06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਕਰੀਅਰ ਜ਼ੋਨ ਸੰਸਥਾ 'ਚ ਵਿਦਿਆਰਥੀਆਂ ਲਈ ਸਮਾਰਟ ਕਲਾਸਾਂ ਤੇ ਨਵੇਂ ਗਰੈਮਰ ਸੈਸ਼ਨ ਸ਼ੁਰੂ

Ad Position 21
No active advertisement
ਅਜੀਤ ਡੈਸਕ 28-05-2026
ਮੋਗਾ, 27 ਮਈ (ਸੁਰਿੰਦਰਪਾਲ ਸਿੰਘ)-ਕਰੀਅਰ ਜੋਨ ਮੋਗਾ ਜੋ ਕਿ ਆਈਲਟਸ ਅਤੇ ਪੀ.ਟੀ.ਈ ਦੀ ਮਸ਼ਹੂਰ ਸੰਸਥਾ ਵਜੋਂ ਜਾਣੀ ਜਾਂਦੀ ਹੈ, ਵਲੋਂ ਗਰਮੀ ਦੀਆਂ ਛੁੱਟੀਆਂ ਨੂੰ ਧਿਆਨ ਵਿਚ ਰੱਖਦਿਆਂ ਵਿਦਿਆਰਥੀਆਂ ਲਈ ਖ਼ਾਸ ਸਮਾਰਟ ਕਲਾਸਾਂ ਅਤੇ ਨਵੇਂ ਗਰੈਮਰ ਸੈਸ਼ਨ ਸ਼ੁਰੂ ਕੀਤੇ ਗਏ ਹਨ | ਸੰਸਥਾ ਵਲੋਂ ਵਿਦਿਆਰਥੀਆਂ ਦੀ ਸੁਵਿਧਾ ਨੂੰ ਪਹਿਲ ਦਿੰਦਿਆਂ ਆਈਲਟਸ ਅਤੇ ਪੀ.ਟੀ.ਈ. ਦੇ ਫਲੈਕਸੀਬਲ ਟਾਈਮਿੰਗ ਬੈਚ ਵੀ ਸ਼ੁਰੂ ਕੀਤੇ ਗਏ ਹਨ ਤਾਂ ਜੋ ਹਰ ਵਿਦਿਆਰਥੀ ਆਪਣੇ ਸਮੇਂ ਅਨੁਸਾਰ ਕਲਾਸਾਂ ਲਗਾ ਸਕੇ | ਸੰਸਥਾ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਨ੍ਹਾਂ ਕਲਾਸਾਂ ਦਾ ਮੁੱਖ ਉਦੇਸ਼ ਬੱਚਿਆਂ ਦੀ ਅੰਗਰੇਜ਼ੀ ਭਾਸ਼ਾ ਵਿਚ ਪਕੜ ਮਜ਼ਬੂਤ ਕਰਨਾ ਅਤੇ ਉਨ੍ਹਾਂ ਨੂੰ ਆਧੁਨਿਕ ਤਰੀਕੇ ਨਾਲ ਸਿੱਖਿਆ ਪ੍ਰਦਾਨ ਕਰਨਾ ਹੈ | ਸਮਾਰਟ ਕਲਾਸਾਂ ਵਿਚ ਨਵੀਂ ਟੈਕਨਾਲੋਜੀ ਅਤੇ ਇੰਟਰੈਕਟਿਵ ਤਰੀਕਿਆਂ ਰਾਹੀਂ ਪੜ੍ਹਾਈ ਕਰਵਾਈ ਜਾ ਰਹੀ ਹੈ ਤਾਂ ਜੋ ਵਿਦਿਆਰਥੀ ਆਸਾਨੀ ਨਾਲ ਸਿੱਖ ਸਕਣ | ਵਿਦਿਆਰਥੀਆਂ ਅਤੇ ਮਾਪਿਆਂ ਵਲੋਂ ਵੀ ਇਸ ਪਹਿਲ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਕਿਉਂਕਿ ਗਰਮੀ ਦੀਆਂ ਛੁੱਟੀਆਂ ਦੌਰਾਨ ਇਹ ਕਲਾਸਾਂ ਬੱਚਿਆਂ ਦੇ ਭਵਿੱਖ ਲਈ ਕਾਫ਼ੀ ਲਾਭਦਾਇਕ ਸਾਬਤ ਹੋਣਗੀਆਂ |
Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਦੇ ਮੁੱਖ ਮੰਤਰੀ ਦੇ ਨਿਵਾਸ 'ਤੇ ਪੰਜਾਬ ਦੇ ਆਗੂਆਂ ਦੀ ਗਹਿਮਾ-ਗਹਿਮੀ ਅਗਲੀ ਖ਼ਬਰ ਪਿੰਡ ਕਪੂਰੇ ਦੇ ਸ਼ਹੀਦ ਅਵਤਾਰ ਸਿੰਘ ਦਾ 25ਵਾਂ ਸ਼ਹਾਦਤ ਦਿਵਸ ਮਨਾਇਆ
Ad Position 24