08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਮੋਗਾ ਨਗਰ ਨਿਗਮ ਲਈ 58.35 ਫ਼ੀਸਦੀ ਹੋਈ ਪੋਿਲੰਗ

Ad Position 21
No active advertisement
ਅਜੀਤ ਡੈਸਕ 27-05-2026

 ਮੋਗਾ, 26 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਅੱਜ ਹੋਈਆਂ ਨਗਰ ਨਿਗਮ ਮੋਗਾ ਦੀਆਂ ਚੋਣਾਂ ਅਤੇ ਨਗਰ ਪੰਚਾਇਤ ਕੋਟ ਈਸੇ ਖਾਂ ਦੀਆਂ ਚੋਣਾਂ ਭਾਵੇਂ ਫੁਟਕਲ ਘਟਨਾਵਾਂ, ਤਕਰਾਰਬਾਜ਼ੀ ਹੋਣ ਦੇ ਬਾਵਜੂਦ ਅਮਨ ਅਮਾਨ ਨਾਲ ਨੇਪਰੇ ਚੜ੍ਹੀਆਂ | ਜੇਕਰ ਨੇਪਰੇ ਚੜ੍ਹੀਆਂ ਵੋਟਾਂ ਦੀ ਫ਼ੀਸਦੀ ਦੀ ਗੱਲ ਕੀਤੀ ਜਾਵੇ ਤਾਂ ਸਵੇਰ ਨੂੰ 8 ਵਜੇ ਤੋ ਲੈ ਕੇ ਸ਼ਾਮ 5 ਵਜੇ ਤੱਕ ਮੁਕੰਮਲ ਹੋਈ ਚੋਣ ਪ੍ਰਕਿਰਿਆ ਵਿਚ ਮੋਗਾ ਨਗਰ ਨਿਗਮ ਲਈ 58.36 ਫ਼ੀਸਦੀ ਵੋਟ ਪੋਲ ਹੋਈ ਅਤੇ ਨਗਰ ਪੰਚਾਇਤ ਕੋਟ ਈਸੇ ਖਾਂ 'ਚ 72.76 ਫ਼ੀਸਦੀ ਵੋਟਾਂ ਪੋਲ ਹੋਈਆਂ | ਅੱਤ ਦੀ ਗਰਮੀ ਹੋਣ ਦੇ ਬਾਵਜੂਦ ਵੋਟਰਾਂ ਵਿਚ ਵੋਟਾਂ ਪਾਉਣ ਦਾ ਉਤਸ਼ਾਹ ਸਵੇਰ ਤੋ ਲੈ ਕੇ ਸ਼ਾਮ ਤੱਕ ਮੱਠਾ ਨਹੀ ਹੋਇਆ ਤੇ ਵਿਰੋਧੀ ਪਾਰਟੀਆਂ ਚੋਣਾਂ ਵਿਚ ਸਤਾਧਾਰੀ ਪਾਰਟੀ ਵਲੋਂ ਕੀਤੀ ਗਈ ਧੱਕੇਸ਼ਾਹੀ ਨੂੰ ਲੈ ਕੇ ਮਾਣਯੋਗ ਅਦਾਲਤ ਵਿਚ ਜਾਣ ਦੇ ਰੌਂਅ 'ਚ ਤਿਆਰ ਬੈਠੀਆਂ ਹਨ | ਨਗਰ ਨਿਗਮ ਮੋਗਾ ਅਤੇ ਨਗਰ ਪੰਚਾਇਤ ਕੋਟ ਈਸੇ ਲਈ ਪਈਆਂ ਵੋਟਾਂ ਦੀ ਗਿਣਤੀ 29 ਮਈ ਸ਼ੁੱਕਰਵਾਰ ਨੂੰ ਹੋਵੇਗੀ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਨ੍ਹਾਂ ਚੋਣਾਂ ਲਈ 710 ਪੋਿਲੰਗ ਪਾਰਟੀਆਂ ਤੇ 497 ਰਿਜ਼ਰਵ ਪੋਿਲੰਗ ਪਾਰਟੀਆਂ ਨਿਯੁਕਤ ਕੀਤੀਆਂ ਗਈਆਂ ਸਨ ਅਤੇ ਗਿਣਤੀ ਲਈ 336 ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਸੀ ਅਤੇ ਮੋਗਾ ਸ਼ਹਿਰ ਦੇ 50 ਵਾਰਡਾਂ ਵਿਚ 129 ਪੋਿਲੰਗ ਬੂਥ ਅਤੇ ਨਗਰ ਪੰਚਾਇਤ ਕੋਟ ਈਸੇ ਖਾਂ ਦੇ 13 ਵਾਰਡਾਂ ਲਈ 13 ਪੋਿਲੰਗ ਬੂਥ ਤਿਆਰ ਕੀਤੇ ਗਏ ਸਨ | ਭਾਵੇਂ ਕਿ ਗਰਮੀ ਹੋਣ ਦੇ ਬਾਵਜੂਦ ਸਵੇਰ ਤੋ ਹੀ ਵੋਟਰਾਂ ਦੀਆਂ ਵੋਟ ਪਾਉਣ ਲਈ ਲੰਬੀਆਂ ਕਤਾਰਾਂ ਵੇਖੀਆਂ ਗਈਆਂ ਪਰ ਲੋਕਾਂ ਨੂੰ ਸੁਰੱਖਿਆ ਦੇ ਦਾਅਵੇ ਕਰਦੀ ਪੁਲਿਸ ਦੇ ਵਾਰ ਵਾਰ ਵੱਜਦੇ ਬੇਲੋੜੇ ਹੂਟਰ ਲੋਕਾਂ ਲਈ ਪੇ੍ਰਸ਼ਾਨੀ ਦਾ ਸਬੱਬ ਬਣਦੇ ਵੇਖੇ ਗਏ | ਦੱਸ ਦੇਈਏ ਕਿ ਨਗਰ ਨਿਗਮ ਮੋਗਾ ਅਤੇ ਨਗਰ ਪੰਚਾਇਤ ਕੋਟ ਈਸੇ ਖਾਂ ਵਿਚ ਕਿਸਮਤ ਅਜ਼ਮਾ ਰਹੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਕਿਸਮਤ ਡੱਬਿਆਂ ਵਿਚ ਬੰਦ ਹੋ ਗਈ ਹੈ ਤੇ ਆਉਣ ਵਾਲੀ 29 ਮਈ ਨੂੰ ਆਏ ਨਤੀਜਿਆਂ ਵਿਚ ਪਤਾ ਚੱਲੇਗਾ ਕਿ ਕਿਸ ਕਿਸ ਪਾਰਟੀ ਦੇ ਉਮੀਦਵਾਰਾਂ ਨੂੰ ਜਿੱਤ ਹਾਸਲ ਹੁੰਦੀ ਹੈ ਅਤੇ ਇਹ ਗੱਲ ਵੀ ਤੈਅ ਹੋਵੇਗੀ ਕਿ ਨਗਰ ਨਿਗਮ ਦੇ ਮੇਅਰ ਦਾ ਤਾਜ ਕਿਸ ਪਾਰਟੀ ਦੇ ਸਿਰ ਸਜਦਾ ਹੈ ਅਤੇ ਨਗਰ ਪੰਚਾਇਤ ਕੋਟ ਈਸੇ ਖਾਂ 'ਚ ਨਗਰ ਪੰਚਾਇਤ ਦਾ ਪ੍ਰਧਾਨ ਕਿਸ ਪਾਰਟੀ ਦਾ ਚੁਣਿਆਂ ਜਾਣਾ ਹੈ, ਫਿਲਹਾਲ ਚੋਣ ਲੜ ਰਹੇ ਉਮੀਦਵਾਰਾਂ ਦੀ ਧੜਕਣਾ ਤੇਜ ਹਨ | ਦੱਸ ਦੇਈਏ ਕਿ ਨਗਰ ਨਿਗਮ ਮੋਗਾ ਸ਼ਹਿਰ ਦੇ ਵਿਕਾਸ ਲਈ ਇਕ ਮਿੰਨੀ ਪਾਰਲੀਮੈਂਟ ਵਜੋਂ ਜਾਣਿਆਂ ਜਾਂਦਾ ਹੈ ਜਿਸ ਨੂੰ ਵਿਕਾਸ ਦਾ ਧੁਰਾ ਵੀ ਮੰਨਿਆਂ ਜਾਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਹਰਮਨਪ੍ਰੀਤ ਨੂੰ ਪਦਮਸ੍ਰੀ ਐਵਾਰਡ ਮਿਲਣਾ ਮਾਣ ਵਾਲੀ ਗੱਲ- ਦਵਿੰਦਰਪਾਲ ਸਿੰਘ ਚੇਅਰਮੈਨ <br/> ਅਗਲੀ ਖ਼ਬਰ ਕੋਟ ਈਸੇ ਖਾਂ ਨਗਰ ਪੰਚਾਇਤ ਚੋਣਾਂ 'ਚ 72.76 ਹੋਈ ਵੋਟਿੰਗ
Ad Position 24