08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਵਿਧਾਇਕ ਬਿਲਾਸਪੁਰ ਮੁੜ ਬਣੇ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ

Ad Position 21
No active advertisement
ਅਜੀਤ ਡੈਸਕ 27-05-2026
ਮੋਗਾ, 26 ਮਈ (ਸੁਰਿੰਦਰਪਾਲ ਸਿੰਘ)-ਹਲਕਾ ਨਿਹਾਲ ਸਿੰਘ ਵਾਲਾ ਤੋ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦੂਸਰੀ ਵਾਰ ਬਤੌਰ ਵਿਧਾਇਕ ਸੇਵਾਵਾਂ ਨਿਭਾ ਰਹੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਮੁੜ ਫਿਰ ਤੀਸਰੀ ਵਾਰ ਐਸਟੀਮੇਟ ਕਮੇਟੀ ਦੇ ਚੇਅਰਮੈਨ ਨਿਯੁਕਤ ਕੀਤੇ ਗਏ | ਜ਼ਿਕਰਯੋਗ ਹੈ ਕਿ ਵਿਧਾਨ ਸਭਾ ਦੀ ਇਹ ਕਮੇਟੀ ਬਹੁਤ ਸ਼ਕਤੀਸ਼ਾਲੀ ਹੈ | ਵਿਧਾਇਕ ਬਿਲਾਸਪੁਰ ਇਸ ਤੋਂ ਪਹਿਲਾਂ ਵੈੱਲਫੇਅਰ ਕਮੇਟੀ ਅਤੇ ਪਟੀਸ਼ਨ ਕਮੇਟੀ ਦੇ ਵੀ ਚੇਅਰਮੈਨ ਰਹਿ ਚੁੱਕੇ ਹਨ | ਗੱਲਬਾਤ ਦੌਰਾਨ ਵਿਧਾਇਕ ਬਿਲਾਸਪੁਰ ਨੇ ਆਪਣੀ ਨਿਯੁਕਤੀ ਬਦਲੇ ਉਹ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਅਤੇ ਸਮੁੱਚੀ ਹਾਈ ਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਇਸ ਜ਼ਿੰਮੇਵਾਰੀ ਨੂੰ ਉਹ ਪਹਿਲਾਂ ਦੀ ਤਰ੍ਹਾਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਉਨ੍ਹਾਂ ਨੇ ਵਧਾਈਆਂ ਦੇਣ ਵਾਲੇ ਆਪਣੇ ਸਮੂਹ ਸ਼ੁੱਭ ਚਿੰਤਕਾਂ ਦਾ ਵੀ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ 80 ਸਾਲ ਦੀ ਬਜ਼ੁਰਗ ਮਹਿਲਾ ਡਾਕਟਰ ਨੇ ਵੋਟਿੰਗ ਪ੍ਰਬੰਧਾਂ 'ਤੇ ਜਤਾਈ ਨਾਰਾਜ਼ਗੀ <br/> ਅਗਲੀ ਖ਼ਬਰ ਹਸਪਤਾਲ ਲਿਜਾਂਦੇ ਸਮੇਂ 108 ਐਂਬੂਲੈਂਸ 'ਚ ਹੋਈ ਬੱਚੇ ਦੀ ਡਲਿਵਰੀ 108 ਐਂਬੂਲੈਂਸ ਟੀਮ ਐਮਰਜੈਂਸੀ ਟਰਾਂਜ਼ਿਟ ਦੌਰਾਨ ਸ...
Ad Position 24