08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਕੋਟ ਈਸੇ ਖਾਂ ਨਗਰ ਪੰਚਾਇਤ ਚੋਣਾਂ 'ਚ 72.76 ਹੋਈ ਵੋਟਿੰਗ

Ad Position 21
No active advertisement
ਅਜੀਤ ਡੈਸਕ 27-05-2026
ਕੋਟ ਈਸੇ ਖਾਂ, 26 ਮਈ (ਗੁਰਮੀਤ ਸਿੰਘ ਖ਼ਾਲਸਾ)-26 ਮਈ ਵੋਟਾਂ ਵਾਲੇ ਦਿਨ ਲਈ ਕੋਟ ਈਸੇ ਖਾਂ ਨਗਰ ਪੰਚਾਇਤ ਦੀਆਂ ਚੋਣਾਂ ਵਿਚ ਵੋਟਰਾਂ ਵਿਚ ਸ਼ਹਿਰੀ ਖੇਤਰ ਮੋਗਾ ਦੇ ਮੁਕਾਬਲੇ ਕਾਫੀ ਜ਼ਿਆਦਾ ਉਤਸ਼ਾਹ ਨਜ਼ਰ ਆਇਆ, ਜਿਸ ਸਦਕਾ 72.76 ਫ਼ੀਸਦੀ ਵੋਟਿੰਗ ਹੋਈ | ਜ਼ਿਆਦਾ ਵੋਟਿੰਗ ਦਾ ਕਾਰਨ ਇਹ ਵੀ ਰਿਹਾ ਕਿ ਨਗਰ ਪੰਚਾਇਤ ਚੋਣਾਂ ਵਿਚ ਚੋਣ ਲੜ ਰਹੇ ਵੱਖ-ਵੱਖ ਪਾਰਟੀਆਂ ਦੇ ਅਤੇ ਆਜ਼ਾਦ ਉਮੀਦਵਾਰਾਂ ਦੇ ਕਾਫੀ ਫਸਮੇ ਮੁਕਾਬਲੇ ਸਨ ਤੇ ਉਨ੍ਹਾਂ ਵਲੋਂ ਲੋਕਾਂ ਨੂੰ ਮੱਤ ਦਾਨ ਕੇਂਦਰਾਂ ਵਿਚ ਜਾ ਕੇ ਵੋਟ ਪਾਉਣ ਲਈ ਆਪੋ ਆਪਣੇ ਤਰੀਕਿਆਂ ਨਾਲ ਵੱਧ ਤੋਂ ਵੱਧ ਜ਼ੋਰ ਅਜ਼ਮਾਇਸ਼ ਕੀਤੀ ਗਈ ਸੀ | ਹਾਲਾਂ ਕਿ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਜਪਾ ਦੇ ਉਮੀਦਵਾਰਾਂ ਵਲੋਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਗਿਆ ਸੀ ਤੇ ਦੂਜੇ ਪਾਸੇ ਸੱਤਾ ਧਿਰ ਆਪ ਨੂੰ ਆਜ਼ਾਦ ਉਮੀਦਵਾਰਾਂ ਵਲੋਂ ਵੀ ਕਈ ਵਾਰਡਾਂ 'ਤੇ ਸਖ਼ਤ ਮੁਕਾਬਲਾ ਮਿਲਿਆ, ਜਿਸ ਤੋਂ ਸਾਫ਼ ਜ਼ਾਹਿਰ ਹੈ ਕਿ 29 ਮਈ ਨੂੰ ਗਿਣਤੀ ਵਾਲੇ ਦਿਨ ਕੁਝ ਨਤੀਜੇ ਹੈਰਾਨੀਜਨਕ ਵੀ ਹੋ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਮੋਗਾ ਨਗਰ ਨਿਗਮ ਲਈ 58.35 ਫ਼ੀਸਦੀ ਹੋਈ ਪੋਿਲੰਗ ਅਗਲੀ ਖ਼ਬਰ ਜਨਗਣਨਾ ਮੁਹਿੰਮ ਵਿਚ ਫ਼ਤਿਹਾਬਾਦ ਸੂਬੇ ਦਾ ਮੋਹਰੀ ਬਣਿਆ
Ad Position 24