07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸੀ.ਬੀ.ਐਸ.ਈ. ਦੇ ਭਾਰਤੀ ਭਾਸ਼ਾ ਸਮਰ ਕੈਂਪ ਤਹਿਤ ਬਲੌਜ਼ਮਜ਼ ਕਾਨਵੈਂਟ ਸਕੂਲ 'ਚ ਦਿਵਸ-2 ਦੀ ਗਤੀਵਿਧੀ ਕਰਵਾਈ

Ad Position 21
No active advertisement
ਅਜੀਤ ਡੈਸਕ 21-05-2026
ਕਿਸ਼ਨਪੁਰਾ ਕਲਾਂ, 20 ਮਈ (ਅਮੋਲਕ ਸਿੰਘ ਕਲਸੀ)- ਸੀ.ਬੀ.ਐਸ.ਈ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੱਲ ਰਹੇ ''ਭਾਰਤੀ ਭਾਸ਼ਾ ਸਮਰ ਕੈਂਪ'' ਦੇ ਤਹਿਤ ਬਲੌਜ਼ਮਜ਼ ਕਾਨਵੈਂਟ ਸਕੂਲ ਵਿਚ ਅੱਜ ਦਿਵਸ-2 ਦੀ ਗਤੀਵਿਧੀ ਕਰਵਾਈ ਗਈ | ਦਿਵਸ-1 ਦੌਰਾਨ ਮਿਜ਼ੋਰਮ ਦੀ ਭਾਸ਼ਾ ''ਮਿਜੋ'' ਦੇ ਅੱਖਰਾਂ ਅਤੇ ਉਚਾਰਣ ਬਾਰੇ ਦਿੱਤੀ ਗਈ ਜਾਣਕਾਰੀ ਦੀ ਲੜੀ ਨੂੰ ਅੱਗੇ ਤੋਰਦਿਆਂ ਅੱਜ ਮਿਜ਼ੋਰਮ ਭਾਸ਼ਾ ਵਿਚ ਵਿਦਿਆਰਥੀਆਂ ਨੂੰ ''ਰੀਅਲ ਲਾਈਫ਼ ਕਨਵਰਸੇਸ਼ਨ ਪ੍ਰੈਕਟਿਸ (ਸ਼ਾਪਿੰਗ)'' ਕਰਵਾਈ ਗਈ | ਇਸ ਗਤੀਵਿਧੀ ਦੌਰਾਨ ਵਿਦਿਆਰਥੀਆਂ ਨੇ ਖ਼ਰੀਦਦਾਰੀ ਨਾਲ ਸੰਬੰਧਿਤ ਗੱਲਬਾਤਾਂ ਦਾ ਅਭਿਆਸ ਕੀਤਾ | ਬੱਚਿਆਂ ਨੇ ਦੁਕਾਨਦਾਰ ਅਤੇ ਗਾਹਕ ਦੀ ਭੂਮਿਕਾ ਨਿਭਾਉਂਦੇ ਹੋਏ ਵੱਖ-ਵੱਖ ਸੰਵਾਦ ਬੜੇ ਉਤਸ਼ਾਹ ਨਾਲ ਪੇਸ਼ ਕੀਤੇ | ਇਸ ਰਾਹੀਂ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ ਵਿਚ ਭਾਸ਼ਾ ਦੇ ਪ੍ਰਯੋਗ, ਸਹੀ ਉਚਾਰਣ ਅਤੇ ਪ੍ਰਭਾਵਸ਼ਾਲੀ ਸੰਚਾਰ ਬਾਰੇ ਜਾਣੂੰ ਕਰਵਾਇਆ ਗਿਆ | ਇਸ ਗਤੀਵਿਧੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ''ਵਿਭਿੰਨਤਾ ਵਿਚ ਏਕਤਾ'' ਦੀ ਭਾਵਨਾ ਨੂੰ ਮਜ਼ਬੂਤ ਕਰਨਾ ਅਤੇ ਦੇਸ਼ ਦੀਆਂ ਵੱਖ-ਵੱਖ ਭਾਸ਼ਾਵਾਂ ਪ੍ਰਤੀ ਸਤਿਕਾਰ ਪੈਦਾ ਕਰਨਾ ਹੈ | ਬੱਚਿਆਂ ਨੂੰ ਭਾਰਤ ਦੀ ਭਾਸ਼ਾਈ ਅਤੇ ਸਭਿਆਚਾਰਕ ਵਿਭਿੰਨਤਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਬਹੁਭਾਸ਼ਾਵਾਦ ਨੂੰ ਉਤਸ਼ਾਹਿਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ. ਨਵਨੀਤ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਵਿਅਕਤੀਗਤ ਅਤੇ ਭਾਸ਼ਾਈ ਵਿਕਾਸ ਲਈ ਬਹੁਤ ਲਾਭਕਾਰੀ ਹਨ | ਇਸ ਤੋਂ ਇਲਾਵਾ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਨੇ ਵੀ ਬੱਚਿਆਂ ਵਲੋਂ ਨਵੀਂ ਭਾਸ਼ਾ ਸਿੱਖਣ ਪ੍ਰਤੀ ਦਿਖਾਈ ਗਈ ਉਤਸ਼ਾਹਤਾ ਦੀ ਸ਼ਲਾਘਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਧਰਮਕੋਟ ਦੇ ਕਿਸਾਨਾਂ ਤੋਂ ਸਸਤੀ ਜ਼ਮੀਨ ਤੇ ਕਰੋੜਾਂ ਕਮਾਉਣ ਵਾਲਿਆਂ ਖ਼ਿਲਾਫ਼ ਸੀ.ਬੀ.ਆਈ. ਕਰੇ ਜਾਂਚ, ਸਬੂਤ ਅਸੀਂ ਕਰਾਂਗੇ... ਅਗਲੀ ਖ਼ਬਰ ਦਸਮੇਸ਼ ਸਕੂਲ ਬਿਲਾਸਪੁਰ ਦੇ ਵਿਦਿਆਰਥੀ ਬਾਰ੍ਹਵੀਂ ਦੀ ਪ੍ਰੀਖਿਆ 'ਚ ਛਾਏ
Ad Position 24