ਮਲੋਟ, 26 ਮਈ (ਪਾਟਿਲ)-ਮਲੋਟ ਨਗਰ ਕੌਂਸਲ ਚੋਣਾਂ ਦੌਰਾਨ ਜਿੱਥੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਵੋਟਿੰਗ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਅਤੇ ਕਈ ਰਾਜਨੀਤਿਕ ਆਗੂਆਂ ਨੇ ਸੰਤੁਸ਼ਟੀ ਪ੍ਰਗਟਾਈ, ਉੱਥੇ ਸ਼ਹਿਰ ਦੀ 80 ਸਾਲਾ ਔਰਤਾਂ ਦੇ ਰੋਗਾਂ ਦੀ ਮਾਹਰ ਡਾ. ਦਵਿੰਦਰ ਕੌਰ ਸੇਖੋਂ ਪਤਨੀ ਰਿਟਾ. ਸਿਵਲ ਸਰਜਨ ਡਾ. ਗੁਰਜੰਟ ਸਿੰਘ ਸੇਖੋਂ ਨੇ ਆਪਣੇ ਵੋਟਿੰਗ ਤਜ਼ਰਬੇ ਨੂੰ ਲੈ ਕੇ ਨਾਰਾਜ਼ਗੀ ਜਤਾਈ | ਉਨ੍ਹਾਂ ਦੱਸਿਆ ਕਿ ਉਹ ਤੇ ਉਨ੍ਹਾਂ ਦੇ ਪਤੀ ਸਵੇਰੇ 7:45 ਵਜੇ ਤੋਂ ਵੋਟ ਪਾਉਣ ਲਈ ਨਿਕਲੇ, ਪਰ ਬੂਥ ਤੇ ਵਾਰਡ ਬਦਲੇ ਹੋਣ ਕਾਰਨ ਗਲੀਆਂ ਵਿਚ ਖ਼ੱਜਲ-ਖ਼ੁਆਰ ਹੁੰਦੇ ਰਹੇ | ਉਨ੍ਹਾਂ ਕਿਹਾ ਕਿ ਦੋਵੇਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹਨ, ਫ਼ਿਰ ਵੀ ਕਿਸੇ ਵਲੋਂ ਸਹਾਇਤਾ ਨਹੀਂ ਦਿੱਤੀ ਗਈ ਅਤੇ ਵੀਲ੍ਹ ਚੇਅਰ ਵਰਗਾ ਪ੍ਰਬੰਧ ਵੀ ਨਜ਼ਰ ਨਹੀਂ ਆਇਆ | ਉਨ੍ਹਾਂ ਨੇ ਸਰਕਾਰ ਕੋਲ ਬਜ਼ੁਰਗ ਤੇ ਬਿਮਾਰ ਵੋਟਰਾਂ ਲਈ ਸਹੂਲਤਾਂ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ | ਵਰਨਣਯੋਗ ਹੈ ਕਿ ਮਹਿਲਾ ਡਾਕਟਰ ਖ਼ੁਦ ਕੈਂਸਰ ਦੀ ਮਰੀਜ਼ ਹੈ ਅਤੇ ਡਾਕਟਰ ਗੁਰਜੰਟ ਸਿੰਘ ਸੇਖੋਂ ਦੀ ਕਲੋਟ ਕਾਰਨ ਸਿਹਤ ਨਾਸਾਜ ਹੈ |