06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸੋਸ਼ਲ ਵੈੱਲਫੇਅਰ ਕਲੱਬ ਵਲੋਂ ਬੱਚਿਆਂ ਨੂੰ ਪਾਠ ਸਮੱਗਰੀ ਵੰਡੀ <br/>

Ad Position 21
No active advertisement
ਅਜੀਤ ਡੈਸਕ 21-05-2026
ਮੋਗਾ, 20 ਮਈ (ਜਸਪਾਲ ਸਿੰਘ ਬੱਬੀ)-ਨਵੇਂ ਸੈਸ਼ਨ ਵਿਚ ਪਾਠ ਸਮੱਗਰੀ ਵੰਡਣ ਦੀ ਲੜੀ ਦੀ ਸ਼ੁਰੂਆਤ ਕਰਦੇ ਹੋਏ ਸੋਸ਼ਲ ਵੈੱਲਫੇਅਰ ਕਲੱਬ ਵਲੋਂ ਵਿਦਰਿੰਗ ਰੋਜ਼ੇਸ ਮੈਮੋਰੀਅਲ ਚਾਈਲਡ ਕੇਅਰ ਅਤੇ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਪ੍ਰੀਤ ਨਗਰ ਮੋਗਾ ਦੇ ਬੱਚਿਆਂ ਨੂੰ ਪਾਠ ਸਮੱਗਰੀ ਕਾਪੀ, ਪੈਨਸਿਲ, ਪੈਨ, ਸ਼ਾਰਪਨਰ ਅਤੇ ਰਬੜ ਆਦਿ ਵੰਡੇ | ਕਲੱਬ ਦੇ ਪ੍ਰਧਾਨ ਓ.ਪੀ. ਕੁਮਾਰ ਨੇ ਦੱਸਿਆ ਕਿ ਸਾਡੇ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਆ ਨਾਲ ਜੋੜਨਾ ਅਤੇ ਪੜ੍ਹਾਈ ਪ੍ਰਤੀ ਪ੍ਰੇਰਿਤ ਕਰਨਾ ਹੈ | ਉਨ੍ਹਾਂ ਕਿਹਾ ਕਿ ਸਿੱਖਿਆ ਹਰ ਬੱਚੇ ਦਾ ਮੌਲਿਕ ਅਧਿਕਾਰ ਹੈ | ਆਉਣ ਵਾਲੇ ਦਿਨਾਂ ਵਿਚ ਸੰਸਥਾ ਵਲੋਂ ਬੋਰਡ ਦੀਆਂ ਕਲਾਸਾਂ ਵਿਚ ਅੱਵਲ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ | ਇਸ ਮੌਕੇ ਸੁਰਿੰਦਰ ਸਿੰਘ ਅਤੇ ਵੀਨਾ ਰਾਣੀ, ਹੈੱਡ ਟੀਚਰ ਸਕੂਲ ਨੇ ਸੰਸਥਾ ਦੇ ਇਸ ਪਰਉਪਕਾਰੀ ਕਾਰਜ ਦੀ ਸ਼ਲਾਘਾ ਕੀਤੀ | ਇਸ ਮੌਕੇ ਮੈਡਮ ਵੀਨਾ ਰਾਣੀ, ਕਮਲਜੀਤ, ਕਿਰਨਦੀਪ, ਅਮਨਦੀਪ, ਨੀਰੂ ਬਾਲਾ, ਮੈਡਮ ਗੀਤਾ ਰਾਣੀ, ਪ੍ਰਦੀਪ ਕੁਮਾਰ, ਗੀਤਾ ਰਾਣੀ, ਸੁਧਾ ਅਰੋੜਾ ਅਤੇ ਕਲੱਬ ਵੱਲੋਂ ਝਲਮਨ ਦਾਸ, ਅਜੇ ਸਿੰਗਲਾ, ਪ੍ਰੇਮ ਸਿੰਗਲ, ਸੁਰੇਸ਼ ਮਹਿੰਦੀ ਰੱਤਾ, ਅਸ਼ੋਕ ਨਰੂਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਪੰਜਾਬ ਜ਼ਿਲ੍ਹਾ ਇਕਾਈ ਮੋਗਾ ਵਲੋਂ ਆਪ ਅਤੇ ਭਾਜਪਾ ਉਮੀਦਵਾਰਾਂ ਖ਼ਿਲਾਫ਼ 23 ਨੂੰ... ਅਗਲੀ ਖ਼ਬਰ ਨਗਰ ਨਿਗਮ ਮੋਗਾ ਲਈ 229 ਅਤੇ ਨਗਰ ਪੰਚਾਇਤ ਕੋਟ ਈਸੇ ਖਾਂ ਲਈ 53 ਉਮੀਦਵਾਰ ਚੋਣ ਮੈਦਾਨ 'ਚ
Ad Position 24