07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਮੋਗਾ 'ਚ ਸਕੂਲਾਂ ਦੀਆਂ ਸਕੂਲ ਮੈਨੇਜਮੈਂਟ ਕਮੇਟੀ ਦੇ ਯਤਨਾਂ ਨਾਲ ਸਕੂਲ ਚਲੋ ਮੁਹਿੰਮ ਨੇ ਬੱਚਿਆਂ ਨੂੰ ਮੁੜ ਸਿੱਖਿਆ ਨਾਲ ਜੋੜਿਆ-ਜ਼ਿਲ੍ਹਾ ਸਿੱਖਿਆ ਅਫ਼ਸਰ

Ad Position 21
No active advertisement
ਅਜੀਤ ਡੈਸਕ 21-05-2026
ਮੋਗਾ, 20 ਮਈ (ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਸਿੱਖਿਆ ਅਫ਼ਸਰ ਅਸੀਸ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਿਆਲ ਸਿੰਘ ਦੀ ਅਗਵਾਈ ਅਤੇ ਡੀ.ਆਰ.ਸੀ. ਨਵਦੀਪ ਬਾਜਵਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿਚ ਸਕੂਲ ਮੈਨੇਜਮੈਂਟ ਕਮੇਟੀਆਂ, ਮਾਪਿਆਂ, ਅਧਿਆਪਕਾਂ ਅਤੇ ਪਿੰਡ ਪੰਚਾਇਤਾਂ ਦੇ ਸਹਿਯੋਗ ਨਾਲ “ਸਕੂਲ ਚੱਲੋ ਮੁਹਿੰਮ” ਲਗਾਤਾਰ ਚਲਾਈ ਜਾ ਰਹੀ ਹੈ | ਇਸ ਮੁਹਿੰਮ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਬੱਚਿਆਂ ਨੂੰ ਸਿੱਖਿਆ ਨਾਲ ਜੋੜਨਾ ਅਤੇ ਖ਼ਾਸ ਕਰ ਕੇ ਲੜਕੀਆਂ ਦੀ ਪੜ੍ਹਾਈ ਨੂੰ ਯਕੀਨੀ ਬਣਾਉਣਾ ਹੈ | ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਮੁਹਿੰਮ ਤਹਿਤ ਲੜਕੀਆਂ ਨਾਲ ਸੰਵਾਦ, ਵਿਦਿਆਰਥੀ ਮੀਟਿੰਗਾਂ, ਘਰ-ਘਰ ਸਿੱਖਿਆ ਅਤੇ ਦਾਖ਼ਲਾ ਰੈਲੀਆਂ ਰਾਹੀਂ ਮਾਪਿਆਂ ਅਤੇ ਵਿਦਿਆਰਥੀਆਂ ਨਾਲ ਸਿੱਧਾ ਸੰਪਰਕ ਕੀਤਾ ਗਿਆ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੱਠੀ ਭਾਈ ਪਰਮਿੰਦਰ ਕੌਰ ਨੇ ਦੱਸਿਆ ਕਿ ਜਦੋਂ ਸਕੂਲ ਚੱਲੋ ਮੁਹਿੰਮ” ਸ਼ੁਰੂ ਹੋਈ ਤਾਂ ਹਰ ਸਵੇਰ ਪਿੰਡਾਂ ਵਿਚ ਜਾ ਕੇ ਮਾਪਿਆਂ ਨਾਲ ਸਿੱਧੀ ਗੱਲਬਾਤ ਕੀਤੀ ਗਈ | ਇਸ ਸਿੱਧੇ ਸੰਪਰਕ ਨਾਲ ਲੋਕਾਂ ਦਾ ਭਰੋਸਾ ਬਣਿਆ ਅਤੇ ਮਾਪੇ ਸਕੂਲ ਨਾਲ ਹੋਰ ਨੇੜੇ ਜੁੜੇ | ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੇ ਨਤੀਜੇ ਵਜੋਂ ਨੇੜਲੇ ਪਿੰਡਾਂ ਦੇ 14 ਤੋਂ 15 ਨਵੇਂ ਬੱਚਿਆਂ ਨੇ ਪਹਿਲੀ ਵਾਰ ਸਕੂਲ ਵਿਚ ਦਾਖ਼ਲਾ ਲਿਆ | ਦੋ ਅਜਿਹੇ ਵਿਦਿਆਰਥੀ ਜੋ ਪਹਿਲਾਂ ਘੱਟ ਹਾਜ਼ਰ ਰਹਿੰਦੇ ਸਨ, ਹੁਣ ਨਿਯਮਤ ਹੋ ਗਏ ਅਤੇ ਤਿੰਨ ਹੋਰ ਬੱਚਿਆਂ ਨੂੰ ਵੀ ਪਿਆਰ ਨਾਲ ਸਕੂਲ ਨਾਲ ਜੋੜ ਕੇ ਰੱਖਿਆ ਗਿਆ | ਮੁਹਿੰਮ ਦੌਰਾਨ ਪਿੰਡ ਦੀ ਹਰ ਕੁੜੀ ਘੱਟੋ-ਘੱਟ ਬਾਰ੍ਹਵੀਂ ਤੱਕ ਪੜ੍ਹੀ ਹੋਈ ਹੈ, ਜੋ ਪਿੰਡ ਦੀ ਜਾਗਰੂਕਤਾ ਅਤੇ ਸਕਾਰਾਤਮਿਕ ਸੋਚ ਨੂੰ ਦਰਸਾਉਂਦਾ ਹੈ | ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸਿਰਫ਼ ਦਾਖ਼ਲਿਆਂ ਤੱਕ ਸੀਮਤ ਨਹੀਂ ਰਹੀ, ਸਗੋਂ ਸਕੂਲ ਤੇ ਭਾਈਚਾਰੇ ਵਿਚਕਾਰ ਇਕ ਮਜ਼ਬੂਤ ਨਾਤਾ ਬਣਾਉਣ ਦਾ ਸਾਧਨ ਵੀ ਬਣੀ | ਕੁਝ ਪ੍ਰਾਈਵੇਟ ਸਕੂਲਾਂ ਦੇ ਬੱਚੇ ਵੀ ਇਸ ਪ੍ਰਕਿਰਿਆ ਰਾਹੀਂ ਸਰਕਾਰੀ ਸਕੂਲ ਨਾਲ ਜੁੜੇ | ਉਨ੍ਹਾਂ ਦੱਸਿਆ ਕਿ ਸਕੂਲ ਟੀਮ ਅਜੇ ਵੀ ਡੋਰ ਟੂ ਡੋਰ ਮੁਹਿੰਮ ਜਾਰੀ ਰੱਖੇ ਹੋਏ ਹੈ, ਦਸਵੀਂ ਤੋਂ ਬਾਅਦ ਦੇ ਦਾਖ਼ਲਿਆਂ ਲਈ, ਤਾਂ ਜੋ ਹੋਰ ਬੱਚਿਆਂ ਨੂੰ ਸਹੀ ਦਿਸ਼ਾ ਦਿੱਤੀ ਜਾ ਸਕੇ | ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਰਪੰਚ ਤੇ ਪੰਚਾਇਤ ਦਾ ਸਹਿਯੋਗ ਵੀ ਰਿਹਾ | ਸਕੂਲ ਨੂੰ ਏ.ਸੀ. ਦਾਨ ਕੀਤਾ ਗਿਆ | ਇਸ ਤੋਂ ਇਲਾਵਾ ਸਕੂਲ ਦੇ ਮੈਦਾਨ ਨੂੰ ਵਿਕਸਿਤ ਕਰ ਕੇ ਵਾਲੀਬਾਲ ਮੈਦਾਨ ਤਿਆਰ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਦੋਂ ਸਕੂਲ, ਮਾਪੇ, ਪੰਚਾਇਤ ਅਤੇ ਸਮਾਜ ਇਕੱਠੇ ਹੋ ਕੇ ਕੰਮ ਕਰਦੇ ਹਨ ਤਾਂ ਬੱਚਿਆਂ ਦੀ ਸਿੱਖਿਆ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਹੱਲ ਸੰਭਵ ਬਣ ਜਾਂਦਾ ਹੈ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਸਕੂਲ ਬਿਲਾਸਪੁਰ ਦੇ ਵਿਦਿਆਰਥੀ ਬਾਰ੍ਹਵੀਂ ਦੀ ਪ੍ਰੀਖਿਆ 'ਚ ਛਾਏ ਅਗਲੀ ਖ਼ਬਰ ਸਫ਼ਾਈ ਸੇਵਕਾਂ ਅਤੇ ਨਗਰ ਪੰਚਾਇਤ ਦੇ ਕਲੈਰੀਕਲ ਕਰਮਚਾਰੀਆਂ ਨੇ ਸ਼ਹਿਰ 'ਚ ਕੀਤਾ ਰੋਸ ਮਾਰਚ
Ad Position 24