16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਜਨਗਣਨਾ ਡਿਊਟੀਆਂ ਵਿਚ ਅਧਿਆਪਕਾਂ ਨੂੰ ਕੀਤਾ ਜਾ ਰਿਹਾ ਖ਼ੱਜਲ-ਖ਼ੁਆਰ- ਡੀ.ਟੀ.ਐਫ. ਮੋਗਾ

Ad Position 21
repet_subhas-goyals [Copy P29]
ਅਜੀਤ ਡੈਸਕ 25-05-2026
ਮੋਗਾ, 24 ਮਈ (ਸੁਰਿੰਦਰਪਾਲ ਸਿੰਘ)-ਜਨਗਣਨਾ ਡਿਊਟੀਆਂ ਵਿਚ ਮੋਗਾ ਪ੍ਰਸ਼ਾਸਨ ਵਲੋਂ ਅਧਿਆਪਕਾਂ ਦੀਆਂ ਦੂਰ-ਦੁਰਾਡੇ ਡਿਊਟੀਆਂ ਲਗਾ ਕੇ ਵੱਡੇ ਪੱਧਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਦਿਗਵਿਜੈਪਾਲ ਸ਼ਰਮਾ, ਜ਼ਿਲ੍ਹਾ ਪ੍ਰਧਾਨ ਸੁਖਪਾਲਜੀਤ ਸਿੰਘ ਅਤੇ ਜ਼ਿਲ੍ਹਾ ਸਕੱਤਰ ਜਗਵੀਰਨ ਕੌਰ ਨੇ ਕਿਹਾ ਕਿ ਮੋਗਾ ਦੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿਛਲੇ ਸਾਲ ਦੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਜਿਸ ਵਿਚ ਇਕ ਅਧਿਆਪਕ ਜੋੜੇ ਵਲੋਂ ਆਪਣੀ ਜਾਨ ਗਵਾਉਣੀ ਪਈ ਸੀ, ਉਸ ਤੋਂ ਕੋਈ ਸਬਕ ਨਾ ਸਿੱਖਦਿਆਂ ਇਸ ਵਾਰ ਫਿਰ ਅਧਿਆਪਕਾਂ ਦੀਆਂ ਉਨ੍ਹਾਂ ਦੇ ਪੋਸਟਿੰਗ ਸਥਾਨ ਤੋਂ 30-30 ਕਿੱਲੋਮੀਟਰ ਦੂਰ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ | ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਦੇ ਮਾੜੇ ਰਵੱਈਆ ਦਾ ਨਤੀਜਾ ਇਹ ਹੈ ਕਿ ਮਾਣੂੰਕੇ ਸਾਈਡ ਦੇ ਅਧਿਆਪਕਾਂ ਦੀ ਡਿਊਟੀ ਬਿਲਾਸਪੁਰ ਤੇ ਬਿਲਾਸਪੁਰ ਦੇ ਅਧਿਆਪਕਾਂ ਦੀ ਡਿਊਟੀ ਦੂਰ ਮਾਣੂੰਕੇ, ਰੌਂਤਾ ਲਗਾ ਦਿੱਤੀ ਗਈ ਹੈ | ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਘੋਲੀਆ, ਮੀਤ ਪ੍ਰਧਾਨ ਸਵਰਨਦਾਸ, ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਮੀਤ ਸਿੰਘ ਝੋਰੜਾ, ਜੁਆਇੰਟ ਸਕੱਤਰ ਅਮਨਦੀਪ ਮਾਛੀਕੇ ਅਤੇ ਜ਼ਿਲ੍ਹਾ ਵਿੱਤ ਸਕੱਤਰ ਗੁਰਸ਼ਰਨ ਸਿੰਘ ਨੇ ਕਿਹਾ ਕਿ ਜਨਗਣਨਾ ਦਾ ਇਹ ਕੰਮ ਦੋ ਫ਼ੇਜ਼ ਵਿਚ ਪੂਰਾ ਹੋਣਾ ਪਹਿਲਾ ਫ਼ੇਜ਼ ਮਈ ਤੋਂ ਜੂਨ ਤੱਕ ਅਤੇ ਦੂਜਾ ਫਰਵਰੀ ਵਿਚ ਪੂਰਾ ਹੋਣਾ ਹੈ | ਆਗੂਆਂ ਨੇ ਕਿਹਾ ਕਿ ਇੰਨਾ ਲੰਬਾ ਸਮਾਂ ਇਹ ਕੰਮ ਅਧਿਆਪਕਾਂ ਵਲੋਂ ਸਕੂਲ ਟਾਈਮ ਤੋਂ ਬਾਅਦ ਕਰਨਾ ਹੈ, ਸਕੂਲ ਸਮੇਂ ਤੋਂ ਬਾਅਦ ਅਧਿਆਪਕਾਂ ਵਲੋਂ ਇਹ ਕੰਮ ਕਿਸੇ ਹੋਰ ਪਿੰਡ ਕਰਨ ਵਿਚ ਅਧਿਆਪਕਾਂ ਨੂੰ ਬਹੁਤ ਖ਼ੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪਵੇਗਾ | ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਅਧਿਆਪਕਾਂ ਨੂੰ ਉਨ੍ਹਾਂ ਦੀ ਪੋਸਟਿੰਗ ਵਾਲੇ ਸਥਾਨ ਦੇਣ ਤਾਂ ਜੋ ਉਹ ਆਪਣਾ ਕੰਮ ਆਸਾਨੀ ਨਾਲ ਕਰ ਸਕਣ | ਇਸ ਸਮੇਂ ਅਮਰਦੀਪ ਸਿੰਘ ਬੁੱਟਰ, ਜਗਜੀਤ ਸਿੰਘ ਰਣੀਆਂ, ਨਰਿੰਦਰ ਸਿੰਘ, ਦੀਪਕ ਮਿੱਤਲ, ਮਧੂ ਬਾਲਾ, ਮਮਤਾ ਕੌਸ਼ਲ ਆਦਿ
Ad Position 22
No active advertisement
ਪਿਛਲੀ ਖ਼ਬਰ ਜੀ.ਟੀ.ਯੂ. ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਚਾਹਲ ਦੀ ਪ੍ਰਧਾਨਗੀ ਹੇਠ ਮੋਗਾ ਵਿਖੇ ਹੋਈ ਅਗਲੀ ਖ਼ਬਰ ਵਾਰਡ ਨੰਬਰ 47 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਭਾਈ ਹਰਬੰਸ ਸਿੰਘ ਖ਼ਾਲਸਾ ਦੇ ਹੱਕ 'ਚ ਸੀਨੀਅਰ ਆਗੂਆਂ ਨੇ ਕੀਤਾ...
Ad Position 24