19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਭਾਰਤ ਵਿਕਾਸ ਪ੍ਰੀਸ਼ਦ ਮੋਗਾ ਸ਼ਾਖਾ ਦੀ ਕੋਰ ਕਮੇਟੀ ਮੀਟਿੰਗ

Ad Position 21
No active advertisement
ਅਜੀਤ ਡੈਸਕ 26-05-2026
ਮੋਗਾ, 25 ਮਈ (ਜਸਪਾਲ ਸਿੰਘ ਬੱਬੀ)-ਭਾਰਤ ਵਿਕਾਸ ਪ੍ਰੀਸ਼ਦ ਮੋਗਾ ਸ਼ਾਖਾ ਕੋਰ ਕਮੇਟੀ ਦੀ ਮੀਟਿੰਗ ਖ਼ਜ਼ਾਨਚੀ ਮਨਮੋਹਨ ਅਰੋੜਾ ਦੇ ਦਿਸ਼ਾ ਨਿਰਦੇਸ਼ ਤੇ ਸ਼ਾਖਾ ਪ੍ਰਧਾਨ ਸੁਧੀਰ ਕੋਹਲੀ ਦੀ ਪ੍ਰਧਾਨਗੀ ਹੇਠ ਮੋਗਾ ਵਿਖੇ ਹੋਈ | ਮਹਿੰਦਰ ਜਿੰਦਲ ਸੂਬਾ ਆਗੂ, ਗੁਰਜੀਤ ਸਿੰਘ ਐਗਜ਼ੈਕਟਿਵ ਮੈਂਬਰ ਨੇ ਦੱਸਿਆ ਕਿ ਨੇਚਰ ਪਾਰਕ ਮੋਗਾ ਵਿਖੇ ਕਲੱਬ ਵਲੋਂ ਗਰਮੀ ਦੇ ਪ੍ਰਕੋਪ ਨੂੰ ਵਧਦਿਆਂ ਦੇਖਦਿਆ ਵਾਟਰ ਕੂਲਰ ਅੱਜ ਲਗਾਇਆ ਗਿਆ | ਸੂਬਾ ਆਗੂ ਡਾ. ਰਾਜੇਸ਼ ਪੁਰੀ ਨੇ ਕੋਟਕਪੂਰਾ ਵਿੱਚ ਹੋਈ ਮੀਟਿੰਗ ਦੌਰਾਨ ਲਏ ਫ਼ੈਸਲਿਆਂ ਦੀ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਕੇਂਦਰ ਦੇ ਨਿਰਦੇਸ਼ਾਂ ਅਨੁਸਾਰ ਹਰ ਸ਼ਾਖਾ ਨੂੰ ਆਰਥਿਕ ਤੌਰ 'ਤੇ ਅੱਗੇ ਵਧਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਲੋੜਵੰਦ 5 ਪਰਿਵਾਰਾਂ ਨੂੰ ਸਹਾਇਤਾ ਦੇ ਕੇ ਆਤਮ ਨਿਰਭਰ ਬਨਾਇਆ ਜਾਵੇਗਾ | ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਨ 'ਤੇ ਠੰਢੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਜਾਵੇਗੀ | ਵਾਤਾਵਰਣ ਪ੍ਰੇਮੀ ਸੁਰਿੰਦਰ ਅਗਰਵਾਲ ਨੇ ਗਰਮੀ ਦੇ ਮੌਸਮ ਵਿਚ ਪਾਰਕ ਵਿਚ ਪੰਛੀਆਂ ਲਈ ਦਾਣਾ, ਪਾਣੀ ਰੱਖਣ ਦਾ ਸੁਝਾਅ ਦਿੱਤਾ ਹੈ | ਮੀਟਿੰਗ ਵਿਚ ਗੁਰਜੀਤ ਸਿੰਘ ਐਗਜ਼ੈਕਟਿਵ ਮੈਂਬਰ, ਮਨੋਜ ਮੋਂਗਾ, ਸੁਮਨ ਕਾਂਤਜ, ਜੈਦੀਪ ਕਟਾਰੀਆ, ਰਾਕੇਸ਼ ਸਚਦੇਵਾ, ਸਤੀਸ਼ ਬਾਂਸਲ, ਨਰੇਸ਼ ਧੀਰ, ਰਾਕੇਸ਼ ਗੋਇਲ, ਨੀਰੂ ਅਗਰਵਾਲ, ਗੁਰੂਵੰਦਨ, ਨਿਸ਼ੀ ਰਾਕੇਸ਼ ਵਿਜ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲਰਨਿੰਗ ਫ਼ੀਲਡ ਸਕੂਲ ਵਿਖੇ ਵਾਕ ਆਨ ਸ਼ੇਪਸ ਗਤੀਵਿਧੀ ਕਰਵਾਈ ਅਗਲੀ ਖ਼ਬਰ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣ ਵਾਲਾ ਦੇ ਸਕਾਊਟਸ, ਰੋਵਰਜ਼, ਗਾਈਡਜ਼ ਅਤੇ ਰੇਂਜਰਜ਼ ਦਾ ਅਡਵਾੈਚਰ ਕੈਂਪ 'ਚ ਸ਼ਾ...
Ad Position 24