29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਐਕਟਿਵ ਲਰਨਿੰਗ ਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ

Ad Position 21
No active advertisement
ਅਜੀਤ ਡੈਸਕ 02-06-2026
ਮੋਗਾ, 1 ਜੂਨ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਨਾਮੀ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਐਕਟਿਵ ਲਰਨਿੰਗ ਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਸਫਲਤਾ ਪੂਰਵਕ ਆਯੋਜਨ ਕੀਤਾ ਗਿਆ | ਸਕੂਲ ਦੇ ਪਿ੍ੰਸੀਪਲ ਸਤਵਿੰਦਰ ਕੌਰ, ਵਾਈਸ ਪਿ੍ੰਸੀਪਲ ਅਮਨਦੀਪ ਗਿਰਧਰ, ਰਿਸੋਰਸ ਪਰਸਨ ਡਾ. ਮੋਨਿਕਾ ਅਤੇ ਮਧੂ ਸ਼ਰਮਾ ਦੁਆਰਾ ਵਰਕਸ਼ਾਪ ਦੀ ਸ਼ੁਰੂਆਤ ਲੈਂਪ ਲਾਈਟਨਿੰਗ ਨਾਲ ਕੀਤੀ ਗਈ | ਇਹ ਪ੍ਰੋਗਰਾਮ ਸੀ.ਬੀ.ਐਸ.ਈ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਕੂਲ ਵਿਚ ਕਰਵਾਇਆ ਗਿਆ | ਵਰਕਸ਼ਾਪ ਦੇ ਰਿਸੋਰਸ ਪਰਸਨ ਡਾਕਟਰ ਮੋਨਿਕਾ ਪਿ੍ੰਸੀਪਲ ਐਮ.ਏ. ਮੈਕਾਲਿਫ਼ ਪਬਲਿਕ ਸਕੂਲ ਲੁਧਿਆਣਾ ਅਤੇ ਮਿਸ ਮਧੂ ਸ਼ਰਮਾ ਪੀ.ਜੀ.ਟੀ.ਬੀ.ਸੀ.ਐਮ. ਸਕੂਲ ਲੁਧਿਆਣਾ ਸਨ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਅਧਿਆਪਕ ਨੂੰ ਲੈਕਚਰ ਮੈਥਡ ਤੋਂ ਹਟਾ ਕੇ ਵਿਦਿਆਰਥੀ ਕੇਂਦਰਿਤ ਕਰਨ, ਗਤੀਵਿਧੀ ਆਧਾਰਿਤ ਸਿੱਖਿਆ ਵੱਲ ਲਿਜਾਣਾ ਤਾਂ ਜੋ ਕਲਾਸ 'ਚ ਹਰ ਬੱਚਾ ਸੁਣਨ ਵਾਲਾ ਨਾ ਰਹੇ, ਸਗੋਂ ਸਿੱਖਣ ਵਾਲਾ ਬਣੇ | ਉਨ੍ਹਾਂ ਕਿਹਾ ਕਿ ਸਿੱਖਣ ਦੀ ਵਿਧੀ ਉਹ ਵਿਧੀ ਹੈ, ਜਿਸ ਵਿਚ ਵਿਦਿਆਰਥੀ ਸਿੱਖਣ ਦੀ ਪ੍ਰਕਿਰਿਆ ਵਿਚ ਖ਼ੁਦ ਸਰਗਰਮ ਭੂਮਿਕਾ ਨਿਭਾਉਂਦੇ ਹਨ, ਨਾ ਕਿ ਸਿਰਫ਼ ਅਧਿਆਪਕ ਦੀ ਗੱਲ ਸੁਣਦੇ ਹਨ | ਵਿਦਿਆਰਥੀਆਂ ਨੂੰ ਸਵਾਲ ਪੁੱਛਦੇ, ਚਰਚਾ ਕਰਦੇ, ਸਮੱਸਿਆ ਦਾ ਹੱਲ ਲੱਭਦੇ ਹਨ, ਪ੍ਰਯੋਗ ਕਰਦੇ, ਸਮੂਹ ਵਿਚ ਕੰਮ ਕਰਦੇ ਹਨ ਅਤੇ ਆਪਣੇ ਵਿਚਾਰ ਸਾਂਝੇ ਕਰਦੇ ਹਨ | ਇਸ ਦੌਰਾਨ ਅਧਿਆਪਕਾਂ ਨੂੰ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਜਿਸ ਵਿਚ ਉਨ੍ਹਾਂ ਨੇ ਵੱਧ ਚੜ੍ਹ ਕੇ ਭਾਗ ਲਿਆ | ਇਸ ਵਰਕਸ਼ਾਪ ਦੌਰਾਨ ਉਨ੍ਹਾਂ ਦੱਸਿਆ ਕਿ ਐਕਟਿਵ ਲਰਨਿੰਗ ਗਤੀਵਿਧੀ ਯੋਜਨਾ ਤਿਆਰ ਕਰਦੇ ਸਮੇਂ ਅਧਿਆਪਕ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਐਕਟਿਵ ਲਰਨਿੰਗ ਵਿਚ ਕਈ ਰਣਨੀਤੀਆਂ ਅਤੇ ਪਹੁੰਚ ਸ਼ਾਮਿਲ ਹੋਣ | ਇਸ ਦੇ ਨਾਲ ਹੀ ਪਾਠ ਯੋਜਨਾ ਤਿਆਰ ਕਰਨ ਸਬੰਧੀ ਦੱਸਿਆ ਗਿਆ | ਅੰਤ ਵਿਚ ਸਾਰੇ ਅਧਿਆਪਕਾਂ ਨੇ ਪਿ੍ੰਸੀਪਲ ਸਤਵਿੰਦਰ ਕੌਰ ਅਤੇ ਰਿਸੋਰਸ ਪਰਸਨ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 38 ਤੋਂ ਕੌਂਸਲਰ ਡਿੰਪਲ ਅਰੋੜਾ ਤੇ ਸਾਬਕਾ ਕੌਂਸਲਰ ਸਾਹਿਲ ਅਰੋੜਾ ਵਲੋਂ ਵਾਰਡ ਵਾਸੀਆਂ ਦਾ ਧੰਨਵਾਦ ਅਗਲੀ ਖ਼ਬਰ ਵਾਰਡ ਨੰਬਰ 47 ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਕੌਂਸਲਰ ਦੀ ਚੋਣ ਲੜੇ ਹਰਬੰਸ ਸਿੰਘ ਖ਼ਾਲਸਾ ਨੇ ਕੀਤਾ ਵਾਰਡ ਵਾਸੀਆਂ ਦਾ...
Ad Position 24