ਕੋਟ ਈਸੇ ਖਾਂ, 31 ਮਈ (ਗੁਰਮੀਤ ਸਿੰਘ ਖ਼ਾਲਸਾ)-ਸਾਬਕਾ ਮੰਤਰੀ ਸਵ: ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਅਤੇ ਸਵ: ਜਥੇਦਾਰ ਕੁਲਦੀਪ ਸਿੰਘ ਢੋਸ ਦੇ ਜਿਗਰੀ ਸਾਥੀ ਅਤੇ ਮਰਹੂਮ ਜਥੇਦਾਰ ਤੋਤਾ ਸਿੰਘ ਸਾਬਕਾ ਮੰਤਰੀ ਦੇ ਕਰੀਬੀ ਰਹੇ ਹਲਕਾ ਧਰਮਕੋਟ ਦੇ ਨਾਮਵਰ ਆਗੂ ਜਥੇਦਾਰ ਕਸ਼ਮੀਰ ਸਿੰਘ ਬਾਜੇ ਕੇ ਜੋ ਬੀਤੀ 22 ਮਈ ਨੂੰ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਮਿਤ ਅੰਤਿਮ ਅਰਦਾਸ ਸਮਾਗਮ ਪਿੰਡ ਬਾਜੇ ਕੇ ਦੇ ਗੁਰਦੁਆਰਾ ਸਾਹਿਬ ਵਿਖੇ ਹੋਇਆ, ਜਿੱਥੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੋਂ ਇਲਾਵਾ ਹੋਰ ਨਾਮਵਰ ਸਿਆਸੀ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਤੇ ਇਲਾਕਾ ਨਿਵਾਸੀ ਸੰਗਤਾਂ ਵੱਡੀ ਗਿਣਤੀ 'ਚ ਪੁੱਜੀਆਂ | ਇਸ ਮੌਕੇ ਰਾਗੀ ਜਥੇ ਨੇ ਗੁਰਬਾਣੀ ਦੇ ਵੈਰਾਗਮਈ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਅਰਦਾਸ ਅਤੇ ਸ੍ਰੀ ਮੁਖਵਾਕ ਉਪਰੰਤ ਸੰਗਤਾਂ ਦੇ ਸਨਮੁਖ ਹੁੰਦਿਆਂ ਆਪਣੇ ਸੰਬੋਧਨ ਦੁਆਰਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਜ਼ਿਲ੍ਹਾ ਪ੍ਰਧਾਨ ਫ਼ਿਰੋਜਪੁਰ ਕਾਂਗਰਸ ਨੇ ਕਿਹਾ ਕਿ ਸਵ: ਜਥੇਦਾਰ ਕੁਲਦੀਪ ਸਿੰਘ ਢੋਸ ਅਤੇ ਸਾਬਕਾ ਮੰਤਰੀ ਸਵ: ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਨਾਲ ਹਮੇਸ਼ਾ ਭਰਾਵਾਂ ਦੀ ਤਰ੍ਹਾਂ ਵਿਚਰੇ ਤੇ ਸਿਆਸੀ, ਸਮਾਜਿਕ ਸਫ਼ਰ ਵਿਚ ਵੱਡਾ ਸਾਥ ਰਿਹਾ ਤੇ ਸਾਨੂੰ ਵੀ ਜਥੇਦਾਰ ਬਾਜੇ ਕੇ ਤੋਂ ਜ਼ਿੰਦਗੀ 'ਚ ਬਹੁਤ ਕੁੱਝ ਸਿੱਖਣ ਨੂੰ ਮਿਲਿਆ | ਇਸ ਮੌਕੇ ਨਿਹਾਲ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਅਤੇ ਰਜਿੰਦਰ ਸਿੰਘ ਡੱਲਾ ਸੀਨੀਅਰ ਅਕਾਲੀ ਆਗੂ ਨੇ ਸੰਬੋਧਨ ਦੌਰਾਨ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਸਮੇਂ ਜਥੇਦਾਰ ਬਾਜੇ ਕੇ ਨਾਲ ਨਿਭਾਏ ਪਲ ਸਾਂਝੇ ਕਰਦਿਆਂ ਸ਼ਰਧਾ ਦੇ ਫ਼ੁੱਲ ਭੇਟ ਕੀਤੇ | ਸਟੇਜ ਸੰਚਾਲਨ ਨਿਭਾਉਂਦਿਆਂ ਅਕਾਲੀ ਦਲ ਸਰਕਲ ਪ੍ਰਧਾਨ ਸੁਰਜੀਤ ਸਿੰਘ ਰਾਮਗੜ੍ਹ ਨੇ ਜਥੇਦਾਰ ਕਸ਼ਮੀਰ ਸਿੰਘ ਬਾਜੇ ਕੇ ਦੇ ਸਿਆਸੀ, ਪਰਿਵਾਰਿਕ ਜ਼ਿੰਦਗੀ ਦੇ ਸਫ਼ਰ ਦੇ ਪੰਛੀ ਝਾਤ ਪਾਈ | ਵੱਡੀ ਗਿਣਤੀ 'ਚ ਪੁੱਜੀਆਂ ਸੰਗਤਾਂ ਤੇ ਵੱਖ-ਵੱਖ ਸ਼ਖ਼ਸੀਅਤਾਂ ਦਾ ਪਰਿਵਾਰ ਤਰਫ਼ੋਂ ਧੰਨਵਾਦ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕੀਤਾ | ਸਮਾਗਮ ਮੌਕੇ ਸਤਨਾਮ ਸਿੰਘ ਸੰਧੂ, ਬਲਜੀਤ ਸਿੰਘ (ਸਪੁੱਤਰ), ਰਾਜਬੀਰ ਸਿੰਘ ਸੈਕਟਰੀ ਇੰਦਰਗੜ੍ਹ (ਜਵਾਈ), ਰਜਿੰਦਰਪਾਲ ਸਿੰਘ ਲਾਡੀ (ਪੋਤਰਾ) ਤੇ ਸਮੂਹ ਸੰਧੂ ਪਰਿਵਾਰ ਨਾਲ ਵੱਖ-ਵੱਖ ਆਗੂਆਂ ਨੇ ਦੁੱਖ ਵੰਡਾਇਆ | ਸਮਾਗਮ ਮੌਕੇ ਐਸ.ਡੀ.ਓ. ਗੁਰਦਾਸ ਸਿੰਘ ਜ਼ੀਰਾ, ਸਰਪੰਚ ਸਤਵੀਰ ਸਿੰਘ ਸੱਤੀ ਜ਼ਿਲ੍ਹਾ ਪ੍ਰਧਾਨ ਟਰੱਕ ਯੂਨੀਅਨ, ਚੇਅਰਮੈਨ ਗੁਰਤਾਰ ਸਿੰਘ ਕਮਾਲ ਕੇ, ਚੇਅਰਮੈਨ ਅਮਨ ਪੰਡੋਰੀ, ਐਡਵੋਕੇਟ ਗੁਰਪ੍ਰੀਤ ਕੰਬੋਜ ਪ੍ਰਧਾਨ ਨਗਰ ਪੰਚਾਇਤ, ਅਮਰਦੀਪ ਸਿੰਘ ਚੇਅਰਮੈਨ ਬਲਾਕ ਸੰਮਤੀ, ਚੇਅਰਮੈਨ ਬਿੱਟੂ ਬੀਜਾਪੁਰ, ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਦਾਤੇਵਾਲ, ਸਾਬਕਾ ਡਾਇ: ਰਣਜੀਤ ਸਿੰਘ ਰਾਣਾ, ਸ਼ਮਸ਼ੇਰ ਸਿੰਘ ਕੈਲਾ ਹਲਕਾ ਇੰਚਾਰਜ ਭਾਜਪਾ, ਸਰਪੰਚ ਜਗਜੀਵਨ ਸਿੰਘ ਗਿੱਲ ਪ੍ਰਧਾਨ ਫ਼ੱਕਰ ਬਾਬਾ ਦਾਮੁ ਸ਼ਾਹ ਕਮੇਟੀ ਲੁਹਾਰਾ, ਹਰਬੰਸ ਸਿੰਘ ਜ਼ੀਰਾ ਸਾਬਕਾ ਸੁਪਰਡੈਂਟ, ਗੁਰਲਾਭ ਸਿੰਘ ਕਾਦਰਵਾਲਾ, ਅਮਰਜੀਤ ਸਿੰਘ ਐਕਸੀਅਨ ਬਿਜਲੀ ਬੋਰਡ, ਐਡਵੋਕੇਟ ਗੁਰਮੇਲ ਸਿੰਘ ਭੁੱਲਰ, ਗੁਰਬਖ਼ਸ਼ ਸਿੰਘ ਕੁੱਕੂ ਕਮਾਲ ਕੇ, ਗੁਰਮੇਲ ਸਿੰਘ ਸਰਕਲ ਪ੍ਰਧਾਨ ਧਰਮਕੋਟ, ਟਹਿਲ ਸਿੰਘ ਸਾਬਕਾ ਸਰਪੰਚ ਸ਼ੇਰੇਵਾਲਾ, ਨਿਸ਼ਾਨ ਸਿੰਘ ਰਾਮਗੜ੍ਹ, ਬਖ਼ਸ਼ੀਸ਼ ਸਿੰਘ ਰਾਮਗੜ੍ਹ, ਨੰਬਰਦਾਰ ਰੇਸ਼ਮ ਸਿੰਘ ਕਾਦਰਵਾਲਾ, ਗੁਰਭੇਜ ਸਿੰਘ ਕਾਦਰਵਾਲਾ ਪ੍ਰਧਾਨ ਸਹਿਕਾਰੀ ਸਭਾ, ਰਾਜ ਕਾਦਰਵਾਲਾ ਸਾਬਕਾ ਸੰਮਤੀ ਮੈਂਬਰ, ਹਰਪ੍ਰੀਤ ਸਿੰਘ ਸ਼ੇਰੇਵਾਲਾ, ਜਥੇਦਾਰ ਮੇਜਰ ਸਿੰਘ ਇੰਦਰਗੜ੍ਹ, ਸੁਖਵਿੰਦਰ ਸਿੰਘ ਸਰਪੰਚ, ਚਰਨਜੀਤ ਸਿੰਘ ਸਾਬਕਾ ਸਰਪੰਚ ਮੂਸੇਵਾਲਾ, ਕਿਸਾਨ ਆਗੂ ਸੂਰਤ ਸਿੰਘ ਬਹਿਰਾਮਕੇ, ਨਿਸ਼ਾਨ ਸਿੰਘ ਮੂਸੇਵਾਲਾ ਸਰਕਲ ਪ੍ਰਧਾਨ, ਪਰਮਿੰਦਰ ਸਿੰਘ ਸਾਬਕਾ ਸਰਪੰਚ, ਦਲਬੀਰ ਸਿੰਘ ਸਾਬਕਾ ਸਰਪੰਚ, ਗੁਰਮੀਤ ਸਿੰਘ ਦਾਤੇਵਾਲ, ਗੁਰਬਚਨ ਸਿੰਘ ਜਾਫਰਵਾਲਾ ਸਾਬਕਾ ਸਰਪੰਚ, ਗੁਰਜੰਟ ਸਿੰਘ ਰਾਮੰੂਵਾਲਾ, ਹਰਚਰਨ ਸਿੰਘ ਸੋਥਾ ਸੈਕਟਰੀ, ਪਿ੍ਥੀਪਾਲ ਸਿੰਘ ਸੈਕਟਰੀ, ਇੰਸਪੈਕਟਰ ਲਖਵਿੰਦਰ ਸਿੰਘ, ਗੁਰਦੇਵ ਸਿੰਘ ਭੋਲਾ ਸਰਕਲ ਪ੍ਰਧਾਨ, ਗੁਰਬਖ਼ਸ਼ ਸਿੰਘ ਸੰਧੂ, ਮਨਫੂਲ ਲਾਡੀ ਮਸਤੇਵਾਲਾ, ਪ੍ਰਭਜੀਤ ਸਿੰਘ ਚੱਕ ਤਾਰੇਵਾਲਾ, ਸੂਰਤ ਸਿੰਘ ਸਾਬਕਾ ਸਰਪੰਚ ਬਹਿਰਾਮਕੇ, ਹਰਦਿਆਲ ਸਿੰਘ ਸ਼ਾਹ ਵਾਲਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਮੋਗਾ ਅਕਾਲੀ ਦਲ, ਬਲਜੀਤ ਸਿੰਘ ਕੰਗ ਸਰਕਲ ਪ੍ਰਧਾਨ, ਪਰਮਜੀਤ ਸਿੰਘ ਸਰਕਲ ਪ੍ਰਧਾਨ, ਹਰਵਿੰਦਰ ਸਿੰਘ ਸਰਪੰਚ ਭਿੰਡਰ, ਗੁਰਚਰਨ ਸਿੰਘ ਲਲਿਹਾਂਦੀ, ਗੁਰਨਾਮ ਸਿੰਘ ਸ਼ਾਹ ਵਾਲਾ, ਸੁਖਦੇਵ ਸਿੰਘ ਤਲਵੰਡੀ ਮੱਲ੍ਹੀਆਂ, ਇਕਬਾਲ ਸਿੰਘ ਰਾਮਗੜ੍ਹ, ਬਲਤੇਜ ਸਿੰਘ ਸਾਬਕਾ ਸਰਪੰਚ, ਨਸੀਬ ਸਿੰਘ ਸਰਪੰਚ ਬਾਜੇ ਕੇ, ਵਿਸ਼ਨੂ ਪ੍ਰਕਾਸ਼ ਯੂਐਸਏ, ਹਰਜੀਤ ਸਿੰਘ ਸਾਬਕਾ ਸਰਪੰਚ, ਜਸਮਤ ਸਿੰਘ ਸਾਬਕਾ ਸਰਪੰਚ, ਬਲਤੇਜ ਸਿੰਘ ਸਾਬਕਾ ਸਰਪੰਚ, ਹਰਜੀਤ ਸਿੰਘ ਸਾਬਕਾ ਸਰਪੰਚ ਬੱਗੇ, ਡਾ. ਮਨਜੀਤ ਸਿੰਘ ਜਲਾਲਾਬਾਦ, ਸਾਹਿਬ ਸਿੰਘ ਸਰਪੰਚ ਬਾਕਰਵਾਲਾ, ਮਨਜਿੰਦਰ ਸਿੰਘ ਸਰਪੰਚ ਇੰਦਰਗੜ੍ਹ, ਬੇਅੰਤ ਸਿੰਘ ਸਾਬਕਾ ਸਰਪੰਚ, ਅਜਮੇਰ ਸਿੰਘ ਸਾਬਕਾ ਸਰਪੰਚ, ਬੋਹੜ ਸਿੰਘ ਸਾਬਕਾ ਸਰਪੰਚ, ਨਛੱਤਰ ਸਿੰਘ ਲਾਲੀ, ਜੱਗੂ ਲਾਟੀ ਸਦਰਕੋਟ, ਨਿਰਮਲ ਸਿੰਘ ਬਲਾਕ ਸੰਮਤੀ ਮੈਂਬਰ, ਭੁਪਿੰਦਰ ਸਿੰਘ ਫਰੀਦਕੋਟੀਆ, ਕਿਸਾਨ ਆਗੂ ਤੋਤਾ ਸਿੰਘ ਤੋਂ ਇਲਾਵਾ ਵੱਖ-ਵੱਖ ਸਿਆਸੀ ਪਾਰਟੀਆਂ, ਧਾਰਮਿਕ, ਸਮਾਜਿਕ ਸੰਸਥਾਵਾਂ, ਕਿਸਾਨ ਯੂਨੀਅਨਾਂ ਦੇ ਆਗੂ, ਪੰਚ-ਸਰਪੰਚ, ਸਾਕ-ਸਬੰਧੀ ਤੇ ਵੱਡੀ ਗਿਣਤੀ 'ਚ ਨਗਰ ਵਾਸੀ ਸੰਗਤਾਂ ਹਾਜ਼ਰ ਸਨ |