06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਯੂ.ਕੇ.ਜੀ. ਕਲਾਸ ਦੀ ਕਲਚਰਲ ਐਕਸਚੇਂਜ ਗਤੀਵਿਧੀ ਕਰਵਾਈ <br/>

Ad Position 21
No active advertisement
ਬਲੌਜ਼ਮਜ਼ ਸਕੂਲ ਵਿਖੇ ਗਤੀਵਿਧੀਆਂ ਕਰਦੇ ਹੋਏ ਸਕੂਲੀ ਬੱਚੇ | <br/> 30-05-2026
ਕਿਸ਼ਨਪੁਰਾ ਕਲਾਂ, 29 ਮਈ (ਅਮੋਲਕ ਸਿੰਘ ਕਲਸੀ)-ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋਣ ਤੋਂ ਪਹਿਲਾਂ ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਯੂ.ਕੇ.ਜੀ. ਕਲਾਸ ਦੇ ਬੱਚਿਆਂ ਲਈ ਇਕ ਵਿਸ਼ੇਸ਼ ''ਕਲਚਰਲ ਐਕਸਚੇਂਜ ਗਤੀਵਿਧੀ'' ਕਰਵਾਈ ਗਈ | ਇਸ ਗਤੀਵਿਧੀ ਦੌਰਾਨ ਬੱਚੇ ਵੱਖ-ਵੱਖ ਰਾਜਾਂ ਦੀਆਂ ਮਸ਼ਹੂਰ ਡਿਸ਼ਾਂ ਤਿਆਰ ਕਰਕੇ ਸਕੂਲ ਲੈ ਕੇ ਆਏ | ਬੱਚਿਆਂ ਨੇ ਆਪਣੇ ਅਧਿਆਪਕਾਂ ਦੀ ਮਦਦ ਨਾਲ ਡਿਸ਼ਾਂ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਸਜਾਇਆ ਅਤੇ ਇਕ-ਦੂਜੇ ਨਾਲ ਸਾਂਝਾ ਕਰਕੇ ਖਾਧਾ | ਇਸ ਗਤੀਵਿਧੀ ਰਾਹੀਂ ਬੱਚਿਆਂ ਵਿਚ ਵੰਡ ਕੇ ਖਾਣ ਦੀ ਆਦਤ ਅਤੇ ਆਪਸੀ ਪਿਆਰ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ. ਨਵਨੀਤ ਕੌਰ ਨੇ ਕਿਹਾ ਕਿ ਛੋਟੀ ਉਮਰ ਤੋਂ ਹੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬੱਚਿਆਂ ਵਿਚ ਪਿਆਰ, ਦੋਸਤੀ ਅਤੇ ਸਾਂਝ ਦੀ ਭਾਵਨਾ ਪੈਦਾ ਕਰਦੀਆਂ ਹਨ | ਨਾਲ ਹੀ ਬੱਚੇ ਵੱਖ-ਵੱਖ ਰਾਜਾਂ ਦੇ ਖਾਣ-ਪੀਣ ਅਤੇ ਸਭਿਆਚਾਰ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਦੇ ਹਨ | ਇਸ ਦੇ ਨਾਲ ਹੀ ਉਨ੍ਹਾਂ ਨੇ ਇਨ੍ਹਾਂ ਡਿਸ਼ਾਂ ਨੂੰ ਤਿਆਰ ਕਰਕੇ ਭੇਜਣ ਲਈ ਮਾਪਿਆਂ ਦਾ ਵੀ ਧੰਨਵਾਦ ਕੀਤਾ | ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਨੇ ਵੀ ਬੱਚਿਆਂ ਅਤੇ ਅਧਿਆਪਕਾਂ ਦੀ ਇਸ ਕੋਸ਼ਿਸ਼ ਦੀ ਭਰਪੂਰ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਜੀ.ਐਸ. ਐਗਰੋ ਇੰਡਸਟਰੀ ਵਿਖੇ ਟੈ੍ਰਫਿਕ ਨਿਯਮਾਂ ਸੰਬੰਧੀ ਕੀਤਾ ਜਾਗਰੂਕ <br/> ਅਗਲੀ ਖ਼ਬਰ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਕਿਸਾਨਾਂ ਦੀ ਚਿੰਤਾ ਵਧਾਈ-ਸੁੱਖ ਗਿੱਲ <br/>
Ad Position 24
No active advertisement