ਮੋਗਾ, 20 ਮਈ (ਜਸਪਾਲ ਸਿੰਘ ਬੱਬੀ)-ਯੂਨੀਵਰਸਲ ਹਿਊਮਨ ਰਾਈਟਸ ਐਸੋਸੀਏਸ਼ਨ ਜ਼ਿਲ੍ਹਾ ਇਕਾਈ ਮੋਗਾ ਨੇ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਸਬੰਧੀ ਮੀਟਿੰਗ ਦੌਰਾਨ ਮਾਲਵਾ ਜ਼ੋਨ ਦੇ ਪ੍ਰਧਾਨ ਗੁਰਜੀਤ ਸਿੰਘ, ਚੇਅਰਮੈਨ ਸੁਰਿੰਦਰ ਸਿੰਘ ਬਾਵਾ ਅਤੇ ਜਨਰਲ ਸਕੱਤਰ ਪਿ੍ਯਵਰਤ ਗੁਪਤਾ ਨੇ ਕਿਹਾ ਕਿ ਭਾਰਤੀ ਸੰਵਿਧਾਨ ਸਾਨੂੰ ਆਪਣੀਆਂ ਵੋਟਾਂ ਰਾਹੀਂ ਸਰਕਾਰਾਂ ਚੁਣਨ ਦਾ ਅਧਿਕਾਰ ਦਿੰਦਾ ਹੈ | ਇਹ ਵੋਟਰਾਂ ਦਾ ਸਭ ਤੋਂ ਬੁਨਿਆਦੀ ਅਧਿਕਾਰ ਹੈ, ਜਿਸ ਦੀ ਸਾਨੂੰ ਸਮਝਦਾਰੀ ਨਾਲ ਵਰਤੋਂ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਅਸੀਂ ਜਿਨ੍ਹਾਂ ਉਮੀਦਵਾਰਾਂ ਨੂੰ ਚੁਣਦੇ ਹਾਂ, ਉਹ ਸ਼ਹਿਰ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਹੁੰਦੇ ਹਨ | ਜੋ ਸ਼ਹਿਰ ਦੀਆਂ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂੰ ਹਨ, ਅਤੇ ਨਿਵਾਸੀਆਂ ਨਾਲ ਸਿੱਧੇ ਸੰਪਰਕ ਵਿਚ ਹਨ | ਮਨੁੱਖੀ ਅਧਿਕਾਰ ਸੰਗਠਨ ਸਾਰੇ ਵੋਟਰਾਂ ਨੂੰ ਅਪੀਲ ਕਰਦਾ ਹੈ ਕਿ ਉਹ ਭਾਰਤੀ ਸੰਵਿਧਾਨ ਦੁਆਰਾ ਦਿੱਤੇ ਗਏ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਰਾਜਨੀਤੀ ਤੋਂ ਉੱਪਰ ਉੱਠ ਕੇ ਉਸ ਉਮੀਦਵਾਰ ਨੂੰ ਵੋਟ ਪਾਉਣ ਜੋ ਸਾਡੀਆਂ ਉਮੀਦਾਂ ਦੇ ਅਨੁਸਾਰ, ਰਾਜਨੀਤੀ ਤੋਂ ਉੱਪਰ ਉੱਠ ਕੇ ਆਪਣੇ ਖੇਤਰ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾਵੇ | ਇਸ ਲਈ, 26 ਮਈ ਨੂੰ , ਇਕ ਨਿਰਪੱਖ ਉਮੀਦਵਾਰ ਨੂੰ ਆਪਣੀ ਵੋਟ ਪਾਓ, ਜੋ ਤੁਹਾਡੇ ਖੇਤਰ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾਵੇ | ਸਥਾਨਕ ਮੁੱਦਿਆਂ ਵਿਚੋਂ, ਸਾਫ਼ ਵਾਤਾਵਰਣ, ਪੱਕੀਆਂ ਗਲੀਆਂ, ਨਾਲੀਆਂ, ਸਫ਼ਾਈ, ਸਟਰੀਟ ਲਾਈਟਾਂ, ਸੀਵਰੇਜ, ਸਾਫ਼ ਪੀਣ ਵਾਲਾ ਪਾਣੀ, ਪਾਰਕਾਂ ਦਾ ਪ੍ਰਬੰਧ, ਟ੍ਰੈਫਿਕ ਪ੍ਰਬੰਧਨ, ਬੇਕਾਬੂ ਜਾਨਵਰਾਂ 'ਤੇ ਕਾਬੂ, ਵਾਟਰ ਟਰੀਟਮੈਂਟ ਪਲਾਂਟ, ਕੈਟਲ ਸ਼ੈੱਡ, ਕਮਿਊਨਿਟੀ ਸੈਂਟਰ, ਲਾਇਬ੍ਰੇਰੀ ਆਦਿ ਵਰਗੀਆਂ ਬੁਨਿਆਦੀ ਸਹੂਲਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ |ਇਸ ਮੌਕੇ ਸੁਰਿੰਦਰ ਸਿੰਘ ਬਾਵਾ, ਗੁਰਜੀਤ ਸਿੰਘ, ਵੀ.ਪੀ. ਸੇਠੀ, ਪਿ੍ਯਵਰਤ ਗੁਪਤਾ, ਰਜਿੰਦਰ ਸਚਦੇਵਾ, ਜਸਵੰਤ ਲਾਲ ਖੁਰਾਨਾ, ਜੀਵਨਪਾਲ ਸਿੰਘ, ਜਤਿੰਦਰ ਸਿੰਘ ਬੇਦੀ, ਦਾਰਾ ਸਿੰਘ, ਕੇਵਲ ਬਾਂਸਲ, ਰਾਕੇਸ਼ ਬਾਂਸਲ, ਅਮਰਜੀਤ ਸੂਦ, ਰਘੁਬੀਰ ਗਰਗ, ਸਵਰਨ ਸਿੰਘ ਗੁਰਚਰਨ ਸਿੰਘ ਬਰਾੜ, ਸੁਰਿੰਦਰ ਅਗਰਵਾਲ, ਹਰਭਜਨ ਸਿੰਘ, ਗੁਰਮੀਤ ਸਿੰਘ ਨੇ ਵੋਟ ਪਾਉਣ ਦੀ ਅਪੀਲ ਕੀਤੀ |