ਮੋਗਾ, 24 ਮਈ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ, ਸੀਨੀਅਰ ਮੀਤ ਪ੍ਰਧਾਨ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਜਥੇਦਾਰ ਤੋਤਾ ਸਿੰਘ ਦੀਦਾਰ ਸਿੰਘ ਵਾਲਾ ਦੀ ਚੌਥੀ ਸਾਲਾਨਾ ਬਰਸੀ ਨੂੰ ਮੁੱਖ ਰੱਖਦਿਆਂ ਜਥੇਦਾਰ ਪਰਿਵਾਰ ਦੇ ਸਨੇਹੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਵੈਸਟ ਕੈਨੇਡਾ ਦੀ ਇਕਾਈ ਵਲੋਂ ਗੁਰਦੁਆਰਾ ਨਾਨਕਸਰ ਸਰੀ ਕੈਨੇਡਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮੁੱਖ ਪ੍ਰਬੰਧਕਾਂ ਵਜੋਂ ਕਮਲਜੀਤ ਸਿੰਘ ਮੋਗਾ, ਪਵਨ ਗਰੋਵਰ ਅਜੀਤਵਾਲ, ਸਤਨਾਮ ਸਿੰਘ ਦਾਤੇਵਾਲ, ਹਰਚਰਨ ਹੈਰੀ ਝੰਡੇਵਾਲਾ, ਅਮਰ ਸਿੰਘ ਨੱਥੂਵਾਲਾ ਜਦੀਦ, ਜਗਜੀਤ ਸਿੰਘ ਮੋਗਾ, ਇੰਦਰਜੀਤ ਸਿੰਘ ਰੂਮੀ ਨੇ ਵਿਸ਼ੇਸ਼ ਭੂਮਿਕਾ ਨਿਭਾਈ | ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਡਾ. ਜਸਵਿੰਦਰ ਸਿੰਘ ਬਰਾੜ ਕੈਲਗਰੀ ਤੋਂ ਪਹੁੰਚੇ | ਇਸ ਤੋਂ ਇਲਾਵਾ ਕੈਨੇਡਾ ਦੀਆਂ ੳੁੱਘੀਆਂ ਰਾਜਨੀਤਕ ਸ਼ਖ਼ਸੀਅਤਾਂ ਸਮੇਤ ਅਕਾਲੀ ਦਲ ਦੇ ਅਨੇਕਾਂ ਸੀਨੀਅਰ ਆਗੂਆਂ ਨੇ ਜਥੇਦਾਰ ਤੋਤਾ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਉਣ ਉਪਰੰਤ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਉਪਰੰਤ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਨੇਡੀਅਨ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਨੇ ਕਿਹਾ ਕਿ ਜਥੇਦਾਰ ਤੋਤਾ ਸਿੰਘ ਨੇ ਆਪਣੇ ਜੀਵਨ ਕਾਲ ਦੌਰਾਨ ਜਿੱਥੇ ਸਿੱਖੀ ਨੂੰ ਸਮਰਪਿਤ ਹੋ ਕੇ, ਹਮੇਸ਼ਾ ਪੰਥ ਦੀ ਚੜ੍ਹਦੀ ਕਲਾ ਲਈ ਘਾਲਣਾ ਘਾਲੀ ੳੁੱਥੇ ਪੰਜਾਬ ਅੰਦਰ ਕੈਬਨਿਟ ਮੰਤਰੀ ਅਤੇ ਹੋਰਨਾਂ ੳੁੱਚ ਅਹੁਦਿਆਂ 'ਤੇ ਵਿਚਰਦਿਆਂ ਪੰਜਾਬ ਅਤੇ ਖ਼ਾਸ ਕਰ ਕੇ ਮੋਗਾ ਜ਼ਿਲ੍ਹੇ ਅੰਦਰ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ | ਭਾਰਤ ਤੋਂ ਵਿਸ਼ੇਸ਼ ਤੌਰ 'ਤੇ ਕੈਨੇਡਾ ਪਹੁੰਚੇ ਸਾਬਕਾ ਵਿਧਾਇਕ ਲੁਧਿਆਣਾ ਰਣਜੀਤ ਸਿੰਘ ਢਿੱਲੋਂ ਮੈਂਬਰ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਨੇ ਆਪਣੇ ਸੰਬੋਧਨ ਦੌਰਾਨ ਜਥੇਦਾਰ ਤੋਤਾ ਸਿੰਘ ਨਾਲ ਵਿਧਾਇਕ ਵਜੋਂ ਬਿਤਾਏ ਪਲਾਂ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜਥੇਦਾਰ ਤੋਤਾ ਸਿੰਘ ਆਪਣੇ ਆਪ ਵਿਚ ਇਕ ਲਾਇਬ੍ਰੇਰੀ ਸਨ ਜਿਨ੍ਹਾਂ ਨੂੰ ਬਹੁਤੀਆਂ ਇਤਿਹਾਸਕ ਗੱਲਾਂ ਜ਼ੁਬਾਨੀ ਯਾਦ ਹੋਣ ਦੇ ਨਾਲ-ਨਾਲ ਪੰਜਾਬ ਬਾਰੇ ਰੋਚਕ ਜਾਣਕਾਰੀ ਸੀ | ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਡਾ. ਜਸਵਿੰਦਰ ਸਿੰਘ ਬਰਾੜ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਆਪਣੇ ਛੋਟੇ ਭਰਾ ਬਰਜਿੰਦਰ ਸਿੰਘ ਮੱਖਣ ਬਰਾੜ ਨੂੰ ਹਲਕਾ ਧਰਮਕੋਟ ਤੋਂ ਸਹਿਯੋਗ ਦੀ ਮੰਗ ਕੀਤੀ | ਪਵਨ ਗਰੋਵਰ ਨੇ ਆਪਣੇ ਸੰਬੋਧਨ ਦੌਰਾਨ ਜਥੇਦਾਰ ਤੋਤਾ ਸਿੰਘ ਵਲੋਂ ਮੋਗਾ ਜ਼ਿਲ੍ਹੇ ਅੰਦਰ ਕਰਵਾਏ ਇਤਿਹਾਸਕ ਵਿਕਾਸ ਕਾਰਜਾਂ ਤੋਂ ਜਾਣੂੰ ਕਰਵਾਇਆ | ਕਮਲਜੀਤ ਸਿੰਘ ਮੋਗਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਕੈਨੇਡਾ ਦੀ ਸੰਗਤ ਸ਼੍ਰੋਮਣੀ ਅਕਾਲੀ ਦੇ ਉਮੀਦਵਾਰਾਂ ਦੇ ਹੱਕ 'ਚ ਡਟ ਕੇ ਸਾਥ ਦੇਵੇਗੀ | ਇਸ ਮੌਕੇ ਬਿ੍ਟਿਸ਼ ਕੋਲੰਬੀਆ ਦੇ ਵਿਧਾਇਕ ਮਨਪ੍ਰੀਤ ਸਿੰਘ ਧਾਲੀਵਾਲ, ਕੈਨੇਡੀਅਨ ਮੈਂਬਰ ਪਾਰਲੀਮੈਂਟ ਸੁਖਮਨ ਗਿੱਲ ਦੇ ਪਿਤਾ ਰਾਜਾ ਗਿੱਲ, ਦੀਦਾਰ ਸਿੰਘ ਗਿੱਲ ਮੱਦੋਕੇ, ਹਰਮੀਤ ਸਿੰਘ ਖੁੱਡੀਆਂ, ਕਮਲਜੀਤ ਸਿੰਘ ਮੋਗਾ, ਪਵਨ ਗਰੋਵਰ ਅਜੀਤਵਾਲ, ਸਤਨਾਮ ਸਿੰਘ ਦਾਤੇਵਾਲ, ਹਰਚਰਨ ਹੈਰੀ ਝੰਡੇਵਾਲਾ, ਅਮਰ ਸਿੰਘ ਨੱਥੂਵਾਲਾ ਜਦੀਦ, ਜਗਜੀਤ ਸਿੰਘ ਮੋਗਾ, ਇੰਦਰਜੀਤ ਸਿੰਘ ਰੂਮੀ, ਕੁਲਦੀਪ ਸਿੰਘ ਦੌਲਤਪੁਰਾ, ਗੁਰਜਿੰਦਰ ਸਿੰਘ ਸਿੱਧੂ ਧਰਮਕੋਟ, ਸਰਪੰਚ ਸਵਰਨ ਸਿੰਘ ਚੂਹੜਚੱਕ, ਡਾ. ਸੁਰਿੰਦਰਪਾਲ ਸਿੰਘ ਔਲਖ, ਸਰਪੰਚ ਕਰਤਾਰ ਸਿੰਘ ਬਹੋਨਾ, ਹਰਚਰਨ ਸਿੰਘ ਬਰਾੜ ਸੁਖਾਨੰਦ, ਜੋਗਿੰਦਰ ਸਿੰਘ ਰਾਮਗੜ੍ਹ ਭੁੱਲਰ, ਭੋਲਾ ਨਾਗਪਾਲ ਕੋਟ ਈਸੇ ਖਾਂ, ਗੁਰਮੀਤ ਸਿੰਘ ਪਨੇਸਰ, ਸੁਖਦੇਵ ਸਿੰਘ ਮੋਗਾ, ਗੁਰਦਰਸ਼ਨ ਸਿੰਘ ਭੁੱਲਰ, ਸਰਪੰਚ ਮਾਲਵਿੰਦਰ ਸਿੰਘ ਜਨੇਰ, ਦਰਸ਼ਨ ਸਿੰਘ ਕੁੱਸਾ ਧਾਲੀਵਾਲ, ਗੁਰਦੀਪ ਸਿੰਘ ਡਰੋਲੀ, ਹਰਮਨ ਸਿੰਘ ਦੌਲਤਪੁਰਾ, ਡਾ. ਪ੍ਰਦੀਪ ਪਾਂਧਾ, ਦਿਲਬਾਗ ਸਿੰਘ ਲੱਕੀ ਗਿੱਲ ਮੋਗਾ, ਬਲਦੇਵ ਪੁਰੀ, ਸੋਨੂੰ ਸਿਵੀਆ ਮੋਗਾ, ਦਵਿੰਦਰ ਸਿੰਘ ਗਿੱਲ ਮੋਗਾ, ਕੱਥੂ ਸਿੰਘ ਸਿੱਧੂ, ਕਮਲਜੀਤ ਸਿੰਘ ਮਹਿਣਾ, ਰਜਿੰਦਰ ਰੱਤੀ ਕੋਕਰੀ, ਗੋਰਾ ਔਲਖ, ਭੁਪਿੰਦਰ ਸਿੰਘ ਚੋਟੀਆਂ, ਐਡਵੋਕੇਟ ਨਿਤਿਨ ਸੀਕਰੀ ਕੋਟ ਈਸੇ ਖਾਂ ਤੋਂ ਇਲਾਵਾ ਵੱਡੀ ਤਾਦਾਦ 'ਚ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ 'ਚੋਂ ਸੰਗਤਾਂ ਨੇ ਹਾਜ਼ਰੀ ਭਰੀ |