ਬੱਧਨੀ ਕਲਾਂ, 14 ਮਈ (ਸੰਜੀਵ ਕੋਛੜ)-ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਨਗਰ ਪੰਚਾਇਤ ਬੱਧਨੀ ਕਲਾਂ ਦੇ ਸਫ਼ਾਈ ਸੇਵਕਾਂ, ਕੰਪਿਊਟਰ ਅਪਰੇਟਰਾਂ ਅਤੇ ਕਲੈਰੀਕਲ ਕਾਮਿਆਂ ਦੁਆਰਾ ਅਣਮਿਥੇ ਸਮੇਂ ਲਈ ਕੀਤੀ ਗਈ ਮੁਕੰਮਲ ਕੰਮ ਛੋੜ ਹੜਤਾਲ ਅੱਜ 9ਵੇਂ ਦਿਨ 'ਚ ਦਾਖਲ ਹੋ ਚੁੱਕੀ ਹੈ ਤੇ ਸ਼ਹਿਰ ਵਾਸੀਆਂ ਨੂੰ ਬਹੁਤ ਹੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸ਼ਹਿਰ 'ਚ ਜਗ੍ਹਾ-ਜਗ੍ਹਾ ਲੱਗੇ ਕੂੜੇ ਦੇ ਢੇਰਾਂ ਤੋਂ ਅੱਕ ਚੁੱਕੇ ਲੋਕ ਜਿੱਥੇ ਆਪ ਮੁਹਾਰੇ ਹੋ ਕੇ ਕੂੜੇ ਨੂੰ ਅੱਗ ਲਗਾ ਕੇ ਨਸ਼ਟ ਕਰਨ ਦੀ ਕੋਸ਼ਿਸ਼ ਕਰਨ ਲੱਗ ਪਏ ਹਨ ਉੱਥੇ ਹੀ ਲੋਕਾਂ ਦੀ ਮੁਸ਼ਕਿਲ ਨੂੰ ਭਾਂਪਦਿਆਂ ਸ਼੍ਰੋ. ਅਕਾਲੀ ਦਲ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਖਣਮੁੱਖ ਭਾਰਤੀ ਪੱਤੋ ਅਤੇ ਹੋਰਨਾਂ ਸੀ. ਆਗੂਆਂ ਤੇ ਵਰਕਰਾਂ ਨੇ ਸਫ਼ਾਈ ਸੇਵਕਾਂ ਦੇ ਧਰਨੇ 'ਚ ਸ਼ਮੂਲੀਅਤ ਕਰਦਿਆਂ ਹਰ ਤਰਾਂ ਦਾ ਬਣਦਾ ਸਹਿਯੋਗ ਦੇਣ ਦੀ ਗੱਲ ਆਖੀ | ਇਸ ਸਮੇਂ ਜਨਰਲ ਸਕੱਤਰ ਸੋਨੂੰ ਦੀ ਅਗਵਾਈ 'ਚ ਨਗਰ ਪੰਚਾਇਤ ਦੇ ਸਫ਼ਾਈ ਕਰਮਚਾਰੀਆਂ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨ ਕਰਨਾ ਉਨ੍ਹਾਂ ਦਾ ਮਕਸਦ ਨਹੀਂ ਸਗੋਂ ਸੁੱਤੀ ਪਈ ਸਰਕਾਰ ਨੂੰ ਜਗਾਉਣ ਅਤੇ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਸੰਘਰਸ਼ ਦਾ ਰਾਹ ਅਪਣਾਉਣਾ ਪਿਆ ਹੈ | ਉਨ੍ਹਾਂ ਕਿਹਾ ਕਿ ਇਹ ਹੜਤਾਲ ਉਨ੍ਹੀਂ ਦੇਰ ਤੱਕ ਇਸੇ ਤਰਾਂ ਚੱਲੇਗੀ ਜਦੋਂ ਤੱਕ ਸਰਕਾਰ ਕੱਚੇ ਮੁਲਾਜ਼ਮ ਪੱਕੇ ਕਰਨ, ਠੇਕੇਦਾਰੀ ਪ੍ਰਥਾ ਖ਼ਤਮ ਕਰਨ, 2004 ਤੋਂ ਰੁਕੀਆਂ ਪੈਨਸ਼ਨਾਂ ਬਹਾਲ ਕਰਨ, ਕੰਮ ਬਰਾਬਰ ਤਨਖ਼ਾਹ ਦੇਣ ਆਦਿ ਮੰਗਾਂ ਨੂੰ ਮੰਨ ਨਹੀਂ ਲੈਂਦੀ | ਇਸ ਮੌਕੇ ਰਵੀਇੰਦਰਜੀਤ ਸਿੰਘ ਰਵੀ ਨੰਬਰਦਾਰ, ਸੁਖਚੈਨ ਸਿੰਘ ਪ੍ਰਧਾਨ, ਨਾਹਰ ਸਿੰਘ ਪ੍ਰਧਾਨ, ਅਤਿੰਦਰਪਾਲ ਸਿੰਘ ਦੀਨਾ, ਪਾਲੀ, ਬਲਦੇਵ ਸਿੰਘ ਭੰਗੂ, ਬਬਲੀ ਪ੍ਰਧਾਨ, ਸੋਨੂੰ ਜਨਰਲ ਸਕੱਤਰ, ਮੰਗੂ ਚੇਅਰਮੈਨ, ਗੱਬੀ ਮੀਤ ਪ੍ਰਧਾਨ, ਲਾਭ ਸਿੰਘ, ਮਹਾਂਵੀਰ ਸਿੰਘ, ਧਰਮਪਾਲ, ਰੱਤੀ ਰਾਮ, ਦਰਸ਼ਨ ਕੁਮਾਰ, ਜਿੰਦਰਪਾਲ, ਸਤਪਾਲ, ਲੇਖਰਾਮ, ਮਿੰਦਰ ਸਿੰਘ, ਮੁਕੇਸ਼, ਲੱਖੀ ਰਾਮ, ਪਵਨਦੀਪ ਸਿੰਘ, ਮਨਜਿੰਦਰ ਸਿੰਘ, ਸੁਖਰਾਜ, ਮਨਪ੍ਰੀਤ ਸਿੰਘ ਕਲਰਕ, ਯਾਦਵਿੰਦਰ ਸਿੰਘ ਕਲਰਕ, ਸਤਿੰਦਰਪਾਲ ਸਿੰਘ ਕੰਪਿਊਟਰ ਅਪਰੇਟਰ, ਰਾਜਬਿੰਦਰ ਕੌਰ ਕੰਪਿਊਟਰ ਅਪਰੇਟਰ, ਰਮਨਦੀਪ ਕੌਰ, ਕਮਲਜੀਤ ਕੌਰ ਆਦਿ ਸਮੇਤ ਹੋਰ ਵੀ ਸਫ਼ਾਈ ਸੇਵਕ ਅਤੇ ਹੋਰ ਕਰਮਚਾਰੀ ਹਾਜ਼ਰ ਸਨ |