06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਵਾਰਡ ਨੰਬਰ 46 ਤੋਂ ਆਪ ਦੇ ਉਮੀਦਵਾਰ ਹਰਦੀਪ ਕੌਰ ਦੇ ਹੱਕ 'ਚ ਵਿਧਾਇਕਾ ਡਾ. ਅਰੋੜਾ ਵਲੋਂ ਨੁੱਕੜ ਮੀਟਿੰਗਾਂ <br/>

Ad Position 21
No active advertisement
ਅਜੀਤ ਡੈਸਕ 24-05-2026
ਮੋਗਾ, 23 ਮਈ (ਸੁਰਿੰਦਰਪਾਲ ਸਿੰਘ)-26 ਮਈ ਨੂੰ ਹੋਣ ਜਾ ਰਹੀਆਂ ਮੋਗਾ ਨਗਰ ਨਿਗਮ ਚੋਣਾਂ ਵਿਚ ਵਾਰਡ ਨੰਬਰ 46 ਤੋਂ ਪੜ੍ਹੇ ਲਿਖੇ, ਮਿੱਠ ਬੋਲੜੇ, ਸਮਾਜ ਸੇਵਾ ਨੂੰ ਸਮਰਪਿਤ ਆਪ ਪਾਰਟੀ ਦੇ ਉਮੀਦਵਾਰ ਹਰਦੀਪ ਕੌਰ ਧਰਮ-ਪਤਨੀ ਸੁਰਿੰਦਰ ਸਿੰਘ ਗੋਗਾ ਸਾਬਕਾ ਕੌਂਸਲਰ ਚੋਣ ਮੈਦਾਨ ਵਿਚ ਹਨ | ਉਨ੍ਹਾਂ ਦੀ ਚੋਣ ਮੁਹਿੰਮ ਨੂੰ ਅੱਜ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਉਨ੍ਹਾਂ ਦੇ ਹੱਕ ਵਿਚ ਦੱਤ ਰੋਡ ਮੰਦਰ ਵਾਲੀ ਗਲੀ, ਪੱਟੀ ਵਾਲੀ ਗਲੀ ਤੇ ਮਿਸ਼ਨ ਕੰਪਾਊਾਡ ਵਿਚ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ | ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਸਾਬਕਾ ਕੌਂਸਲਰ ਸਵ: ਪੂਰਨ ਸਿੰਘ ਡੀਪੂ ਵਾਲੇ ਦਾ ਪਰਿਵਾਰ ਲੋਕ ਸੇਵਾ ਨੂੰ ਹਮੇਸ਼ਾ ਸਮਰਪਿਤ ਰਿਹਾ ਹੈ ਤੇ ਇਨ੍ਹਾਂ ਦੇ ਸਪੁੱਤਰ ਸੁਰਿੰਦਰ ਸਿੰਘ ਗੋਗਾ ਨੇ ਬਤੌਰ ਕੌਂਸਲਰ ਵਾਰਡ ਵਾਸੀਆਂ ਲਈ ਅਣਥੱਕ ਸੇਵਾ ਕੀਤੀ ਹੈ ਤੇ ਵਾਰਡ ਨੰਬਰ 46 ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਤੇ ਹੁਣ ਉਨ੍ਹਾਂ ਦੀ ਪਤਨੀ ਹਰਦੀਪ ਕੌਰ ਨੂੰ ਆਪ ਪਾਰਟੀ ਵਲੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ | ਉਨ੍ਹਾਂ ਕਿਹਾ ਕਿ ਨੁੱਕੜ ਮੀਟਿੰਗਾਂ ਵਿਚ ਹੋਇਆ ਭਾਰੀ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਹਰਦੀਪ ਕੌਰ ਵੱਡੀ ਗਿਣਤੀ ਨਾਲ ਜਿੱਤ ਪ੍ਰਾਪਤ ਕਰਨਗੇ | ਉਨ੍ਹਾਂ ਇੱਥੇ ਸਪਸ਼ਟ ਕੀਤਾ ਕਿ ਵਾਰਡ ਨੰਬਰ 46 ਤੋਂ ਪਾਰਟੀ ਦੇ ਇਕੋ ਇਕ ਉਮੀਦਵਾਰ ਬੀਬੀ ਹਰਦੀਪ ਕੌਰ ਹਨ ਜਦ ਕਿ ਉਨ੍ਹਾਂ ਦੇ ਮੁਕਾਬਲੇ ਚੋਣ ਲੜ ਰਹੇ ਆਜ਼ਾਦ ਉਮੀਦਵਾਰ ਵਾਰਡ ਵਾਸੀਆਂ ਨੂੰ ਗੁਮਰਾਹ ਕਰ ਰਹੇ ਹਨ ਜਿਸ ਦਾ ਆਪ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ | ਉਨ੍ਹਾਂ ਵਾਰਡ ਵਾਸੀਆਂ ਨੂੰ ਅਜਿਹੇ ਗੁਮਰਾਹਕੁਨ ਪ੍ਰਚਾਰ ਤੋਂ ਸੁਚੇਤ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਸਾਡੇ ਉਮੀਦਵਾਰ ਬੀਬੀ ਹਰਦੀਪ ਕੌਰ ਨੂੰ ਵੱਡੀ ਗਿਣਤੀ ਵੋਟਾਂ ਨਾਲ ਜਿਤਾਉਣ ਤੇ ਮੈਂ ਆਪ ਜੀ ਨੂੰ ਭਰੋਸਾ ਦਿਵਾਉਂਦੀ ਹਾਂ ਕਿ ਵਾਰਡ ਨੰਬਰ 46 ਨੂੰ ਨਮੂਨੇ ਦਾ ਵਾਰਡ ਬਣਾਇਆ ਜਾਵੇਗਾ | ਇਸ ਮੌਕੇ ਸੁਰਿੰਦਰ ਸਿੰਘ ਗੋਗਾ ਸਾਬਕਾ ਕੌਂਸਲਰ ਤੇ ਤਰਨਜੀਤ ਸਿੰਘ ਦਮਨ ਨੇ ਵੀ ਵਾਰਡ ਵਾਸੀਆਂ ਨੂੰ ਝਾੜੂ ਨਿਸ਼ਾਨ 'ਤੇ ਮੋਹਰਾਂ ਲਾਉਣ ਦੀ ਬੇਨਤੀ ਕੀਤੀ ਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਹਿਲਾਂ ਦੀ ਤਰ੍ਹਾਂ ਵਾਰਡ 46 ਦੇ ਵਿਕਾਸ ਕਾਰਜਾਂ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ | ਇਸ ਮੌਕੇ ਤਿੰਨ ਨੁੱਕੜ ਮੀਟਿੰਗਾਂ ਦੌਰਾਨ ਵਾਰਡ ਵਾਸੀਆਂ ਨੇ ਡਾ. ਅਮਨਦੀਪ ਕੌਰ ਅਰੋੜਾ ਨੂੰ ਹਰਦੀਪ ਕੌਰ ਨੂੰ ਵੱਡੀ ਗਿਣਤੀ ਵਿਚ ਜਿਤਾਉਣ ਦਾ ਭਰੋਸਾ ਦਿਵਾਇਆ |

Ad Position 22
No active advertisement
ਪਿਛਲੀ ਖ਼ਬਰ ਨਰੋਤਮ ਪੁਰੀ ਦੇ ਹੱਕ ਵਿਚ ਮਾਲਵਿਕਾ ਸੂਦ ਨੇ ਕੀਤਾ ਚੋਣ ਪ੍ਰਚਾਰ ਅਗਲੀ ਖ਼ਬਰ ਵਾਰਡ ਨੰਬਰ 12 ਤੋਂ ਅਕਾਲੀ ਉਮੀਦਵਾਰ ਸਾਰਿਕਾ ਛਾਬੜਾ (ਮੀਨੂੰ) ਨੂੰ ਮਿਲ ਰਿਹਾ ਭਰਵਾਂ ਹੁੰਗਾਰਾ <br/>
Ad Position 24
No active advertisement