16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਵਾਰਡ ਨੰਬਰ 46 ਤੋਂ ਆਪ ਪਾਰਟੀ ਦੇ ਉਮੀਦਵਾਰ ਹਰਦੀਪ ਕੌਰ ਨੂੰ ਵਿਧਾਇਕ ਡਾ. ਅਰੋੜਾ ਵਲੋਂ ਜਿਤਾਉਣ ਦੀ ਅਪੀਲ ਕਿਹਾ, ਵਾਰਡ ਵਾਸੀ ਆਜ਼ਾਦ ਉਮੀਦਵਾਰ ਦੇ ਪ੍ਰਚਾਰ ਤੋਂ ਗੁਮਰਾਹ ਨਾ ਹੋਣ

Ad Position 21
repet_subhas-goyals [Copy P29]
ਅਜੀਤ ਡੈਸਕ 25-05-2026
ਮੋਗਾ, 23 ਮਈ (ਸੁਰਿੰਦਰਪਾਲ ਸਿੰਘ)-26 ਮਈ ਨੂੰ ਹੋਣ ਜਾ ਰਹੀਆਂ ਮੋਗਾ ਨਗਰ ਨਿਗਮ ਚੋਣਾਂ ਵਿਚ ਵਾਰਡ ਨੰਬਰ 46 ਤੋਂ ਆਪ ਪਾਰਟੀ ਦੇ ਉਮੀਦਵਾਰ ਹਰਦੀਪ ਕੌਰ ਧਰਮ-ਪਤਨੀ ਸੁਰਿੰਦਰ ਸਿੰਘ ਗੋਗਾ ਸਾਬਕਾ ਕੌਂਸਲਰ ਦੇ ਹੱਕ ਵਿਚ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ | ਉਨ੍ਹਾਂ ਕਿਹਾ ਕਿ ਸਾਬਕਾ ਕੌਂਸਲਰ ਸਵ: ਪੂਰਨ ਸਿੰਘ ਡੀਪੂ ਵਾਲੇ ਦਾ ਪਰਿਵਾਰ ਲੋਕ ਸੇਵਾ ਨੂੰ ਹਮੇਸ਼ਾ ਸਮਰਪਿਤ ਰਿਹਾ ਹੈ ਤੇ ਇਨ੍ਹਾਂ ਦੇ ਸਪੁੱਤਰ ਸੁਰਿੰਦਰ ਸਿੰਘ ਗੋਗਾ ਨੇ ਬਤੌਰ ਕੌਂਸਲਰ ਵਾਰਡ ਵਾਸੀਆਂ ਲਈ ਅਣਥੱਕ ਸੇਵਾ ਕੀਤੀ ਹੈ ਤੇ ਵਾਰਡ ਨੰਬਰ 46 ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਤੇ ਹੁਣ ਉਨ੍ਹਾਂ ਦੀ ਪਤਨੀ ਹਰਦੀਪ ਕੌਰ ਨੂੰ ਆਪ ਪਾਰਟੀ ਵਲੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ ਤੇ ਹਰਦੀਪ ਕੌਰ ਵੱਡੀ ਗਿਣਤੀ ਨਾਲ ਜਿੱਤ ਪ੍ਰਾਪਤ ਕਰਨਗੇ | ਉਨ੍ਹਾਂ ਇੱਥੇ ਸਪਸ਼ਟ ਕੀਤਾ ਕਿ ਵਾਰਡ ਨੰਬਰ 46 ਤੋਂ ਪਾਰਟੀ ਦੇ ਇਕੋ ਇਕ ਉਮੀਦਵਾਰ ਬੀਬੀ ਹਰਦੀਪ ਕੌਰ ਹਨ ਜਦ ਕਿ ਉਨ੍ਹਾਂ ਦੇ ਮੁਕਾਬਲੇ ਚੋਣ ਲੜ ਰਹੇ ਆਜ਼ਾਦ ਉਮੀਦਵਾਰ ਵਾਰਡ ਵਾਸੀਆਂ ਨੂੰ ਗੁਮਰਾਹ ਕਰ ਰਹੇ ਹਨ ਜਿਸ ਦਾ ਆਪ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ | ਉਨ੍ਹਾਂ ਵਾਰਡ ਵਾਸੀਆਂ ਨੂੰ ਅਜਿਹੇ ਗੁਮਰਾਹਕੁਨ ਪ੍ਰਚਾਰ ਤੋਂ ਸੁਚੇਤ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਸਾਡੇ ਉਮੀਦਵਾਰ ਬੀਬੀ ਹਰਦੀਪ ਕੌਰ ਨੂੰ ਵੱਡੀ ਗਿਣਤੀ ਵੋਟਾਂ ਨਾਲ ਜਿਤਾਉਣ ਤੇ ਮੈਂ ਆਪ ਜੀ ਨੂੰ ਭਰੋਸਾ ਦਿਵਾਉਂਦੀ ਹਾਂ ਕਿ ਵਾਰਡ ਨੰਬਰ 46 ਨੂੰ ਨਮੂਨੇ ਦਾ ਵਾਰਡ ਬਣਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਮੋਗਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਮੋਗਾ ਪੁਲਿਸ ਵਲੋਂ ਫਲੈਗ ਮਾਰਚ ਅਗਲੀ ਖ਼ਬਰ ਸੀ ਆਈ ਏ-1 ਪੁਲਿਸ ਨੇ ਚੋਰੀ ਦੇ ਮਾਮਲੇ 'ਚ ਇਕ ਮੁਲਜ਼ਮ ਨੂੰ ਕੀਤਾ ਗਿ੍ਫ਼ਤਾਰ, ਇਕ ਹੋਰ ਚੋਰੀ ਦੀ ਬਾਈਕ ਬਰਾਮਦ
Ad Position 24