ਮੋਗਾ, 16 ਮਈ (ਜਸਪਾਲ ਸਿੰਘ ਬੱਬੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਮੋਗਾ ਦੀ ਮੀਟਿੰਗ ਹੋਈ | ਜਿਸ ਵਿਚ ਜ਼ਿਲ੍ਹਾ ਮੋਗਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਮੀਤ ਪ੍ਰਧਾਨ ਲਖਵਿੰਦਰ ਸਿੰਘ ਰੌਲੀ, ਸੂਬਾ ਆਗੂ ਹਰਨੇਕ ਸਿੰਘ ਫ਼ਤਿਹਗੜ੍ਹ, ਜ਼ਿਲ੍ਹਾ ਮੀਤ ਪ੍ਰਧਾਨ ਲਖਵੀਰ ਸਿੰਘ ਸੰਧੂਆਣਾ, ਮੇਜਰ ਸਿੰਘ ਡਰੋਲੀ ਅਵਤਾਰ ਸਿੰਘ, ਅਨੁਸ਼ਾਸਨੀ ਕਮੇਟੀ ਮੈਂਬਰ ਇਕਬਾਲ ਸਿੰਘ ਗਲੋਟੀ, ਹਰਜੀਤ ਸਿੰਘ ਮਨਾਵਾਂ, ਜ਼ਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਨੇ ਮੰਤਰੀ ਮੰਡਲ ਦੇ ਫ਼ੈਸਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਮਿਸ਼ਨ ਫ਼ਾਰ ਐਗਰੀਕਲਚਰ ਕਾਸਟ ਐਂਡ ਪ੍ਰਾਈਜਜ ਦੀਆਂ ਸਿਫ਼ਾਰਿਸ਼ਾਂ ਤੇ ਸਾਉਣੀ ਦੀਆਂ 14 ਫ਼ਸਲਾਂ ਦੀ ਐਮ.ਐਸ.ਪੀ. 'ਚ ਵਧਾ ਦਿੱਤੀ ਹੈ | ਝੋਨੇ ਦੀ ਫ਼ਸਲ ਤੇ ਐਮ.ਐਸ.ਪੀ. 'ਚ 72 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਗਿਆ ਹੈ ਜੋ ਕਿ ਜੋ ਕਿ ਇਹ ਕਿਸਾਨਾਂ ਨਾਲ ਬਿਲਕੁਲ ਕੋਝਾ ਮਜ਼ਾਕ ਹੈ ਕਿਉਂਕਿ ਇਸ ਸਮੇਂ ਲੇਬਰ ਦੀ ਦਿਹਾੜੀ ਡੀਜ਼ਲ ਰੇਹਾਂ ਸਪਰੇਹਾਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ ਪਰ ਸਰਕਾਰ ਨੇ ਝੋਨੇ ਦੀ ਫ਼ਸਲ ਤੇ 72 ਪਏ ਪ੍ਰਤੀ ਕੁਇੰਟਲ ਵਾਧਾ ਕਰਕੇ ਕਿਸਾਨ ਦਾ ਸਰਕਾਰ ਪ੍ਰਤੀ ਭਰੋਸਾ ਬਿਲਕੁਲ ਤੋੜ ਦਿੱਤਾ | ਦੌਲਤਪੁਰਾ ਨੇ ਕਿਹਾ ਹੈ ਕਿ ਸਰਕਾਰ ਨੇ 12, 13 ਫ਼ਸਲਾਂ ਤੇ ਹੋਰ ਐਮ.ਐਸ.ਪੀ. ਦਾ ਵਾਧਾ ਕੀਤਾ ਹੈ, ਉਹ ਵਾਧਾ ਅੱਜ ਤੱਕ ਗਰਾਊਾਡ ਲੈਵਲ ਤੇ ਕਦੇ ਵੀ ਦਿਖਾਈ ਨਹੀਂ ਦਿੱਤਾ ਕਿਉਂਕਿ ਪੰਜਾਬ ਦਾ ਕਿਸਾਨ ਜੋ ਵੀ ਕਪਾਹ, ਨਰਮਾ, ਦਾਲਾਂ ਵਗ਼ੈਰਾ ਦੀ ਪੈਦਾਵਾਰ ਕਰਦਾ ਹੈ ਉਨ੍ਹਾਂ ਫ਼ਸਲਾਂ ਨੂੰ ਐਮ.ਐਸ.ਪੀ. ਤੇ ਨਹੀਂ ਖ਼ਰੀਦਿਆ ਜਾਂਦਾ | ਉਨ੍ਹਾਂ ਕੇਂਦਰ ਸਰਕਾਰ ਵਲੋਂ ਦਿੱਤੀ ਗਈ ਝੋਨੇ ਦੀ ਫ਼ਸਲ ਤੇ ਨਾਲ ਲੱਗਦੀਆਂ 12, 13 ਫ਼ਸਲਾਂ ਤੇ ਦਿੱਤੀ ਗਈ ਐਮ.ਐਸ.ਪੀ. ਦੇ ਵਾਧੇ ਨੂੰ ਮੁੱਢ ਤੋਂ ਰੱਦ ਕੀਤਾ ਅਤੇ ਸਪਸ਼ਟ ਕੀਤਾ ਕਿ ਝੋਨੇ ਦੀ ਫ਼ਸਲ ਵਿਚ ਘੱਟੋ ਘੱਟ 1000 ਰੁਪਿਆ ਪ੍ਰਤੀ ਕੁਇੰਟਲ ਵਾਧਾ ਕੀਤਾ ਜਾਵੇ ਅਤੇ ਸਰਕਾਰ ਹੋਰ ਫ਼ਸਲਾਂ ਜਿਨ੍ਹਾਂ ਤੇ ਐਮ.ਐਸ.ਪੀ. ਦੇ ਰਹੀ ਹੈ, ਉਨ੍ਹਾਂ ਫ਼ਸਲਾਂ ਨੂੰ ਸਹੀ ਤਰੀਕੇ ਖ਼ਰੀਦਣ ਦਾ ਆਪਣੀਆਂ ਸਰਕਾਰੀ ਖ਼ਰੀਦ ਏਜੰਸੀਆਂ ਨੂੰ ਆਰਡਰ ਜਾਰੀ ਕਰੇ ਤਾਂ ਜੋ ਕਿਸਾਨ ਆਪਣੇ ਪੈਰਾਂ ਸਿਰ ਹੋ ਸਕਣ ਇਸ ਦੇ ਨਾਲ ਹੀ ਕਿਸਾਨ ਆਪਣੇ ਬੱਚਿਆਂ ਦਾ ਜੀਵਨ ਤੇ ਸਮਾਜ ਵਿਚ ਵਧੀਆ ਜ਼ਿੰਦਗੀ ਜਿਉ ਸਕਦਾ ਹੈ |