ਮੋਗਾ, 20 ਮਈ (ਜਸਪਾਲ ਸਿੰਘ ਬੱਬੀ)-ਮੋਗਾ ਸ਼ਹਿਰ ਦੇ ਵਾਰਡ ਨੰਬਰ 3 ਤੋਂ ਕਾਂਗਰਸ ਉਮੀਦਵਾਰ ਵਲੋਂ ਪੰਜਾ ਚੋਣ ਨਿਸ਼ਾਨ ਲਈ ਚੋਣ ਮੈਦਾਨ ਵਿਚ ਕਾਂਗਰਸ ਪਾਰਟੀ ਦੇ ਆਗੂ ਮਨਜੀਤ ਮਾਨ ਸਾਬਕਾ ਕੌਂਸਲਰ ਕੁੱਦ ਚੁੱਕੇ ਹਨ | ਮਨਜੀਤ ਸਿੰਘ ਨੇ ਵਾਰਡ ਦੇ ਹਰੇਕ ਵੋਟਰ ਨਾਲ ਰਾਬਤਾ ਕਾਇਮ ਕਰਦਿਆਂ ਪਾਰਟੀ ਦੇ ਸੀਨੀਅਰ ਆਗੂਆਂ ਤੇ ਹਲਕੇ ਦੇ ਵੋਟਰਾਂ ਸਮਰਥਕਾਂ ਨਾਲ 26 ਮਈ ਨੂੰ ਹੋ ਰਹੀਆਂ ਨਗਰ ਨਿਗਮ ਚੋਣਾਂ ਵਿਚ ਪੰਜਾ ਚੋਣ ਨਿਸ਼ਾਨ ਲਈ ਵੋਟ ਅਪੀਲ ਕਰ ਰਹੇ ਹਨ | ਮਨਜੀਤ ਮਾਨ ਤੇ ਉਨ੍ਹਾਂ ਦੀ ਧਰਮ-ਪਤਨੀ ਬਤੌਰ ਕੌਂਸਲਰ ਤੇ ਸਮਾਜ ਸੇਵੀ ਤੌਰ 'ਤੇ ਵਾਰਡ ਵਾਸੀਆਂ ਦੀਆਂ ਮੰਗਾਂ ਤੇ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਲਈ ਸਦਾ ਯਤਨਸ਼ੀਲ ਰਹਿੰਦੇ ਹਨ | ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ, ਸਾਬਕਾ ਚੇਅਰਮੈਨ ਪਰਮਪਾਲ ਸਿੰਘ ਤਖ਼ਤੂਪੁਰਾ, ਸੂਬਾ ਆਗੂ ਗੁਰਸੇਵਕ ਸਿੰਘ ਚੀਮਾ ਤੇ ਪਾਰਟੀ ਦੇ ਕੱਦਾਵਾਰ ਨੇਤਾ ਮੋਗਾ ਸ਼ਹਿਰ ਤੋਂ ਕਾਂਗਰਸ ਦੀ ਰਿਕਾਰਡ ਤੋੜ ਜਿੱਤ ਕਰਵਾਉਣ ਲਈ ਕਾਂਗਰਸ ਪਾਰਟੀ ਦੀਆਂ ਲੋਕ ਹਿਤ ਨੀਤੀਆਂ ਤੋਂ ਜਾਣੂੰ ਕਰਵਾ ਰਹੇ ਹਨ | ਮਨਜੀਤ ਸਿੰਘ ਮਾਨ ਨੂੰ ਵਾਰਡ ਦੇ ਵੋਟਰਾਂ ਵਲੋਂ ਪੰਜਾ ਚੋਣ ਨਿਸ਼ਾਨ ਲਈ ਵੋਟ ਹੁੰਗਾਰਾ ਮਿਲ ਰਿਹਾ ਹੈ | ਉਮੀਦਵਾਰ ਮਨਜੀਤ ਸਿੰਘ ਮਾਨ ਨੇ ਕਿਹਾ ਕਿ ਵਾਰਡ ਨੰਬਰ 3 ਨੂੰ ਨਮੂਨੇ ਦਾ ਵਾਰਡ ਵਿਕਾਸ ਪੱਖੋਂ ਬਣਾਇਆ ਜਾਵੇਗਾ ਤੇ ਕਾਂਗਰਸ ਸਰਕਾਰ ਸਮੇਂ ਹੀ ਮੋਗਾ ਦਾ ਬੇਅਥਾਹ ਵਿਕਾਸ ਹੋਇਆ | ਉਨ੍ਹਾਂ ਵਾਰਡ ਵਾਸੀਆਂ ਵਲੋਂ ਪਾਈ ਵੋਟ ਦਾ ਮੁੱਲ ਵਿਕਾਸ ਕਰਵਾ ਕੇ ਮੋੜਨਗੇ | ਉਨ੍ਹਾਂ ਵਲੋਂ ਸਮਰਥਕਾਂ ਨੂੰ ਲੈ ਕੇ ਹਰੇਕ ਵੋਟਰਾਂ ਨਾਲ ਨਿੱਜੀ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ |