ਮੋਗਾ, 20 ਮਈ (ਜਸਪਾਲ ਸਿੰਘ ਬੱਬੀ)-ਸਾਬਕਾ ਕੌਂਸਲਰ ਚਰਨਜੀਤ ਸਿੰਘ ਝੰਡੇਆਣਾ ਵਾਰਡ ਨੰਬਰ 8 ਤੋਂ ਨਗਰ ਨਿਗਮ ਮੋਗਾ ਚੋਣਾਂ ਲਈ ਬਤੌਰ ਆਜ਼ਾਦ ਉਮੀਦਵਾਰ ਮੈਦਾਨ ਵਿਚ ਨਿੱਤਰੇ ਹਨ | ਉਨ੍ਹਾਂ ਨੂੰ ਚੋਣ ਨਿਸ਼ਾਨ ਟਰੈਕਟਰ ਅਲਾਟ ਹੋਇਆ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਕੌਂਸਲਰ ਹੁੰਦਿਆਂ ਵਾਰਡ ਦਾ ਬੇਅਥਾਹ ਵਿਕਾਸ ਕਰਵਾਇਆ | ਚਰਨਜੀਤ ਝੰਡੇਆਣਾ ਨੇ ਕਿਹਾ ਕਿ ਵਾਰਡ ਦੇ ਸੂਝਵਾਨ ਵੋਟਰ ਆਜ਼ਾਦ ਉਮੀਦਵਾਰ ਦੀ ਆਸ਼ਾ ਉਮੀਦਾਂ 'ਤੇ ਖਰਾ ਉੱਤਰਨਗੇ | ਚਰਨਜੀਤ ਝੰਡੇਆਣਾ ਨੇ ਕਿਹਾ ਕਿ ਵਾਰਡ ਵਾਸੀਆਂ ਵਲੋਂ ਭਰਵਾਂ ਵੋਟ ਹੁੰਗਾਰਾ ਮਿਲ ਰਿਹਾ ਹੈ | ਵਾਰਡ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣਗੇ | ਵਾਰਡ ਦੀਆਂ ਸੜਕਾਂ ਦੀ ਹਾਲਤ ਹੋਰ ਬਿਹਤਰ ਕੀਤੀ ਜਾਵੇਗੀ, ਸੀਵਰੇਜ ਤੇ ਲਾਈਟਾਂ ਦੀ ਸਮੱਸਿਆ ਨੂੰ ੂ ਵੀ ਜਲਦ ਹੱਲ ਕੀਤਾ ਜਾਵੇਗਾ | ਵਾਰਡ ਵਿਚ ਨਵੀਂ ਮੋਟਰ ਚੱਲਣ ਨਾਲ ਪਾਣੀ ਦੀ ਮੰਗ ਵੀ ਜਲਦੀ ਪੂਰੀ ਹੋ ਜਾਵੇਗੀ | ਉਨ੍ਹਾਂ ਪਾਰਟੀ ਹਿਤਾਂ ਤੋਂ ਉੱਪਰ ਉੱਠ ਕੇ ਲੋਕਾਂ ਦੀ ਸੇਵਾ ਕਰਨ ਲਈ ਬਤੌਰ ਆਜ਼ਾਦ ਉਮੀਦਵਾਰ ਚੋਣ ਲੜਨ ਦਾ ਰਾਹ ਚੁਣਿਆ ਹੈ | ਸ਼ਹਿਰ ਵਿਚ ਮੇਅਰ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ਲਈ ਆਜ਼ਾਦ ਜੇਤੂ ਉਮੀਦਵਾਰਾਂ ਦਾ ਰੋਲ ਅਹਿਮ ਹੋਵੇਗਾ |