ਕਿਸ਼ਨਪੁਰਾ ਕਲਾਂ, 20 ਮਈ (ਅਮੋਲਕ ਸਿੰਘ ਕਲਸੀ)-ਗੁਰਦੁਆਰਾ ਅਕਾਲਸਰ ਦੂਖ ਨਿਵਾਰਨ ਸਾਹਿਬ ਜੀਂਦੜਾ ਵਿਖੇ ਸਾਲਾਨਾ ਜੋੜ ਮੇਲਾ 24 ਮਈ ਐਤਵਾਰ ਨੂੰ ਨਗਰ ਨਿਵਾਸੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ | ਮੁੱਖ ਸੇਵਾਦਾਰ ਭਾਈ ਗੁਰਮੇਲ ਸਿੰਘ ਨੇ ਦੱਸਿਆ ਕਿ ਸੱਚਖੰਡ ਵਾਸੀ ਸੰਤ ਬਾਬਾ ਕਾਰਜ ਸਿੰਘ ਜੀਂਦੜਾ ਵਾਲੇ ਵਲੋਂ ਚਲਾਈ ਮਰਯਾਦਾ ਅਨੁਸਾਰ ਸਾਲਾਨਾ ਜੋੜ ਮੇਲਾ 22 ਮਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 24 ਮਈ ਐਤਵਾਰ ਨੂੰ ਪੈਣ ਉਪਰੰਤ ਰਾਗੀ ਭਾਈ ਸਰਬਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਵਾਲੇ, ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਵੀ ਹੁਕਮਨਾਮਾ ਸਾਹਿਬ ਦੀ ਕਥਾ ਵਿਚਾਰਾਂ ਕਰਨਗੇ, ਢਾਡੀ ਜਥਾ ਅਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਨਿਹਾਲ ਕਰਨਗੇ | ਮੁੱਖ ਸੇਵਾਦਾਰ ਸੰਤ ਬਾਬਾ ਗੁਰਮੇਲ ਸਿੰਘ ਨੇ ਦੱਸਿਆ ਕਿ 23 ਮਈ ਨੂੰ ਖੰਡੇ ਬਾਟੇ ਦਾ ਅੰਮਿ੍ਤ ਤਿਆਰ ਹੋਵੇਗਾ ਜਿਸ ਮਾਈ, ਭਾਈ ਨੇ ਅੰਮਿ੍ਤ ਪਾਨ ਕਰਨਾ ਹੋਵੇ,ਉਹ ਸਾਫ਼ ਸੁਥਰੇ ਬਸਤਰ ਪਾ ਕੇ ਟਾਈਮ ਸਿਰ ਪਹੁੰਚਣ ਦੀ ਕਿ੍ਪਾਲਤਾ ਕਰੇ ਜੀ | ਸੰਗਤਾਂ ਲਈ ਲੰਗਰ ਅਤੁੱਟ ਵਰਤਾਇਆ ਜਾਵੇਗਾ | ਇਸ ਮੌਕੇ ਚੇਅਰਮੈਨ ਜਸਵੰਤ ਸਿੰਘ ਭੁੱਲਰ, ਚੇਅਰਮੈਨ ਗੁਰਨਾਮ ਸਿੰਘ ਭੁੱਲਰ, ਜਨਰਲ ਸਕੱਤਰ ਪ੍ਰਭਜੋਤ ਸਿੰਘ ਭੁੱਲਰ, ਭਾਈ ਗੁਰਮੁਖ ਸਿੰਘ, ਸਰੂਪ ਸਿੰਘ ਸ਼ਾਹਕੋਟ, ਬਹਾਦਰ ਸਿੰਘ, ਅੰਗਰੇਜ਼ ਸਿੰਘ ਸਾਬਕਾ ਸਰਪੰਚ ਆਦਿ ਹਾਜ਼ਰ ਸਨ |