ਧਰਮਕੋਟ, 20 ਮਈ (ਪਰਮਜੀਤ ਸਿੰਘ)-ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮ ਕੇ ਸੂਬਾ ਪ੍ਰਧਾਨ ਬੀ.ਕੇ.ਯੂ. ਬਹਿਰਾਮ ਕੇ ਨੇ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਪਤ ਸੂਚਨਾ ਅਨੁਸਾਰ, ਤੇ ਪੱਕੇ ਸਬੂਤਾਂ ਤਹਿਤ ਪਤਾ ਲੱਗਿਆ ਕਿ ਧਰਮਕੋਟ ਦੇ ਐਨ.ਐਚ. 71 ਅਤੇ ਭਾਰਤ ਮਾਲ਼ਾ ਰੋਡ ਵਿਚ ਕਰੋੜਾਂ ਰੁਪਏ ਦੇ ਘਪਲਿਆਂ ਨੂੰ ਉਜਾਗਰ ਕੀਤਾ ਜਾ ਰਿਹਾ ਹੈ ਕਿ ਕਿਵੇਂ ਧਰਮਕੋਟ ਦੇ ਪ੍ਰਾਪਰਟੀ ਡੀਲਰਾਂ ਦੇ ਵਲੋਂ ਐਨ.ਐਚ. 71 ਅਤੇ ਭਾਰਤ ਮਾਲ਼ਾ ਰੋਡ ਦੇ ਨੋਟੀਫ਼ਿਕੇਸ਼ਨ ਜਾਰੀ ਹੋਣ ਤੋਂ ਬਾਅਦ ਕਿਸਾਨਾਂ ਦੇ ਕੋਲੋਂ ਮਹਿਕਮੇ ਦੀ ਮਿਲੀਭੁਗਤ ਨਾਲ ਸਸਤੇ ਭਾਅ 'ਤੇ ਜ਼ਮੀਨਾਂ ਖ਼ਰੀਦ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਇਆ ਗਿਆ | ਬਹਿਰਾਮ ਕੇ ਨੇ ਗੱਲਬਾਤ ਦੌਰਾਨ ਦੱਸਿਆ ਕਿ ਜੇਕਰ ਧਰਮਕੋਟ ਦੇ ਪ੍ਰਾਪਰਟੀ ਡੀਲਰਾਂ ਦੀ ਸੀ.ਬੀ.ਆਈ. ਤੁਰੰਤ ਜਾਂਚ ਕਰੇ, ਸਬੂਤ ਅਸੀ ਪੇਸ਼ ਕਰਾਂਗੇ ਤਾਂ ਕਰੋੜਾਂ ਰੁਪਏ ਦੇ ਘਪਲਿਆਂ ਤੋਂ ਪੜਦਾ ਉੱਠ ਸਕਦਾ ਹੇ | ਬਲਵੰਤ ਸਿੰਘ ਬਹਿਰਾਮ ਕੇ ਵਲੋਂ ਬਿਆਨ ਜਾਰੀ ਰੱਖਦਿਆਂ ਹੋਇਆਂ ਕਿਹਾ ਕਿ ਮਾਮਲਾ ਗਲਤ ਤਰੀਕੇ ਨਾਲ ਸੀ.ਐਲ.ਯੂ. ਤਿਆਰ ਕਰਕੇ ਕਿਸਾਨਾਂ ਦੀਆਂ ਜ਼ਮੀਨਾਂ ਹਾਸਿਲ ਕਰਨ ਤੇ ਉਸ ਤੇ ਵੱਡੇ ਪੱਧਰ 'ਤੇ ਲਾਭ ਕਮਾਉਣ ਨਾਲ ਜੁੜਿਆ ਹੋਇਆ ਹੈ | ਉਨ੍ਹਾਂ ਦਾਅਵਾ ਕੀਤਾ ਕਿ ਕੁੱਝ ਪਰਿਵਾਰ ਤਾਂ ਅਜਿਹੇ ਹਨ ਜਿਨ੍ਹਾਂ ਦੇ ਬਜ਼ੁਰਗਾਂ ਅਤੇ ਘਰ ਦੀਆਂ ਨੂੰ ਹਾਂ ਤੱਕ ਦੇ ਖਾਤਿਆਂ ਦੇ ਵਿਚ ਲੱਖਾਂ ਕਰੋੜਾਂ ਰੁਪਏ ਆਏ ਹਨ ਕੁੱਝ ਕੁ ਭਿ੍ਸ਼ਟ ਮਾਲ ਮਹਿਕਮੇ ਦੇ ਅਫ਼ਸਰਾਂ ਦੀ ਮਿਲੀ ਭੁਗਤ ਨਾਲ ਕੌਡੀਆਂ ਦੇ ਭਾਅ ਲਈ ਗਈ ਜ਼ਮੀਨ ਨੂੰ ਬਾਅਦ ਵਿਚ ਕਰੋੜਾਂ ਰੁਪਏ ਦੀ ਕਮਾਈ ਦਾ ਸਾਧਨ ਬਣਾਇਆ ਗਿਆ ਜਿਨ੍ਹਾਂ ਜ਼ਮੀਨਾਂ ਦੇ ਉੱਪਰ ਕਾਗ਼ਜ਼ਾਂ ਦੇ ਵਿਚ ਸ਼ੈਲਰ ਅਤੇ ਹੋਟਲ ਦਿਖਾਏ ਗਏ ਅਸਲ ਵਿਚ ਇਸ ਜਗ੍ਹਾ ਉੱਪਰ ਅੱਜ ਤੱਕ ਨਾ ਤਾਂ ਕੋਈ ਹੋਟਲ ਬਣਿਆ ਅਤੇ ਨਾ ਹੀ ਕੋਈ ਸ਼ੈਲਰ ਬਣਿਆ ਸੀ ਜਦੋਂ ਕਿ ਜਿਸ ਜਗ੍ਹਾ ਸ਼ੈਲਰ ਦਿਖਾਇਆ ਗਿਆ ਉਸ ਜ਼ਮੀਨ 'ਤੇ ਅੱਜ ਵੀ ਖੇਤੀਬਾੜੀ ਹੋ ਰਹੀ ਹੈ, ਨਿਯਮਾਂ ਦੇ ਉਲਟ ਮਾਲ ਮਹਿਕਮੇ ਦੇ ਕੁੱਝ ਭਿ੍ਸ਼ਟ ਅਫ਼ਸਰਾਂ ਦੇ ਵਲੋਂ ਆਪਣੇ ਸਾਲ਼ਿਆਂ ਅਤੇ ਹੋਰ ਰਿਸ਼ਤੇਦਾਰੀਆਂ ਦੇ ਨਾਂ 'ਤੇ ਕਰੋੜਾਂ ਰੁਪਏ ਦਾ ਗ਼ਬਨ ਕਰਕੇ ਉਨ੍ਹਾਂ ਦੇ ਖਾਤੇ ਦੇ ਵਿਚ ਪੈਸੇ ਪਾਏ ਗਏ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਭਿ੍ਸ਼ਟਾਚਾਰ ਖ਼ਿਲਾਫ਼ ਸੀ ਤਾਂ ਉਹ ਖ਼ੁਦ ਕਾਰਵਾਈ ਕਰਦੀ ਤਾਂ ਕਰੋੜਾਂ ਦਾ ਕੀਤਾ ਗਿਆ ਘਪਲਾ ਸਾਹਮਣੇ ਆ ਜਾਣਾ ਸੀ | ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਇਸ ਦੀ ਜਾਂਚ ਨਾ ਹੋਈ ਜਾ ਜਾਂਚ ਕਰਨ ਚ ਚਹੇਤਿਆਂ ਨੇ ਕੋਈ ਅੜਿੱਕਾ ਪਾਇਆ ਤਾਂ ਅਸੀ ਚੰਡੀਗੜ੍ਹ ਪੈੱ੍ਰਸ ਕਾਨਫ਼ਰੰਸ ਕਰਕੇ ਸਬੂਤ ਜਨਤਕ ਕਰਾਂਗੇ | ਆਸ ਕਰਦੇ ਹਾਂ ਕਿ ਭਿ੍ਸ਼ਟ ਲੋਕਾਂ ਦੀ ਸਹੀ ਜਾਂਚ ਹੋ ਕੇ ਕਿਸਾਨਾਂ ਦੇ ਬਣਦੇ ਹੱਕ ਦਿਵਾਏ ਜਾਣਗੇ |