07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸਫ਼ਾਈ ਸੇਵਕਾਂ ਅਤੇ ਨਗਰ ਪੰਚਾਇਤ ਦੇ ਕਲੈਰੀਕਲ ਕਰਮਚਾਰੀਆਂ ਨੇ ਸ਼ਹਿਰ 'ਚ ਕੀਤਾ ਰੋਸ ਮਾਰਚ

Ad Position 21
No active advertisement
ਅਜੀਤ ਡੈਸਕ 21-05-2026
ਬੱਧਨੀ ਕਲਾਂ, 20 ਮਈ (ਸੰਜੀਵ ਕੋਛੜ)-ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਨਗਰ ਪੰਚਾਇਤ ਬੱਧਨੀ ਕਲਾਂ ਦੇ ਸਫ਼ਾਈ ਸੇਵਕਾਂ, ਕੰਪਿਊਟਰ ਅਪਰੇਟਰਾਂ ਅਤੇ ਕਲੈਰੀਕਲ ਕਾਮਿਆਂ ਦੁਆਰਾ ਅਣਮਿਥੇ ਸਮੇਂ ਲਈ ਕੀਤੀ ਗਈ ਮੁਕੰਮਲ ਕੰਮ ਛੋੜ ਹੜਤਾਲ ਜਿੱਥੇ ਅੱਜ 13ਵੇਂ ਦਿਨ 'ਚ ਦਾਖਲ ਹੋ ਚੁੱਕੀ ਹੈ, ਉੱਥੇ ਹੀ ਜਨਰਲ ਸਕੱਤਰ ਸੋਨੂੰ ਦੀ ਅਗਵਾਈ 'ਚ ਨਗਰ ਪੰਚਾਇਤ 'ਚ ਕੰਮ ਕਰ ਰਹੇ ਸਫ਼ਾਈ ਸੇਵਕਾਂ ਅਤੇ ਕਲੈਰੀਕਲ ਕਰਮਚਾਰੀਆਂ ਨੇ ਸ਼ਹਿਰ 'ਚ ਰੋਸ ਮੁਜ਼ਾਹਰਾ ਕਰਦਿਆਂ ਜਿੱਥੇ ਸੂਬਾ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਉੱਥੇ ਹੀ ਸ਼ਹਿਰ ਵਾਸੀਆਂ ਤੋਂ ਸਹਿਯੋਗ ਦੀ ਮੰਗ ਕੀਤੀ | ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੰਮ ਛੋੜ ਹੜਤਾਲ ਕਰਨਾ ਸਾਡਾ ਸ਼ੋਕ ਨਹੀਂ ਸਗੋਂ ਮਜਬੂਰੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਫ਼ਾਈ ਸੇਵਕ ਕਾਮਿਆਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨਹੀਂ ਮੰਨ ਰਹੀ ਇਸ ਲਈ ਪੂਰੇ ਪੰਜਾਬ ਦੇ ਸਫ਼ਾਈ ਸੇਵਕ ਕੰਮ ਛੋੜ ਹੜਤਾਲ 'ਤੇ ਬੈਠੇ ਹਨ | ਉਨ੍ਹਾਂ ਸਰਕਾਰ ਨੂੰ ਚੇਤਾਵਨੀ ਭਰੇ ਸ਼ਬਦਾਂ 'ਚ ਕਿਹਾ ਕਿ ਇਹ ਹੜਤਾਲ ਉਨ੍ਹੀਂ ਦੇਰ ਤੱਕ ਇਸੇ ਤਰਾਂ ਚੱਲੇਗੀ ਜਦੋਂ ਤੱਕ ਸਰਕਾਰ ਕੱਚੇ ਮੁਲਾਜ਼ਮ ਪੱਕੇ ਕਰਨ, ਠੇਕੇਦਾਰੀ ਪ੍ਰਥਾ ਖ਼ਤਮ ਕਰਨ, 2004 ਤੋਂ ਰੁਕੀਆਂ ਪੈਨਸ਼ਨਾਂ ਬਹਾਲ ਕਰਨ, ਕੰਮ ਬਰਾਬਰ ਤਨਖ਼ਾਹ ਦੇਣ ਆਦਿ ਮੰਗਾਂ ਨੂੰ ਮੰਨ ਨਹੀਂ ਲੈਂਦੀ | ਇਸ ਮੌਕੇ ਮੰਗੂ ਚੇਅਰਮੈਨ, ਗੱਬੀ ਮੀਤ ਪ੍ਰਧਾਨ, ਦਰਸ਼ਨ ਕੁਮਾਰ, ਜਿੰਦਰਪਾਲ, ਸਤਪਾਲ, ਲੇਖਰਾਮ, ਮਹਿੰਦਰ ਸਿੰਘ, ਲਾਭ ਸਿੰਘ, ਬਬਲੀ ਪ੍ਰਧਾਨ, ਸੋਨੂੰ ਜਨਰਲ ਸਕੱਤਰ, ਮਹਾਂਵੀਰ ਸਿੰਘ, ਧਰਮਪਾਲ, ਰੱਤੀ ਰਾਮ, ਮੁਕੇਸ਼, ਲੱਖੀ ਰਾਮ, ਪਵਨਦੀਪ ਸਿੰਘ, ਮਨਜਿੰਦਰ ਸਿੰਘ, ਸੁਖਰਾਜ, ਮਨਪ੍ਰੀਤ ਸਿੰਘ ਕਲਰਕ, ਯਾਦਵਿੰਦਰ ਸਿੰਘ ਕਲਰਕ, ਸਤਿੰਦਰਪਾਲ ਸਿੰਘ ਕੰਪਿਊਟਰ ਅਪਰੇਟਰ, ਰਾਜਬਿੰਦਰ ਕੌਰ ਕੰਪਿਊਟਰ ਅਪਰੇਟਰ, ਰਮਨਦੀਪ ਕੌਰ, ਕਮਲਜੀਤ ਕੌਰ ਆਦਿ ਸਮੇਤ ਹੋਰ ਵੀ ਸਫ਼ਾਈ ਸੇਵਕ ਅਤੇ ਹੋਰ ਕਰਮਚਾਰੀ ਹਾਜ਼ਰ ਸਨ | ਇਨ੍ਹਾਂ ਸਫ਼ਾਈ ਸੇਵਕਾਂ ਦੇ ਹੱਕ 'ਚ ਜਿੱਥੇ ਬੀਤੇ ਦਿਨੀਂ ਸ਼੍ਰੋ. ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਖਣਮੁੱਖ ਭਾਰਤੀ ਪੱਤੋ ਦੀ ਅਗਵਾਈ 'ਚ ਧਰਨੇ 'ਚ ਸ਼ਮੂਲੀਅਤ ਕੀਤੀ ਸੀ ਉੱਥੇ ਹੀ ਅੱਜ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਨੇ ਸੂਬਾ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਸਫ਼ਾਈ ਸੇਵਕਾਂ ਦੀ ਬੀਤੇ ਦਿਨਾਂ ਤੋਂ ਚੱਲ ਰਹੀ ਕੰਮ ਛੋੜ ਹੜਤਾਲ ਕਾਰਨ ਸ਼ਹਿਰ ਵਿਚ ਜਗ੍ਹਾ-ਜਗ੍ਹਾ ਕੂੜੇ ਦੇ ਢੇਰ ਲੱਗ ਗਏ ਹਨ ਜੋ ਕਿ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਿੰਡੇ 'ਤੇ ਜੰੂ ਤੱਕ ਨਹੀਂ ਸਰਕ ਰਹੀ | ਉਨ੍ਹਾਂ ਕਿਹਾ ਕਿ ਸ਼੍ਰੋ. ਅਕਾਲੀ ਦਲ ਦੀ ਸਰਕਾਰ ਬਣਦਿਆਂ ਸਾਰ ਹੀ ਇਨ੍ਹਾਂ ਲੋਕ ਸੇਵਕ ਸਫ਼ਾਈ ਸੇਵਕ ਅਤੇ ਨਗਰ ਪੰਚਾਇਤ ਦੇ ਕਲੈਰੀਕਲ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਮੋਗਾ 'ਚ ਸਕੂਲਾਂ ਦੀਆਂ ਸਕੂਲ ਮੈਨੇਜਮੈਂਟ ਕਮੇਟੀ ਦੇ ਯਤਨਾਂ ਨਾਲ ਸਕੂਲ ਚਲੋ ਮੁਹਿੰਮ ਨੇ ਬੱਚਿਆਂ ਨੂੰ ਮੁੜ ਸਿੱਖਿਆ ਨਾਲ... ਅਗਲੀ ਖ਼ਬਰ ਸੰਤ ਵਿਸਾਖਾ ਸਿੰਘ ਸਕੂਲ 'ਚ ਮਾਪੇ ਅਧਿਆਪਕ ਮਿਲਣੀ <br/>
Ad Position 24