ਮੋਗਾ, 20 ਮਈ (ਜਸਪਾਲ ਸਿੰਘ ਬੱਬੀ)-ਸੀਨੀਅਰ ਸਿਟੀਜ਼ਨ ਕੌਂਸਲ (ਸੇਵਾ ਮੁਕਤ) ਮੋਗਾ ਦੇ ਮੈਂਬਰ ਇਕ ਰੋਜ਼ਾ ਟੂਰ ਲਈ ਹੁਸੈਨੀਵਾਲਾ ਬਾਰਡਰ ਅਤੇ ਇਤਿਹਾਸਕ ਗੁਰਦੁਆਰਾ ਜ਼ਾਮਨੀ ਸਾਹਿਬ ਵਿਖੇ ਦਰਸ਼ਨ ਦੀਦਾਰ ਲਈ ਗੁਰਚਰਨ ਸਿੰਘ ਸੁਪਰਡੈਂਟ ਅਤੇ ਵਿਜੈ ਸ਼ਰਮਾ ਦੀ ਅਗਵਾਈ ਹੇਠ ਰਵਾਨਾ ਹੋਏ | ਮੈਂਬਰ ਸਿੱਖ ਇਤਿਹਾਸ ਦੇ ਮਹੱਤਵ ਪੂਰਨ ਪਵਿੱਤਰ ਅਸਥਾਨ ਗੁਰਦੁਆਰਾ ਜ਼ਾਮਨੀ ਸਾਹਿਬ ਪਿੰਡ ਬਜੀਦਪੁਰ (ਫ਼ਿਰੋਜਪੁਰ) ਵਿਖੇ ਜੋ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਧਰਤ ਹੈ ਤੇ ਨਤਮਸਤਕ ਹੋਏ | ਇੱਥੇ ਗੁਰੂ ਜੀ ਨੇ ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ ਸੰਗਤਾਂ ਨੂੰ ਦਰਸ਼ਨ ਦਿੱਤੇ ਸਨ | ਦਰਬਾਰ ਸਿੰਘ ਗਿੱਲ ਨੇ ਬੀ.ਐਸ.ਐਫ. ਦੇ ਹੈੱਡ ਕੁਆਟਰ ਫ਼ਿਰੋਜਪੁਰ ਵਿਖੇ ਨਾਮ ਦਰਜ ਕਰਵਾ ਕੇ ਪਰਮਿਟ ਜਾਰੀ ਕਰਵਾਇਆ ਗਿਆ ਤਾਂ ਜੋ ਸਾਰੇ ਬਜ਼ੁਰਗ ਕੁਰਸੀਆਂ ਤੇ ਬੈਠਕੇ ਰੀ-ਟ੍ਰੀਟ ਸੈਰਾਮਨੀ ਦਾ ਵਧੇਰੇ ਆਨੰਦ ਮਾਣ ਸਕਣ | ਪਰੇਡ ਰਸਮ ਤੋਂ ਪਹਿਲਾਂ ਸਾਰੇ ਬਜ਼ੁਰਗਾਂ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਦਿੱਤੀ ਤੇ ਭਾਵੁਕ ਹੋ ਗਏ | ਅਵਤਾਰ ਸਿੰਘ ਨੇ ਕਿਹਾ ਕਿ ਆਜ਼ਾਦੀ ਦਾ ਨਿੱਘ ਮਾਨ ਰਹੇ ਹਾਂ | ਬੀ.ਕੇ.ਦੱਤ ਅਤੇ ਰਾਜ-ਮਾਤਾ ਸਮਾਧਾਂ ਦੇ ਵੀ ਦਰਸ਼ਨ ਕੀਤੇ | ਪਰੇਡ ਸ਼ੁਰੂ ਹੋਣ ਤੋਂ ਪਹਿਲਾਂ ਦੇਸ਼ ਭਗਤੀ ਦੇ ਗੀਤ ਵਜ ਰਹੇ ਸਨ | ਬੀ.ਐੱਸ. ਐਫ.ਅਤੇ ਪਾਕਿਸਤਾਨ ਰੇਂਜਰਜ਼ ਦੀ ਪਰੇਡ ਦੇਖ ਕੇ ਦੇਸ਼ ਪ੍ਰਤੀ ਹੋਰ ਵੀ ਭਗਤੀ ਵਾਲਾ ਜੋਸ਼ ਪੈਦਾ ਹੋ ਗਿਆ | ਟੂਰ ਮੌਕੇ ਇਕਬਾਲ ਸਿੰਘ ਲੋਹਾਮ, ਪ੍ਰੇਮ ਕੁਮਾਰ, ਸੁਰਿੰਦਰ ਕੁਮਾਰ ਬਾਂਸਲ, ਹੀਰਾ ਲਾਲ ਬਾਂਸਲ, ਪੁਰਸ਼ੋਤਮ ਲਾਲ ਸ਼ਰਮਾ, ਹਰਭਜਨ ਸਿੰਘ ਨਾਗਰਾ, ਸੁਰਿੰਦਰ ਸਿੰਘ, ਸੁਖਦੇਵ ਸਿੰਘ ਜੱਸਲ ਸਮੇਤ ਜਸਵੰਤ ਅਰੋੜਾ, ਜਸਪਾਲ ਸਿੰਘ, ਉਮ ਪ੍ਰਕਾਸ਼ ਸੂਰੀ ਹਾਜ਼ਰ ਸਨ |