07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਮੋਗਾ ਦੇ ਜ਼ੋਨ ਧਰਮਕੋਟ ਦੇ ਜ਼ੋਨ ਅਹੁਦੇਦਾਰਾਂ ਦੀ ਚੋਣ

Ad Position 21
No active advertisement
ਅਜੀਤ ਡੈਸਕ 21-05-2026
ਕਿਸ਼ਨਪੁਰਾ ਕਲਾਂ, 20 ਮਈ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ ਪੰਥਕ ਗੁਰਦੁਆਰਾ ਸਾਹਿਬ ਸੰਤ ਬਾਬਾ ਵਿਸਾਖਾ ਸਿੰਘ ਕਿਸ਼ਨਪੁਰਾ ਕਲਾਂ ਵਿਖੇ ਸੂਬਾ ਆਗੂ ਸਤਨਾਮ ਸਿੰਘ ਪੰਨੂ ਦੀ ਨਿਗਰਾਨੀ ਹੇਠ ਹੋਈ ਜਿੱਥੇ ਸਾਰੀਆਂ ਇਕਾਈਆਂ ਦੇ ਅਹੁਦੇਦਾਰ ਡੈਲੀਗੇਟ ਅਤੇ ਵੱਡੀ ਗਿਣਤੀ ਵਿਚ ਬੀਬੀਆਂ ਨੇ ਹਿੱਸਾ ਲਿਆ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਤਿੰਨ ਸਾਲਾਂ ਬਾਅਦ ਚੋਣ ਦੁਬਾਰਾ ਕੀਤੀ ਗਈ | ਜਿਸ ਵਿਚ ਜੋਨ ਪ੍ਰਧਾਨ ਬਲਵੰਤ ਸਿੰਘ, ਡਾ. ਗੁਰਜਿੰਦਰ ਸਿੰਘ ਮੱਲ੍ਹੀ ਨੂੰ ਜੋਨ ਸਕੱਤਰ, ਗੁਰਮੇਲ ਸਿੰਘ ਫ਼ੌਜੀ ਖ਼ਜ਼ਾਨਚੀ, ਹਰਮੇਲ ਸਿੰਘ ਭਿੰਡਰ ਨੂੰ ਮੀਤ ਖ਼ਜ਼ਾਨਚੀ, ਸੀਨੀਅਰ ਮੀਤ ਪ੍ਰਧਾਨ ਮਹਿੰਦਰ ਸਿੰਘ ਦਾਇਆ ਤੇ ਅਮਰੀਕ ਸਿੰਘ ਥਰੀਕੇ ਤੇ ਮੀਤ ਸਕੱਤਰ ਗੁਰਪ੍ਰੀਤ ਸਿੰਘ ਭਿੰਡਰ ਕਲਾਂ ਮੀਤ ਪ੍ਰਧਾਨ ਬਲਵੰਤ ਸਿੰਘ ਤਲਵੰਡੀ ਪੈੱ੍ਰਸ ਸਕੱਤਰ ਮਨਪ੍ਰੀਤ ਸਿੰਘ ਦਾਇਆ ਸੰਗਠਨ ਸਕੱਤਰ ਲਖਵੀਰ ਸਿੰਘ ਕੋਕਰੀ ਬੁੱਟਰਾਂ ਮੀਤ ਪੈੱ੍ਰਸ ਸਕੱਤਰ ਸੁਖਦੇਵ ਸਿੰਘ ਲਾਡੀ, ਕਰਮਜੀਤ ਸਿੰਘ ਬੱਬੂ ਭੌਰੇ ਮੀਤ ਪ੍ਰਧਾਨ ਬੀਬੀਆਂ ਦੇ ਵਿਚੋਂ ਭਗਵੰਤ ਕੌਰ ਅਤੇ ਕੁਲਵਿੰਦਰ ਕੌਰ ਕੰਨੀਆਂ ਨੂੰ ਚੁਣਿਆਂ ਗਿਆ ਇਸ ਤੋਂ ਬਾਅਦ ਬਲਦੇਵ ਸਿੰਘ ਦੇ ਪ੍ਰਦੀਪ ਸਿੰਘ ਇੰਦਰਗੜ੍ਹ ਨੂੰ ਮੀਤ ਪ੍ਰਧਾਨ ਚੁਣੇ ਗਏ | ਸਾਰੇ ਡੈਲੀਗੇਟਾਂ ਨੇ ਮਤੇ ਪਾ ਕੇ ਇਹ ਚੋਣ ਕੀਤੀ ਅਤੇ ਸਾਰੇ ਹੀ ਚੁਣੇ ਗਏ ਅਹੁਦੇਦਾਰਾਂ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਵੱਧ ਤੋਂ ਵੱਧ ਮਿਹਨਤ ਅਤੇ ਤਨਦੇਹੀ ਨਾਲ ਕੰਮ ਕਰਾਂਗੇ | ਅਖੀਰ ਵਿਚ ਡਾ. ਗੁਰਜਿੰਦਰ ਸਿੰਘ ਨੇ ਕਿਹਾ ਕਿ ਧਰਮਕੋਟ ਜੋਨ ਦੇ ਵਿਚ ਕਿਸੇ ਪਿੰਡ ਦੇ ਵਿਚ ਕਿਸੇ ਨੂੰ ਕੋਈ ਵੀ ਕੰਮ ਹੋਵੇ ਉਹ ਸਾਨੂੰ ਜਦੋਂ ਮਰਜ਼ੀ ਮਿਲ ਸਕਦਾ ਹੈ | ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚੋਣ ਲੜ ਰਹੇ ਉਮੀਦਵਾਰ ਨਿਰਧਾਰਿਤ ਹੱਦ ਅੰਦਰ ਹੀ ਖ਼ਰਚ ਕਰਨ-ਜ਼ਿਲ੍ਹਾ ਚੋਣ ਅਫ਼ਸਰ ਅਗਲੀ ਖ਼ਬਰ ਵਾਰਡ ਨੰਬਰ 48 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬਲਜੀਤ ਕੌਰ ਦੀ ਚੋਣ ਮੁਹਿੰਮ ਸਿਖ਼ਰਾਂ 'ਤੇ <br/>
Ad Position 24