ਮੋਗਾ, 25 ਮਈ (ਜਸਪਾਲ ਸਿੰਘ ਬੱਬੀ)-ਪੰਜਾਬ ਐਂਡ ਸਿੰਧ ਬੈਂਕ ਨੇ ਖੇਤਰੀ ਦਫ਼ਤਰ ਮੋਗਾ ਵਿਖੇ ਬਿਜ਼ਨਸ ਕੌਰਸਪੌਂਡੈਂਟਸ (ਬੀ.ਸੀ.) ਦੀ ਮੀਟਿੰਗ ਵਿਚ ਜ਼ਿਲ੍ਹਾ ਮੋਗਾ ਅਤੇ ਤਰਨਤਾਰਨ ਖੇਤਰਾਂ ਦੇ ਬੀਸੀਜ਼ ਨੇ ਹਿੱਸਾ ਲਿਆ | ਮੀਟਿੰਗ ਦੀ ਪ੍ਰਧਾਨਗੀ ਅਸ਼ਨੀ ਕੁਮਾਰ ਜਨਰਲ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ, ਪ੍ਰਕਾਸ਼ ਚੰਦਰ ਮਿਸ਼ਰਾ ਰਿਜਨਲ ਮੈਨੇਜਰ ਖੇਤਰੀ ਦਫ਼ਤਰ ਮੋਗਾ, ਮੁੱਖ ਪ੍ਰਬੰਧਕ ਵਿਕਾਸ ਸਿੰਘ, ਮੁੱਖ ਪ੍ਰਬੰਧਕ ਤੇਜਾ ਸਿੰਘ, ਲੀਡ ਬੈਂਕ ਪ੍ਰਬੰਧਕ ਰਾਮੇਸ਼ਵਰ ਦਾਸ ਅਤੇ ਆਰਸੇਟੀ ਡਾਇਰੈਕਟਰ ਪੰਕਜੇਸ਼ ਗੁਪਤਾ ਹਾਜ਼ਰ ਸਨ | ਉਨ੍ਹਾਂ ਨੇ ਬੀਸੀਜ਼ ਨੂੰ ਪ੍ਰੇਰਿਤ ਕੀਤਾ ਅਤੇ ਸਾਈਬਰ ਸਾਈਬਰ ਸੁਰੱਖਿਆ 'ਤੇ ਜ਼ੋਰ ਦਿੰਦਿਆਂ ਬੀ.ਸੀ. ਨੂੰ ਸਾਈਬਰ ਧੋਖਾਧੜੀ ਪ੍ਰਤੀ ਸੁਚੇਤ ਰਹਿਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਖਾਤੇ ਖੋਲ੍ਹਣ ਸਮੇਂ ਲੋੜੀਂਦੀਆਂ ਸਾਵਧਾਨੀਆਂ ਵਰਤਣ ਬਾਰੇ ਜਾਗਰੂਕ ਕੀਤਾ | ਉਨ੍ਹਾਂ ਡਿਜੀਟਲ ਉਤਪਾਦਾਂ ਦੀ ਜਾਣਕਾਰੀ ਦਿੰਦਿਆਂ ਬੈਂਕ ਵਲੋਂ ਸ਼ੁਰੂ ਕੀਤੇ ਗਏ ਨਵੀਨਤਮ ਡਿਜੀਟਲ ਬੈਂਕਿੰਗ ਉਤਪਾਦਾਂ ਅਤੇ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ | ਉਨ੍ਹਾਂ ਸ਼ਾਨਦਾਰ ਕਾਰਗੁਜ਼ਾਰੀ ਵਾਲੇ ਵਿੱਤੀ ਵਰ੍ਹੇ 2025-26 ਦੌਰਾਨ ਕਾਰੋਬਾਰ ਵਧਾਉਣ ਅਤੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਖਾਤੇ ਖੋਲ੍ਹਣ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬੀ.ਸੀ. ਨੂੰ ਸਨਮਾਨਿਤ ਕੀਤਾ |