19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਕੋਟਲਾ ਰਾਏਕਾ ਵਿਖੇ ਸਵ: ਤਾਰਾ ਸਿੰਘ ਬਰਾੜ ਦੀ ਯਾਦ 'ਚ ਮੁਫ਼ਤ ਚੈਰੀਟੇਬਲ ਲੈਬਾਰਟਰੀ ਕੈਂਪ

Ad Position 21
No active advertisement
ਅਜੀਤ ਡੈਸਕ 26-05-2026
ਸਮਾਧ ਭਾਈ, 25 ਮਈ (ਜਗਰੂਪ ਸਿੰਘ ਸਰੋਆ)-ਲਾਈਫ਼ ਕੇਅਰ ਫਾਊਾਡੇਸ਼ਨ ਵਲੋਂ ਸਮਾਜ ਸੇਵੀ ਆਗੂ ਹਰਪਾਲ ਸਿੰਘ ਬਰਾੜ ਦੇ ਪਿਤਾ ਸ. ਤਾਰਾ ਸਿੰਘ ਬਰਾੜ ਦੀ ਯਾਦ ਵਿਚ ਪਿੰਡ ਕੋਟਲਾ ਰਾਏਕਾ ਵਿਖੇ ਮੁਫ਼ਤ ਚੈਰੀਟੇਬਲ ਲਬਾਰਟਰੀ ਕੈਂਪ ਡਾ. ਸਤੀਸ਼ ਐਨ.ਜੀ.ਓ. ਦੀ ਅਗਵਾਈ ਹੇਠ ਲਗਾਇਆ ਗਿਆ | ਇਸ ਮੌਕੇ ਐਨ.ਜੀ.ਓ. ਡਾ. ਸਤੀਸ਼ ਨੇ ਕਿਹਾ ਕਿ ਬਰਾੜ ਪਰਿਵਾਰ ਵਲੋਂ ਅਜਿਹੇ ਸਮਾਜ ਸੇਵੀ ਕਾਰਜ ਕਰਕੇ ਮਨੁੱਖ ਦੀ ਜ਼ਿੰਦਗੀ ਵਿਚ ਸਰੀਰ ਦੀ ਮਹੱਤਤਾ ਅਤੇ ਉਸ ਦੀ ਸਾਂਭ ਸੰਭਾਲ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਇਹ ਵੱਡਾ ਸ਼ਲਾਘਾਯੋਗ ਉਪਰਾਲਾ ਹੈ | ਇਸ ਸਮੇਂ ਮੈਨੇਜਰ ਹਰਦੀਪ ਸਿੰਘ ਤੇ ਲਾਈਫ਼ ਕੇਅਰ ਫਾਊਾਡੇਸ਼ਨ ਦਲਜੀਤ ਸਿੰਘ ਨੇ ਦੱਸਿਆ ਕਿ ਕੈਂਪ ਵਿਚ ਗੁਰਦਿਆਂ ਦੇ, ਯੂਰਿਕ ਐਸਿਡ, ਸ਼ੂਗਰ, ਸੀ.ਬੀ.ਸੀ., ਲਿਪਿਡ ਪ੍ਰੋਫਾਈਲ, ਲੀਵਰ ਪ੍ਰੋਫਾਈਲ, ਟੀ.ਐਸ.ਐਚ., ਕੈਲਸ਼ੀਅਮ ਆਦਿ ਦੇ 177 ਲੋੜਵੰਦਾਂ ਦੇ ਟੈੱਸਟ ਬਿਲਕੁਲ ਮੁਫ਼ਤ ਕੀਤੇ ਗਏ ਹਨ | ਇਸ ਮੌਕੇ ਹਰਪਾਲ ਸਿੰਘ ਬਰਾੜ ਵਲੋਂ ਐਨ.ਜੀ.ਓ. ਡਾ. ਸਤੀਸ਼ ਅਤੇ ਡਾਕਟਰਾਂ ਦੀ ਸਮੁੱਚੀ ਟੀਮ ਦਾ ਸਿਰੋਪਾਉ ਨਾਲ ਸਨਮਾਨ ਕੀਤਾ ਗਿਆ | ਇਸ ਸਮੇਂ ਸਰਪੰਚ ਹਰਪ੍ਰੀਤ ਸਿੰਘ, ਸਰਪੰਚ ਹਰਮੰਦਰ ਸਿੰਘ, ਸਰਪੰਚ ਗੁਰਜੀਤ ਸਿੰਘ, ਚੇਅਰਮੈਨ ਮਨਦੀਪ ਸਿੰਘ ਮਾਨ, ਰੁਪਿੰਦਰ ਗਿੱਲ, ਪ੍ਰਧਾਨ ਕਰਮਜੀਤ ਸਿੰਘ, ਹਰਜਿੰਦਰ ਸਿੰਘ,ਮਨਮੋਹਣ ਸਿੰਘ, ਸੁਖਦੇਵ ਸਿੰਘ ਸਾਰੇ (ਪੰਚ), ਢਾਡੀ ਅਜਮੇਰ ਸਿੰਘ, ਗੁਰਚਰਨ ਬਰਾੜ, ਡਾ. ਸਤਨਾਮ ਸਿੰਘ, ਬਲਜੀਤ ਸਿੰਘ, ਪੂਰਨ ਧਾਲੀਵਾਲ, ਬਾਬਾ ਇਕੱਤਰ ਸਿੰਘ, ਗੁਰਚਰਨ ਰਾਣਾ, ਹਰਮਿੰਦਰ ਬਰਾੜ, ਜਗਰਾਜ ਬਰਾੜ, ਦੌਲਤ ਸਿੰਘ, ਗਿਆਨੀ ਨੈਬ ਸਿੰਘ, ਰੁਪਿੰਦਰ ਬਰਾੜ, ਮੰਗਲ ਸਿੰਘ, ਦਵਿੰਦਰ ਸਿੰਘ, ਸੁਖਮੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗਰਾਮ ਪੰਚਾਇਤ ਪੰਪ ਆਪ੍ਰੇਟਰ ਐਸੋਸੀਏਸ਼ਨ ਦੀ ਮੀਟਿੰਗ ਅਗਲੀ ਖ਼ਬਰ ਡਾ. ਸੈਫੂਦੀਨ ਕਿਚਲੂ ਪਬਲਿਕ ਸਕੂਲ ਵਿਚ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ
Ad Position 24