16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਵਾਰਡ ਵਾਸੀਆਂ ਨੇ ਸੁਖਨਜੀਤ ਕੌਰ ਟੱਕਰ ਦੀ ਜਿੱਤ ਬਣਾਈ ਯਕੀਨੀ

Ad Position 21
repet_subhas-goyals [Copy P29]
ਅਜੀਤ ਡੈਸਕ 25-05-2026
ਕੋਟ ਈਸੇ ਖਾਂ, 24 ਮਈ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਵਾਰਡ ਨੰਬਰ 7 ਤੋਂ ਦੇਸਰਾਜ ਟੱਕਰ ਦੀ ਨੂੰ ਹ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੁਖਨਜੀਤ ਕੌਰ ਟੱਕਰ ਪਤਨੀ ਅਮਨ ਟੱਕਰ ਦੇ ਚੋਣ ਮੁਹਿੰਮ ਦੇ ਅਖੀਰਲੇ ਦਿਨ ਵੱਡਾ ਹੁਲਾਰਾ ਦਿੰਦਿਆਂ ਵੱਡੀ ਗਿਣਤੀ ਵਿਚ 'ਚ ਇਕੱਤਰ ਹੋਏ ਵਾਰਡ ਨਿਵਾਸੀਆਂ ਨੇ ਜਿੱਤ ਨੂੰ ਯਕੀਨੀ ਬਣਾ ਦਿੱਤਾ | ਚੋਣ ਪ੍ਰਚਾਰ ਲਈ ਰੱਖੀ ਇਸ ਬੈਠਕ 'ਚ ਵਾਰਡ ਵਾਸੀਆਂ ਦੀ ਵਿਸ਼ਾਲ ਇਕੱਤਰਤਾ ਨੇ ਕਾਨਫ਼ਰੰਸ ਦਾ ਰੂਪ ਧਾਰਨ ਕਰ ਲਿਆ | ਇਕੱਤਰਤਾ ਨੂੰ ਸੰਬੋਧਨ ਕਰਨ ਪੁੱਜੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦੇ 75 ਸਾਲਾਂ ਦੇ ਮੁਕਾਬਲੇ ਕਰੀਬ ਚਾਰ ਸਾਲਾਂ 'ਚ ਜੋ ਕੰਮ ਸੂਬੇ ਵਿਚ ਕੀਤੇ, ਅੱਜ ਸਭ ਲੋਕਾਂ ਦੇ ਸਾਹਮਣੇ ਹਨ | ਉਨ੍ਹਾਂ ਕਿਹਾ ਕਿ ਹਲਕਾ ਧਰਮਕੋਟ ਵਾਸੀਆਂ ਨੇ ਜੋ ਮੰਗਾਂ ਮੰਗੀਆਂ ਸਨ, ਉਹ ਵਧੀਆ ਢੰਗ ਨਾਲ ਪੂਰੀਆਂ ਕੀਤੀਆਂ ਤੇ ਸ਼ਹਿਰ ਕੋਟ ਈਸੇ ਖਾਂ ਵਿਚ ਵੀ ਸੀਵਰੇਜ, ਬੱਸ ਸਟੈਂਡ, ਖੇਡ ਸਟੇਡੀਅਮ, ਪਾਰਕ ਤੇ ਹੋਰ ਵੱਡੇ ਕੰਮ ਕੀਤੇ | ਵਾਰਡ ਨੰਬਰ 7 ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਾਰਡ ਵਿਚ ਕਿਵੇਂ ਕੰਮ ਹੋਏ ਤੇ ਕਿਸ ਦਾ ਯੋਗਦਾਨ ਹੈ | ਇਹ ਵਾਰਡ ਵਾਸੀਆਂ ਨੂੰ ਪੂਰਾ ਪਤਾ ਹੈ | ਇਸ ਮੌਕੇ ਉਮੀਦਵਾਰ ਸੁਖਨਜੀਤ ਕੌਰ ਟੱਕਰ ਨੇ ਕਿਹਾ ਕਿ ਭਾਵੇ ਵਿਰੋਧੀ ਉਮੀਦਵਾਰ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦਾ ਪ੍ਰਚਾਰ ਕਰਕੇ ਗੁਮਰਾਹ ਕਰਨਾ ਚਾਹੁੰਦੇ ਹਨ ਪਰ ਟੱਕਰ ਪਰਿਵਾਰ ਇਸੇ ਵਾਰਡ ਦਾ ਵਸਨੀਕ ਹੈ ਤੇ ਹਰ ਸਮੇਂ ਲੋਕਾਂ ਦੇ ਦੁੱਖ ਸੁੱਖ ਵਿਚ ਖੜਾ ਹੈ ਤੇ ਇਸ ਵਾਰ ਲੋਕ ਜੇ ਵੱਡੀ ਜਿੱਤ ਦਾ ਮਾਣ ਬਖ਼ਸ਼ਦੇ ਹਨ ਤਾਂ ਉਹ ਵਾਰਡ ਦੇ ਵਿਕਾਸ ਲਈ ਦਿਨ ਰਾਤ ਇਕ ਕਰ ਦੇਣਗੇ | ਇਸ ਮੌਕੇ ਵੱਡੀ ਗਿਣਤੀ ਹੋਰ ਸੀਨੀਅਰ ਆਗੂਆਂ ਤੋਂ ਇਲਾਵਾ ਵਿਸ਼ਾਲ ਇਕੱਤਰਤਾ ਨਾਲ ਵਾਰਡ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੋਗਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਹੋਵੇਗੀ ਸ਼ਾਨਦਾਰ ਜਿੱਤ-ਦਰਸ਼ਨ ਸਿੰਘ ਥਰਾਜ ਅਗਲੀ ਖ਼ਬਰ ਮਰਹੂਮ ਜਥੇਦਾਰ ਤੋਤਾ ਸਿੰਘ ਦੀ ਚੌਥੀ ਬਰਸੀ ਸੰਬੰਧੀ ਕੈਨੇਡਾ 'ਚ ਸਮਾਗਮ ਸਮਾਪਤ
Ad Position 24