06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਪੰਜਾਬ ਸਰਕਾਰ ਵਲੋਂ ਵੱਡਾ ਘਰ ਨੂੰ ਭੇਜੀ 25 ਲੱਖ ਦੀ ਗਰਾਂਟ

Ad Position 21
No active advertisement
ਅਜੀਤ ਡੈਸਕ 28-05-2026
ਨੱਥੂਵਾਲਾ ਗਰਬੀ, 27 ਮਈ (ਨਵਦੀਪ ਸਿੰਘ)-ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਵੱਡਾ ਘਰ ਦੇ ਵਿਕਾਸ ਕਾਰਜਾਂ 25 ਲੱਖ ਰੁਪਏ ਦੀ ਗਰਾਂਟ ਭੇਜੀ ਗਈ | ਇੰਨਾ ਪੈਸਿਆਂ ਨਾਲ ਪਿੰਡ ਵਿਚ ਗੰਦਗੀ ਨਾਲ ਭਰੇ ਹੋਏ ਛੱਪੜ ਨੂੰ ਸਾਫ਼ ਕੀਤਾ ਜਾ ਰਿਹਾ ਹੈ | ਇਹ ਪ੍ਰਗਟਾਵਾ ਕਰਮਜੀਤ ਕੌਰ ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਸੀਨੀ ਆਗੂ ਜਸਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪਹਿਲਾ ਇਥੋਂ ਗੰਦਾ ਪਾਣੀ ਕੱਢਣ ਲਈ ਜੇ.ਸੀ.ਬੀ. ਮਸ਼ੀਨ ਨਾਲ 700 ਫੁੱਟ ਪਾਈਪ ਦੱਬੀ ਗਈ ਹੈ | ਜਸਵਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਦੀ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵਲੋਂ ਵੀ ਬਹੁਤ ਜ਼ਿਆਦਾ ਯੋਗਦਾਨ ਪਾਇਆ ਗਿਆ ਹੈ ਅਤੇ ਸਾਰੇ ਪਿੰਡ ਨਿਵਾਸੀਆਂ ਵਲੋਂ ਟਰੈਕਟਰਾਂ ਦੀ ਸੇਵਾ ਵੀ ਕੀਤੀ ਗਈ ਹੈ, ਜਿਸ ਲਈ ਉਹ ਸਾਰੇ ਪਿੰਡ ਨਿਵਾਸੀਆਂ ਦਾ ਇਸ ਸੇਵਾ ਵਿਚ ਯੋਗਦਾਨ ਪਾਉਣ ਲਈ ਧੰਨਵਾਦ ਕਰਦੇ ਹਨ ਅਤੇ ਇਸ ਕੰਮ ਲਈ ਗਰਾਂਟ ਦੇਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਨ | ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਦੇ ਨਾਲ-ਨਾਲ ਪਿੰਡ ਦੀਆਂ ਗਲੀਆਂ ਵਿਚ ਇੰਟਰਲਾਕ ਟਾਈਲ ਵੀ ਲਗਵਾਈ ਜਾ ਰਹੀ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਸੰਤਾ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ, ਗੁਰਦੀਪ ਸਿੰਘ, ਰਮਨਦੀਪ ਕੌਰ ਪੰਚ, ਜਸਵੀਰ ਕੌਰ ਪੰਚ, ਜਗਜੀਤ ਕੌਰ ਪੰਚ, ਰਮਨਦੀਪ ਕੌਰ ਪੰਚ, ਬਸੰਤ ਸਿੰਘ, ਸਰਬਜੀਤ ਸਿੰਘ ਨੰਬਰਦਾਰ, ਬਲਦੇਵ ਸਿੰਘ ਨੰਬਰਦਾਰ, ਪੱਪੂ ਬਰਾੜ, ਸਵਰਨ ਸਿੰਘ ਖ਼ਾਲਸਾ, ਸੁਖਦੀਪ ਸਿੰਘ, ਸੁਖਮੰਦਰ ਸਿੰਘ ਪ੍ਰਧਾਨ, ਧਰਮ ਸਿੰਘ, ਹਰਪ੍ਰੀਤ ਸਿੰਘ ਖ਼ਾਲਸਾ, ਧਰਮਪਾਲ ਸਿੰਘ, ਜੋਧਖਾਨ ਅਤੇ ਸੁਖਜਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਵਿਖੇ ਸੈਸ਼ਨ 2026-27 ਦੇ ਨਵੇਂ ਦਾਖ਼ਲਿਆਂ ਲਈ ਭਾਰੀ ਉਤਸ਼ਾਹ -ਪਿ੍ੰਸੀਪਲ ਡਾ. ਭੁੱਲਰ ਅਗਲੀ ਖ਼ਬਰ ਗਰਮੀ ਤੋਂ ਬਚਾਅ ਲਈ ਤਰਲ ਪਦਾਰਥਾਂ ਦਾ ਸੇਵਨ ਬਹੁਤ ਜ਼ਰੂਰੀ- ਡਾ. ਹਨੀਸ਼ ਬਾਂਸਲ
Ad Position 24