15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸੀ ਆਈ ਏ-1 ਪੁਲਿਸ ਨੇ ਚੋਰੀ ਦੇ ਮਾਮਲੇ 'ਚ ਇਕ ਮੁਲਜ਼ਮ ਨੂੰ ਕੀਤਾ ਗਿ੍ਫ਼ਤਾਰ, ਇਕ ਹੋਰ ਚੋਰੀ ਦੀ ਬਾਈਕ ਬਰਾਮਦ

Ad Position 21
repet_subhas-goyals [Copy P29]
ਅਜੀਤ ਡੈਸਕ 25-05-2026
ਗੂਹਲਾ ਚੀਕਾ/ਕੈਥਲ, 24 ਮਈ (ਓ.ਪੀ. ਸੈਣੀ)-ਸੀ.ਆਈ.ਏ.-1 ਪੁਲਿਸ ਨੇ ਕਲਾਇਤ ਖੇਤਰ ਦੇ ਇਕ ਖੇਤ ਤੋਂ ਇਕ ਸਿਲੰਡਰ, ਇਨਵਰਟਰ, ਬੈਟਰੀ ਅਤੇ ਇਕ ਬੋਰ ਸਟਾਰਟਰ ਚੋਰੀ ਕਰਨ ਦੇ ਮਾਮਲੇ 'ਚ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ | ਇਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਪਿੰਡ ਕੈਲਾਰਾਮ ਦੇ ਵਸਨੀਕ ਮਹਿੰਦਰ ਸਿੰਘ ਦੀ ਸ਼ਿਕਾਇਤ ਦੇ ਅਨੁਸਾਰ, ਅਣਪਛਾਤੇ ਚੋਰ 16 ਅਪ੍ਰੈਲ ਦੀ ਰਾਤ ਨੂੰ ਉਸ ਦੇ ਖੇਤ 'ਚ ਦਾਖਲ ਹੋਏ ਅਤੇ ਸਿਲੰਡਰ, ਇਨਵਰਟਰ, ਬੈਟਰੀ ਅਤੇ ਇਕ ਸੁੱਕਾ ਬੋਰ ਸਟਾਰਟਰ ਚੋਰੀ ਕਰ ਲਿਆ | ਸ਼ਿਕਾਇਤ ਦੇ ਆਧਾਰ 'ਤੇ ਕਲਾਇਤ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ | ਜਾਂਚ ਤੋਂ ਬਾਅਦ, ਸੀ.ਆਈ.ਏ.-1 ਦੇ ਇੰਚਾਰਜ ਐਚ.ਸੀ. ਪਵਨ ਕੁਮਾਰ, ਐਸ.ਆਈ. ਜਸਵੰਤ ਸਿੰਘ ਦੀ ਅਗਵਾਈ ਵਾਲੀ ਇਕ ਟੀਮ ਨੇ ਦੋਸੀ ਰਾਹੁਲ ਉਰਫ਼ ਚਲੇ, ਵਾਸੀ ਰਾਜੌਂਦ ਨੂੰ ਗਿ੍ਫ਼ਤਾਰ ਕੀਤਾ | ਦੋਸ਼ੀ ਤੋਂ ਚੋਰੀ ਦਾ ਸਾਮਾਨ ਵੇਚਣ ਤੋਂ ਕਮਾਏ 500 ਰੁਪਏ ਅਤੇ ਇਕ ਹੋਰ ਚੋਰੀ ਹੋਈ 'ਚ ਬਾਈਕ ਬਰਾਮਦ ਹੋਈ | ਦੋਸ਼ੀ ਨੇ ਕੈਥਲ ਬੱਸ ਸਟੈਂਡ ਦੇ ਨੇੜੇ ਤੋਂ ਬਾਈਕ ਚੋਰੀ ਕਰਨ ਦੀ ਗੱਲ ਕਬੂਲ ਕੀਤੀ | ਅਦਾਲਤ ਦੇ ਹੁਕਮਾਂ ਅਨੁਸਾਰ ਦੋਸ਼ੀ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 46 ਤੋਂ ਆਪ ਪਾਰਟੀ ਦੇ ਉਮੀਦਵਾਰ ਹਰਦੀਪ ਕੌਰ ਨੂੰ ਵਿਧਾਇਕ ਡਾ. ਅਰੋੜਾ ਵਲੋਂ ਜਿਤਾਉਣ ਦੀ ਅਪੀਲ ਕਿਹਾ, ਵਾਰ... ਅਗਲੀ ਖ਼ਬਰ ਸਾਈਬਰ ਹੈਲਪ ਡੈਸਕ ਟੋਹਾਣਾ ਨੇ ਕਾਰਵਾਈ ਕਰ ਕੇ 1 ਲੱਖ 62 ਹਜ਼ਾਰ ਦੀ ਰਕਮ ਕੀਤੀ ਬਰਾਮਦ
Ad Position 24