09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਮੰਡੀ ਦੇ ਦੁਕਾਨਦਾਰਾਂ, ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਪ੍ਰੇਸ਼ਾਨ ਕਰਨ ਵਿਰੁੱਧ ਸੰਘਰਸ਼ ਜਾਰੀ ਰਹੇਗਾ- ਅਕਾਲੀ ਆਗੂ ਰਾਜਵਿੰਦਰ ਸਿੰਘ

Ad Position 21
repet_subhas-goyals [Copy P29]
ਅਜੀਤ ਡੈਸਕ 01-06-2026
ਨਿਹਾਲ ਸਿੰਘ ਵਾਲਾ, 31 ਮਈ (ਸੁਖਦੇਵ ਸਿੰਘ ਖ਼ਾਲਸਾ)-ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 'ਚ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਅੰਦਰ ਕਾਨੰੂਨ ਵਿਵਸਥਾ ਦਾ ਉਚੇਚੇ ਤੌਰ 'ਤੇ ਧਿਆਨ ਰੱਖਿਆ ਸੀ ਜਿਸ ਨਾਲ ਸੂਬੇ 'ਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਕਾਇਮ ਰੱਖੀ ਗਈ | ਜਿਸ ਕਾਰਨ ਇਥੇ ਵੱਸਦੇ ਦੁਕਾਨਦਾਰਾਂ, ਵਪਾਰੀਆਂ ਅਤੇ ਉਦਯੋਗਪਤੀਆਂ ਅਤੇ ਆਮ ਲੋਕਾਂ ਨੂੰ ਹਰ ਪੱਖ ਤੋਂ ਸੁਰੱਖਿਅਤ ਭਰਿਆ ਮਾਹੌਲ ਮਿਲਿਆ ਸੀ | ਪਰ ਅੱਜ ਪੰਜਾਬ 'ਚ ਅਮਨ ਕਾਨੰੂਨ ਦੀ ਵਿਵਸਥਾ ਪੂਰੀ ਤਰਾਂ ਖ਼ਰਾਬ ਹੋ ਚੁੱਕੀ ਹੈ, ਗੈਂਗਸਟਵਾਦ ਵਲੋਂ ਰੋਜ਼ਾਨਾ ਕਾਰੋਬਾਰੀਆਂ ਪਾਸੋਂ ਫਿਰੌਤੀਆਂ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਨਾਲ ਇਸ ਵਰਗ ਅੰਦਰ ਡਰ ਅਤੇ ਸਹਿਮ ਦਾ ਮਹੌਲ ਬਣਿਆ ਹੋਇਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮਾਲਵਾ ਜ਼ੋਨ 1 ਐਸ.ਸੀ. ਵਿੰਗ ਦੇ ਪ੍ਰਧਾਨ ਅਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਰਾਜਵਿੰਦਰ ਸਿੰਘ ਨੇ ਕਿਹਾ ਕਿ ਨਿਹਾਲ ਸਿੰਘ ਵਾਲਾ ਹਲਕੇ 'ਚ ਵੀ ਆਏ ਦਿਨ ਵਪਾਰੀਆਂ, ਦੁਕਾਨਦਾਰਾਂ ਅਤੇ ਉਦਯੋਗਪਤੀਆਂ ਤੋਂ ਫਿਰੋਤੀਆਂ ਮੰਗੀਆਂ ਜਾ ਰਹੀਆਂ ਹਨ, ਜੋ ਸੂਬਾ ਸਰਕਾਰ ਦੀ ਕਾਨੂੰਨ ਵਿਵਸਥਾ ਦੇ ਵੱਡੇ ਵੱਡੇ ਇਸ਼ਤਿਹਾਰਾਂ 'ਤੇ ਸਵਾਲੀਆ ਚਿੰਨ੍ਹ ਖੜ੍ਹੇ ਕਰਦਾ ਹੈ | ਉਨ੍ਹਾਂ ਕਿਹਾ ਕਿ ਇੱਥੋਂ ਦੇ ਵਿਧਾਇਕ ਜੋ ਮੌਜੂਦਾ ਸਰਕਾਰ ਦੇ ਇਸ ਹਲਕੇ 'ਚੋਂ ਲਗਾਤਾਰ ਦੂਜੀ ਵਾਰ ਵਿਧਾਇਕ ਬਣੇ ਹਨ ਉਹ ਵੀ ਇਸ ਹਲਕੇ 'ਚ ਵਿਕਾਸ ਅਤੇ ਕਾਨੰੂਨ ਵਿਵਸਥਾ ਨੂੰ ਲਾਗੂ ਕਰਵਾਉਣ ਵਿੱਚ ਫ਼ੇਲ੍ਹ ਹੋਏ ਹਨ | ਅਕਾਲੀ ਆਗੂ ਰਾਜਵਿੰਦਰ ਸਿੰਘ ਨੇ ਮੰਡੀ ਨਿਹਾਲ ਸਿੰਘ ਦੇ ਵਾਸੀਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਇਸ ਹਲਕੇ ਦੀਆਂ ਸਾਰੀਆਂ ਮੁਸ਼ਕਲਾਂ ਦਾ ਇੱਕੋ ਇੱਕ ਹੱਲ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੱਤਾ 'ਚ ਲੈ ਕੇ ਆਉਣ ਨਾਲ ਹੀ ਅਮਨ ਕਾਨੰੂਨ ਦੀ ਵਿਵਸਥਾ ਬਹਾਲ ਹੋ ਸਕਦੀ ਹੈ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕੰਨਿਆ ਹਾਈ ਸਕੂਲ ਪੱਤੋ ਵਿਖੇ ਮੈਗਾ ਪੀ.ਟੀ.ਐਮ. ਅਤੇ ਮਾਪੇ ਵਰਕਸ਼ਾਪ ਅਗਲੀ ਖ਼ਬਰ ਜਗਵੀਰਨ ਕੌਰ ਜ਼ਿਲ੍ਹਾ ਸਕੱਤਰ ਡੀ.ਟੀ.ਐਫ. ਮੋਗਾ ਦੀ ਸੇਵਾ-ਮੁਕਤੀ 'ਤੇ ਜ਼ਿਲ੍ਹਾ ਕਮੇਟੀ ਵਲੋਂ ਸਨਮਾਨ ਸਮਾਰੋਹ
Ad Position 24