੀ ਕਿ ਪਲਾਂ ਵਿਚ ਹੀ ਵੱਡੇ ਵੱਡੇ ਦਰੱਖਤ ਟੁੱਟ ਕੇ ਮੁੱਖ ਹਾਈਵੇ ਦੀਆਂ ਸੜਕਾਂ ਵਿਚਕਾਰ ਆ ਡਿੱਗੇ ਜਿਸ ਨਾਲ ਸੜਕੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਰਹਿ ਗਈ ਤੇ ਬਿਜਲੀ ਦੇ ਖੰਭੇ ਤੇ ਪੋਲ ਵੀ ਤੇਜ਼ ਝੱਖੜ ਤੂਫ਼ਾਨ ਦੀ ਭੇਟ ਚੜ੍ਹ ਕੇ ਬੁਰੀ ਤਰ੍ਹਾਂ ਟੁੱਟ ਗਏ ਤੇ ਜਿੱਥੇ ਬਿਜਲੀ ਗੁੱਲ ਰਹੀ ਉੱਥੇ ਇਨ੍ਹਾਂ ਖੰਭਿਆਂ ਨੂੰ ਠੀਕ ਕਰਨ ਤੇ ਟੁੱਟੀਆਂ ਬਿਜਲੀ ਦੀਆਂ ਤਾਰਾਂ ਨੂੰ ਠੀਕ ਕਰਨ ਲਈ ਪਾਵਰ ਕਾਮ ਮਹਿਕਮੇ ਨੂੰ ਭਾਰੀ ਮਸ਼ੱਕਤ ਕਰਨੀ ਪਵੇਗੀ ਤੇ ਮੋਗਾ ਸ਼ਹਿਰ ਤੇ ਆਸ-ਪਾਸ ਦਾ ਏਰੀਆ ਬਿਜਲੀ ਨਾ ਹੋਣ ਕਰ ਕੇ ਹਨੇਰੇ ਵਿਚ ਡੁੱਬ ਸਕਦਾ ਹੈ | ਇਸ ਤੇਜ਼ ਰਫ਼ਤਾਰ ਝੱਖੜ ਤੂਫ਼ਾਨ ਤੇ ਤੇਜ਼ ਮੀਂਹ ਨੇ ਨਗਰ ਨਿਗਮ ਮੋਗਾ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਉੱਥੇ ਮੋਗਾ ਸ਼ਹਿਰ ਦੀ ਨਵੀਂ ਦਾਣਾ ਮੰਡੀ ਵਿਚ ਖੁੱਲ੍ਹੇ ਅਸਮਾਨ ਪਈਆਂ ਲੱਖਾਂ ਦੀ ਤਾਦਾਦ ਵਿਚ ਕਣਕ ਦੀਆਂ ਬੋਰੀਆਂ ਵੀ ਝੱਖੜ ਤੂਫ਼ਾਨ ਤੇ ਮੀਂਹ ਦੀ ਭੇਟ ਚੜ੍ਹ ਗਈਆਂ ਜਿਸ ਨਾਲ ਦਾਣਾ ਮੰਡੀ ਦੇ ਮਾੜੇ ਪ੍ਰਬੰਧ ਤੇ ਲਿਫ਼ਟਿੰਗ ਨਾ ਹੋਣ ਦਾ ਰਾਜ ਵੀ ਲੋਕਾਂ ਦੇ ਸਾਹਮਣੇ ਜੱਗ ਜ਼ਾਹਿਰ ਹੋ ਗਿਆ | ਆੜ੍ਹਤੀ ਤੇ ਮਜ਼ਦੂਰਾਂ ਦੇ ਇਸ ਭਾਰੀ ਬਾਰਸ਼ ਤੇ ਤੂਫ਼ਾਨ ਕਾਰਨ ਸਾਹ ਸੂਤੇ ਗਏ ਤੇ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਪੋਲ ਵੀ ਖੁੱਲ੍ਹ ਗਈ | 12 ਅਪ੍ਰੈਲ ਦੀ ਖ਼ਰੀਦ ਕੀਤੀ ਕਣਕ ਦੀਆਂ ਜ਼ਿਲ੍ਹਾ ਮੋਗਾ ਵਿਚ ਲੱਖਾਂ ਬੋਰੀਆਂ ਬਾਰਸ਼ ਦੀ ਭੇਟ ਚੜ੍ਹ ਗਈਆਂ ਤੇ ਲੱਗਦਾ ਹੈ ਇਹ ਕਣਕ ਹੁਣ ਖਾਣ ਦੇ ਯੋਗ ਨਹੀਂ ਰਹੇਗੀ | ਜ਼ਿਲ੍ਹੇ ਦੇ ਪਿੰਡ ਢੁੱਡੀਕੇ ਵਿਖੇ ਇਕ ਸਰਕਾਰੀ ਡਿਗਰੀ ਕਾਲਜ 'ਤੇ ਅਸਮਾਨੀ ਬਿਜਲੀ ਡਿੱਗਣ ਨਾਲ ਕਾਲਜ ਦੇ ਜਨਰੇਟਰ ਨੂੰ ਅੱਗ ਲੱਗ ਗਈ ਜਿਸ ਨਾਲ ਕਾਲਜ ਵਿਚ ਹੜਕੰਪ ਮੱਚ ਗਿਆ ਤੇ ਪੁਲਿਸ ਕਰਮਚਾਰੀਆਂ ਤੇ ਕਾਲਜ ਸਟਾਫ਼ ਨੇ ਮਿੱਟੀ ਪਾ ਕੇ ਅੱਗ 'ਤੇ ਕਾਬੂ ਪਾਇਆ ਤੇ ਕਿਸੇ ਵੱਡੇ ਹਾਦਸੇ ਨੂੰ ਹੋਣੋਂ ਬਚਾ ਲਿਆ ਤੇ ਅਜਿਹੀਆਂ ਘਟਨਾਵਾਂ ਜ਼ਿਲ੍ਹੇ ਦੇ ਹੋਰ ਵੀ ਖੇਤਰਾਂ ਵਿਚੋਂ ਮਿਲੀਆਂ ਜਿੱਥੇ ਤੇਜ਼ ਰਫ਼ਤਾਰ ਝੱਖੜ ਤੂਫ਼ਾਨ ਨੇ ਕਈ ਲੱਖਾਂ ਦਾ ਨੁਕਸਾਨ ਕੀਤਾ | ਅੱਜ ਆਏ ਇਸ ਤੇਜ਼ ਰਫ਼ਤਾਰ ਝੱਖੜ ਤੂਫ਼ਾਨ, ਗੜੇਮਾਰੀ ਤੇ ਤੇਜ਼ ਮੀਂਹ ਦੇ ਕੁਦਰਤੀ ਕਹਿਰ ਅੱਗੇ ਮਨੁੱਖੀ ਜ਼ਿੰਦਗੀ ਬੇਬਸ ਨਜ਼ਰ ਆਈ |
Ad Position 22
No active advertisement
ਪਿਛਲੀ ਖ਼ਬਰ ਮੋਗਾ ਵਿਖੇ ਪਈ ਭਾਰੀ ਬਾਰਿਸ਼ ਤੇ ਹਨੇਰੀ ਝੱਖੜ ਨੇ ਆੜ੍ਹਤੀਆਂ ਤੇ ਮਜ਼ਦੂਰਾਂ ਦੇ ਸਾਹ ਸੂਤੇ ਅਗਲੀ ਖ਼ਬਰ ਨਗਰ ਨਿਗਮ ਤੇ ਨਗਰ ਕੌਂਸਲਾਂ, ਨਗਰ ਪੰਚਾਇਤਾਂ ਦੀਆਂ ਚੋਣਾਂ ਦਾ ਹੋਇਆ ਐਲਾਨ
Ad Position 24