ਨਿਹਾਲ ਸਿੰਘ ਵਾਲਾ, 20 ਮਈ (ਪਲਵਿੰਦਰ ਸਿੰਘ ਟਿਵਾਣਾ)-ਪਿੰਡ ਮਾਛੀਕੇ ਵਿਖੇ ਸੰਤ ਬਾਬਾ ਸੁਧਾ ਨੰਦ ਜੀ ਦੀ ਯਾਦ 'ਚ ਸਾਲਾਨਾ ਜੋੜ ਮੇਲੇ ਮੌਕੇ ਪੈੱ੍ਰਸ ਕਲੱਬ ਮਹਿਲ ਕਲਾਂ ਵਲੋਂ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਦਾ ਉਦਘਾਟਨ ਬਾਬਾ ਜੀਤ ਸਿੰਘ ਗੁਰਦੁਆਰਾ ਸਾਹਿਬ ਮਲੋ ਸ਼ਹੀਦ ਹਿੰਮਤਪੁਰਾ ਨੇ ਕੀਤਾ | ਉਨ੍ਹਾਂ ਨੇ ਪ੍ਰਬੰਧਕਾਂ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤੋਂ ਸੇਧ ਲੈ ਕੇ ਯੂਥ ਕਲੱਬਾਂ, ਸਮਾਜ ਸੇਵੀ ਸੰਸਥਾਵਾਂ ਵਲੋਂ ਪਿੰਡ ਪੱਧਰ ਤੇ ਅਜਿਹੇ ਕੈਂਪ ਲਗਾਏ ਜਾਣੇ ਚਾਹੀਦੇ ਹਨ | ਉੱਘੇ ਸਿੱਖਿਆ ਸ਼ਾਸਤਰੀ ਪਿ੍ੰਸੀਪਲ ਭੁਪਿੰਦਰ ਸਿੰਘ ਢਿੱਲੋਂ ਅਤੇ ਸਮਾਜ ਸੇਵੀ ਧਰਮ ਸਿੰਘ ਢਪਾਲੀ ਨੇ ਕਿਹਾ ਕਿ ਖ਼ੂਨਦਾਨ ਮਹਾਂ ਦਾਨ ਹੈ | ਦਾਨ ਕੀਤਾ ਖ਼ੂਨ ਐਮਰਜੈਂਸੀ ਸਮੇਂ ਕਿਸੇ ਵੀ ਲੋੜਵੰਦ ਨੂੰ ਜੀਵਨ ਦਾਨ ਦੇ ਸਕਦਾ ਹੈ | ਉਨ੍ਹਾਂ ਨੇ ਨੌਜਵਾਨ ਵਰਗ ਨੂੰ ਖ਼ੂਨਦਾਨ ਮਹਾਂ ਦਾਨ ਦੀ ਮੁਹਿੰਮ ਨੂੰ ਅੱਗੇ ਲੈ ਕੇ ਜਾਣ ਦੀ ਅਪੀਲ ਕੀਤੀ | ਇਸ ਮੌਕੇ ਸਿਵਲ ਹਸਪਤਾਲ ਮੋਗਾ ਦੀ ਬਲੱਡ ਬੈਂਕ ਨੂੰ ਖ਼ੂਨਦਾਨੀਆਂ ਵਲੋਂ 40 ਯੂਨਿਟ ਖ਼ੂਨਦਾਨ ਕੀਤਾ ਗਿਆ | ਪ੍ਰੈੱਸ ਕਲੱਬ (ਰਜਿ:) ਮਹਿਲ ਕਲਾਂ ਦੇ ਸਰਪ੍ਰਸਤ ਅਵਤਾਰ ਸਿੰਘ ਅਣਖੀ, ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ ਅਤੇ ਹੋਰ ਅਹੁਦੇਦਾਰਾਂ ਨੇ ਸਮੂਹ ਖ਼ੂਨਦਾਨੀਆਂ ਤੇ ਸਹਿਯੋਗ ਲਈ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ | ਪ੍ਰਬੰਧਕਾਂ ਵਲੋਂ ਖ਼ੂਨਦਾਨੀਆਂ, ਬਲੱਡ ਬੈਂਕ ਮੋਗਾ ਦੀ ਟੀਮ ਅਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਜਗਮੋਹਣ ਸਿੰਘ, ਬਾਬਾ ਬੂਟਾ ਸਿੰਘ, ਬਲਜੀਤ ਸਿੰਘ ਪੰਡੋਰੀ, ਲਖਵੀਰ ਸਿੰਘ, ਮੰਗਤ ਸਿੰਘ, ਸਰਬਜੀਤ ਸਿੰਘ ਸਰਬਾ ਕਿਸਾਨ ਆਗੂ, ਜਸਵੀਰ ਸਿੰਘ ਸ਼ੀਰਾ, ਡਾ. ਗੁਰਮੇਲ ਸਿੰਘ ਮਾਛੀਕੇ, ਡਾ. ਕੇਵਲ ਸਿੰਘ, ਡਾ. ਬੱਬੀ ਸਿੰਘ, ਗੁਰਪ੍ਰੀਤ ਸਿੰਘ, ਸਤਿਨਾਮ ਸਿੰਘ ਪ੍ਰਧਾਨ ਕਲੱਬ, ਤਾਰੀ ਸਿੰਘ, ਬਲਜੀਤ ਸਿੰਘ ਸਿੱਧੂ, ਮੇਘ ਰਾਜ ਜੋਸ਼ੀ, ਰਮਨਦੀਪ ਸਿੰਘ ਠੁੱਲੀਵਾਲ, ਬਲਵੰਤ ਸਿੰਘ ਚੁਹਾਣਕੇ, ਜਗਮੋਹਣ ਸ਼ਾਹ ਰਾਏਸਰ, ਭਾਈ ਰਾਜਵਿੰਦਰ ਸਿੰਘ ਖ਼ਾਲਸਾ ਆਦਿ ਤੋਂ ਇਲਾਵਾ ਬਾਬਾ ਸੁਧਾ ਨੰਦ ਪ੍ਰਬੰਧਕ ਕਮੇਟੀ ਦੇ ਸਮੂਹ ਆਗੂ ਹਾਜ਼ਰ ਸਨ |