16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਨਗਰ ਨਿਗਮ ਚੋਣਾਂ 'ਚ 'ਆਪ' ਸਪੱਸ਼ਟ ਬਹੁਮਤ ਨਾਲ ਆਪਣਾ ਮੇਅਰ ਬਣਾਏਗੀ-ਪਿਆਰਾ ਸਿੰਘ ਬੱਧਨੀ

Ad Position 21
repet_subhas-goyals [Copy P29]
ਅਜੀਤ ਡੈਸਕ 25-05-2026
ਮੋਗਾ, 24 ਮਈ (ਗੁਰਤੇਜ ਸਿੰਘ ਬੱਬੀ)-ਹਲਕਾ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਦੀ ਅਗਵਾਈ ਵਿਚ ਲੜੀਆਂ ਜਾ ਰਹੀਆਂ ਨਗਰ ਨਿਗਮ ਦੀਆਂ ਚੋਣਾਂ ਵਿਚ ਆਪ ਪਾਰਟੀ ਸਪਸ਼ਟ ਬਹੁਮਤ ਨਾਲ ਜਿੱਤ ਹਾਸਲ ਕਰਕੇ ਸ਼ਹਿਰ ਵਿਚ ਆਪਣਾ ਮੇਅਰ ਬਣਾਏਗੀ ਅਤੇ ਆਪ ਪਾਰਟੀ ਦੇ ਉਮੀਦਵਾਰਾਂ ਨੂੰ ਸ਼ਹਿਰ ਦੇ ਪੰਜਾਹ ਵਾਰਡਾਂ ਵਿਚ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਨ੍ਹਾਂ ਚੋਣਾਂ ਵਿਚ ਹਲਕਾ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਹਰ ਵਾਰਡ ਵਿਚ ਜਾ ਕੇ ਜਿੱਥੇ ਹਲਕੇ ਦੇ ਕੀਤੇ ਅਥਾਹ ਵਿਕਾਸ ਨੂੰ ਲੋਕਾਂ ਨਾਲ਼ ਸਾਂਝਾ ਕਰਦੇ ਹਨ ਉੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਵਿਕਾਸਕ ਪ੍ਰਾਪਤੀਆਂ ਬਾਰੇ ਵੀ ਵਿਸਥਾਰ ਪੂਰਵਕ ਦੱਸਦੇ ਹਨ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨਾਲ ਜਿੰਨੇ ਵਾਅਦੇ ਕੀਤੇ ਸਨ ਉਹ ਸਾਰੇ ਪੂਰੇ ਕੀਤੇ ਇਸ ਲਈ ਹੁਣ ਆਪ ਪਾਰਟੀ ਨਗਰ ਨਿਗਮ ਮੋਗਾ ਵਿਚ ਵੀ ਦੁਬਾਰਾ ਆਪਣਾ ਮੇਅਰ ਚੁਣਨ ਦੇ ਸਮਰੱਥ ਹੋ ਗਈ ਹੈ | ਇਹ ਪ੍ਰਗਟਾਵਾ ਪਾਰਟੀ ਦੇ ਸੀਨੀਅਰ ਆਗੂ ਅਤੇ ਐਸ.ਸੀ. ਵਿੰਗ ਦੇ ਪ੍ਰਧਾਨ ਪਿਆਰਾ ਸਿੰਘ ਬੱਧਨੀ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਨਗਰ ਨਿਗਮ ਮੋਗਾ ਅੰਦਰ ਆਪ ਦਾ ਮੇਅਰ ਹੁੰਦਿਆਂ ਸ਼ਹਿਰ ਵਿਚ ਹਰ ਮੁਹੱਲੇ ਹਰ ਵਾਰਡ ਵਿਚ ਕੀਤੇ ਵਿਕਾਸ ਮੰੂਹੋਂ ਬੋਲਦੇ ਹਨ ਅਤੇ ਨਗਰ ਨਿਗਮ ਮੋਗਾ ਅੰਦਰ ਹੁਣ ਵੀ ਕੀਤੇ ਵਿਕਾਸ ਦੀ ਜਿੱਤ ਹੋਵੇਗੀ | ਪਿਆਰਾ ਸਿੰਘ ਬੱਧਨੀ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਵਲੋਂ ਉਨ੍ਹਾਂ ਦੀ ਚੋਣ ਪ੍ਰਚਾਰ ਲਈ ਡਿਊਟੀ ਲਗਾਈ ਗਈ ਸੀ ਤੇ ਉਨ੍ਹਾਂ ਨੂੰ ਹਰ ਵਾਰਡ ਵਿਚ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਆਪ ਪਾਰਟੀ ਲੋਕਾਂ ਦੀ ਪਹਿਲੀ ਪਸੰਦ ਬਣ ਗਈ ਹੈ, ਇਸ ਲਈ ਨਗਰ ਨਿਗਮ ਦੀਆਂ ਚੋਣਾਂ ਸਾਲ 2027 ਦੀਆਂ ਚੋਣਾਂ ਦਾ ਵੀ ਮੁੱਢ ਬੰਨ੍ਹੇਗੀ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 47 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਭਾਈ ਹਰਬੰਸ ਸਿੰਘ ਖ਼ਾਲਸਾ ਦੇ ਹੱਕ 'ਚ ਸੀਨੀਅਰ ਆਗੂਆਂ ਨੇ ਕੀਤਾ... ਅਗਲੀ ਖ਼ਬਰ ਵਾਰਡ 10 ਤੋਂ ਗੁਰਮੀਤ ਸਿੰਘ ਲੱਡੂ ਦੇ ਹੱਕ 'ਚ ਮੱਖਣ ਬਰਾੜ ਵਲੋਂ ਤੂਫ਼ਾਨੀ ਚੋਣ ਪ੍ਰਚਾਰ
Ad Position 24