ਮੋਗਾ, 24 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਜੋ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਦੀ ਅਗਵਾਈ ਵਿਚ ਲੜੀਆਂ ਜਾ ਰਹੀਆਂ ਹਨ | ਅੱਜ ਵਾਰਡ ਨੰਬਰ 47 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਬੰਸ ਸਿੰਘ ਖ਼ਾਲਸਾ ਦੇ ਹੱਕ ਵਿਚ ਸੀਨੀਅਰ ਆਗੂਆਂ ਵਿਚ ਸੀਨੀਅਰ ਆਗੂ ਰਾਜਵਿੰਦਰ ਸਿੰਘ ਧਰਮਕੋਟ, ਸਰਕਲ ਪ੍ਰਧਾਨ ਮਾਸਟਰ ਗੁਰਦੀਪ ਸਿੰਘ ਮਹੇਸ਼ਰੀ, ਬਲਜਿੰਦਰ ਸਿੰਘ ਕੁੱਕੂ ਆੜ੍ਹਤੀਆ, ਗੁਰਦਰਸ਼ਨ ਸਿੰਘ ਕਾਹਨ ਸਿੰਘ ਵਾਲਾ, ਸੀਨੀਅਰ ਆਗੂ ਬੂਟਾ ਸਿੰਘ ਦੌਲਤਪੁਰਾ ਹੋਰਾਂ ਨੇ ਰੋਡ ਸੋਅ ਕਰਕੇ ਚੋਣ ਪ੍ਰਚਾਰ ਕੀਤਾ | ਇਸ ਮੌਕੇ ਸੀਨੀਅਰ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਣ ਲੜ ਰਹੇ ਭਾਈ ਹਰਬੰਸ ਸਿੰਘ ਖ਼ਾਲਸਾ ਇਕ ਪੜ੍ਹੇ ਲਿਖੇ, ਇਮਾਨਦਾਰ ਤੇ ਅਸਰ-ਰਸੂਖ ਸਾਫ਼ ਸੁਥਰੇ ਅਕਸ ਵਾਲੇ ਉਮੀਦਵਾਰ ਹਨ ਅਤੇ ਵਾਰਡ ਨੰਬਰ 47 ਦੇ ਵਾਸੀਆਂ ਵਲੋਂ ਉਨ੍ਹਾਂ ਨੂੰ ਵੱਡਾ ਸਮਰਥਨ ਮਿਲ ਰਿਹਾ ਹੈ ਅਤੇ ਉਹ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਵਾਰਡ ਦਾ ਵਿਕਾਸ ਕਰਵਾਉਣਗੇ | ਉਨ੍ਹਾਂ ਵਾਰਡ ਨੰਬਰ 47 ਦੇ ਸੂਝਵਾਨ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀ 26 ਮਈ ਨੂੰ ਤੱਕੜੀ ਦੇ ਨਿਸ਼ਾਨ ਤੇ ਮੋਹਰਾਂ ਲਗਾ ਕੇ ਭਾਈ ਹਰਬੰਸ ਸਿੰਘ ਖ਼ਾਲਸਾ ਨੂੰ ਜਿਤਾਉਣ | ਉਨ੍ਹਾਂ ਦੀ ਜਿੱਤ ਵਾਰਡ ਨੰਬਰ 47 ਦੇ ਵਿਕਾਸ ਦੀ ਜਿੱਤ ਹੋਵੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਚਰਨ ਸਿੰਘ ਕਾਲੀਏ ਵਾਲਾ, ਰੇਸ਼ਮ ਸਿੰਘ ਸੱਦਾ ਸਿੰਘ ਵਾਲਾ, ਮੇਹਰ ਸਿੰਘ, ਪਿ੍ੰਸੀਪਲ ਸੁਖਚੈਨ ਸਿੰਘ ਹੀਰਾ, ਨਗਿੰਦਰ ਸਿੰਘ ਮਹੇਸ਼ਰੀ, ਟਹਿਲ ਸਿੰਘ ਮਹੇਸ਼ਰੀ, ਸੁਖਦੇਵ ਸਿੰਘ ਜੇ.ਈ., ਮਾਸਟਰ ਨਾਇਬ ਸਿੰਘ, ਹਾਕਮ ਸਿੰਘ ਸੈਕਟਰੀ, ਗੁਰਸੇਵਕ ਸਿੰਘ ਥਾਣੇਦਾਰ, ਲੈਕਚਰਾਰ ਚਮਕੌਰ ਸਿੰਘ, ਦਰਸ਼ਨ ਸਿੰਘ ਚੰਦੜ ਆਦਿ ਹਾਜ਼ਰ ਸਨ |