19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣ ਵਾਲਾ ਦੇ ਸਕਾਊਟਸ, ਰੋਵਰਜ਼, ਗਾਈਡਜ਼ ਅਤੇ ਰੇਂਜਰਜ਼ ਦਾ ਅਡਵਾੈਚਰ ਕੈਂਪ 'ਚ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 26-05-2026
ਸਮਾਲਸਰ, 25 ਮਈ (ਗੁਰਜੰਟ ਕਲਸੀ ਲੰਡੇ)-ਭਾਰਤ ਸਕਾਊਟ ਅਤੇ ਗਾਈਡ ਦੇ ਤਾਰਾ ਦੇਵੀ ਰਾਜ ਪੁਰਸਕਾਰ ਅਤੇ ਐਡਵੈਂਚਰ ਕੈਂਪ ਵਿਚ ਮੇਜਰ ਅਜਾਇਬ ਕਾਨਵੈਂਟ ਸਕੂਲ ਦੇ ਸਕਾਊਟਸ/ਰੋਵਰਜ ਅਤੇ ਗਾਈਡਜ਼/ਰੇਂਜਰਜ਼ ਨੇ ਬਿਹਤਰੀਨ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਓਾਕਾਰ ਸਿੰਘ ਐਸ.ਓ.ਸੀ. ਸਕਾਊਟ ਅਤੇ ਮਨਜੀਤ ਕੌਰ ਏ.ਐਸ.ਓ.ਸੀ. ਗਾਈਡ ਦੀ ਯੋਗ ਰਹਿਨੁਮਾਈ ਹੇਠ ਸਕੂਲ ਜਿਉਣਵਾਲਾ ਦੇ 58 ਸਕਾਊਟਸ/ਰੋਵਰਜ ਅਤੇ 62 ਗਾਈਡਜ਼/ਰੇਂਜਰਜ਼ ਨੇ ਕੈਂਪ ਦੀਆਂ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲਿਆ | ਵਿਦਿਆਰਥੀਆਂ ਨੇ ਅਨੁਸ਼ਾਸਨ, ਟੀਮ ਵਰਕ, ਲੀਡਰਸ਼ਿਪ ਅਤੇ ਸਹਿਣਸ਼ੀਲਤਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਭ ਦਾ ਮਨ ਮੋਹ ਲਿਆ | ਕੈਂਪ ਦੌਰਾਨ ਸਕਾਊਟਸ ਅਤੇ ਗਾਈਡਜ਼ ਨੇ ਟਰੈਕਿੰਗ, ਰੱਸੀ ਕਲਾ, ਫ਼ਸਟ ਏਡ, ਟੈਂਟ ਲਗਾਉਣ, ਸਭਿਆਚਾਰਕ ਅਤੇ ਹੋਰ ਐਡਵੈਂਚਰ ਗਤੀਵਿਧੀਆਂ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ | ਸਕੂਲ ਪ੍ਰਬੰਧਕਾਂ ਅਤੇ ਮਾਪਿਆਂ ਵਲੋਂ ਵਿਦਿਆਰਥੀਆਂ ਦੀ ਇਸ ਉਪਲਬਧੀ 'ਤੇ ਖ਼ੁਸ਼ੀ ਪ੍ਰਗਟ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ ਗਈ | ਇਸ ਮੌਕੇ ਡਾ. ਐਸ.ਐਸ. ਬਰਾੜ ਪਿ੍ੰਸੀਪਲ/ਡਾਇਰੈਕਟਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ, ਅਨੁਸ਼ਾਸਨ ਅਤੇ ਦੇਸ਼ ਸੇਵਾ ਦੀ ਭਾਵਨਾ ਪੈਦਾ ਕਰਦੇ ਹਨ | ਸਕੂਲ ਭਵਿੱਖ ਵਿਚ ਵੀ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕਰਦਾ ਰਹੇਗਾ | ਇੰਚਾਰਜ ਅਧਿਆਪਕ ਵੀਰਪਾਲ ਕੌਰ ਡੀ.ਓ.ਸੀ. ਰੇਂਜਰ ਅਤੇ ਅੰਮਿ੍ਤਪਾਲ ਕੌਰ ਖੋਸਾ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਮੋਗਾ ਸ਼ਾਖਾ ਦੀ ਕੋਰ ਕਮੇਟੀ ਮੀਟਿੰਗ ਅਗਲੀ ਖ਼ਬਰ ਸਮਾਧ ਭਾਈ ਇਲਾਕੇ ਦੇ ਲੋਕ ਚੋਰਾਂ ਤੋਂ ਦੁਖੀ, ਮਿ੍ਤਕ ਦੇਹ ਸੰਭਾਲ ਘਰ ਨੂੰ ਬਣਾਇਆ ਨਿਸ਼ਾਨਾ
Ad Position 24