02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਲੋਕਾਂ ਨੇ ਸਰਕਾਰ ਦੇ ਕੰਮਾਂ 'ਤੇ ਮੋਹਰ ਲਗਾਈ-ਟੀਟੂ ਬਰਾੜ, ਸਰਬਜੀਤ ਕੌਰ

Ad Position 21
No active advertisement
ਅਜੀਤ ਡੈਸਕ 03-06-2026
ਨੱਥੂਵਾਲਾ ਗਰਬੀ, 2 ਜੂਨ (ਨਵਦੀਪ ਸਿੰਘ)-ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਉੱਪਰ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਤੋਂ ਨਗਰ ਕੌਂਸਲ ਬਾਘਾ ਪੁਰਾਣਾ ਦੇ ਉਪ ਪ੍ਰਧਾਨ ਰਣਜੀਤ ਸਿੰਘ ਟੀਟੂ ਬਰਾੜ ਅਤੇ ਬਲਾਕ ਸੰਮਤੀ ਬਾਘਾ ਪੁਰਾਣਾ ਦੇ ਚੇਅਰਪਰਸਨ ਸਰਬਜੀਤ ਕੌਰ ਨੱਥੂਵਾਲਾ ਨੇ ਨਗਰ ਨਿਗਮ ਮੋਗਾ ਵਿਚ ਆਮ ਆਦਮੀ ਪਾਰਟੀ ਨੂੰ ਮਿਲੇ ਬਹੁਮਤ ਲਈ ਹਲਕਾ ਵਿਧਾਇਕ ਅਮਨਦੀਪ ਕੌਰ ਅਰੋੜਾ ਨੂੰ ਵਧਾਈ ਦਿੱਤੀ¢ ਉਨ੍ਹਾਂ ਕਿਹਾ ਕਿ ਮੋਗਾ ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਦੇ ਲੋਕ ਹਿਤੈਸ਼ੀ ਕੰਮਾਂ 'ਤੇ ਮੋਹਰ ਲਗਾ ਕੇ ਸਾਬਤ ਕਰ ਦਿੱਤਾ ਹੈ ਕਿ ਮੋਗਾ ਵਾਸੀ ਮੁੱਖ ਮੰਤਰੀ ਪੰਜਾਬ ਨਾਲ ਬਹੁਤ ਪਿਆਰ ਕਰਦੇ ਹਨ ਹੈ ਅਤੇ ਉਨ੍ਹਾਂ ਦੇ ਕੀਤੇ ਕੰਮ ਸ਼ਹਿਰ ਨਿਵਾਸੀਆਂ ਨੂੰ ਬਹੁਤ ਪਸੰਦ ਆਏ ਹਨ¢ ਇਸ ਸਮੇਂ ਯੂਥ ਆਗੂ ਗੁਰਪ੍ਰੀਤ ਸਿੰਘ ਮਾਹਲਾ ਖੁਰਦ, ਬਲਾਕ ਪ੍ਰਧਾਨ ਬਲਵਿੰਦਰ ਸਿੰਘ ਮਾਹਲਾ, ਹਰਵਿੰਦਰ ਸਿੰਘ ਨਾਥੇਵਾਲਾ ਅਤੇ ਹੋਰ ਕਈ ਆਗੂ ਅਤੇ ਵਰਕਰ ਹਾਜ਼ਰ ਸਨ¢
ਲਵਾਰਿਸ ਕੁੱਤਿਆਂ ਨੇ ਵੱਛੇ ਨੂੰ ਨੋਚ ਨੋਚ ਖਾਦਾ
ਬਾਘਾ ਪੁਰਾਣਾ, 2 ਜੂਨ (ਗੁਰਮੀਤ ਸਿੰਘ ਮਾਣੂੰਕੇ)-ਬਾਘਾ ਪੁਰਾਣਾ ਵਿਖੇ ਸੰਘਣੀ ਆਬਾਦੀ ਇਲਾਕੇ ਵਿਚ ਲਵਾਰਿਸ ਕੁੱਤਿਆਂ ਦਾ ਅਤੰਕ ਦਿਨੋਂ ਵਧ ਰਿਹਾ ਹੈ ਅਤੇ ਇਸ ਤਾਜਾ ਮਿਸਾਲ ਉਸ ਸਮੇਂ ਮਿਲੀ ਜਦੋਂ ਇਹ ਅਵਾਰਾ ਕੁੱਤੇ ਇਕ ਬੇਸਹਾਰਾ ਗਾਂ ਦੇ ਵੱਛੇ ਨੂੰ ਖਾ ਗਏ ਪਰ ਇਨ੍ਹਾਂ ਲਵਾਰਿਸ ਕੁੱਤਿਆਂ ਤੋਂ ਇਲਾਕੇ ਨੂੰ ਮੁਕਤ ਕਰਨ ਵੱਲ ਬਾਘਾ ਪੁਰਾਣਾ ਪ੍ਰਸ਼ਾਸ਼ਨ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਬੇਸ਼ੱਕ ਇਹ ਖਤਰਨਾਕ ਲਵਾਰਿਸ ਕੁੱਤਿਆਂ ਪ੍ਰਤੀ ਮਾਣਯੋਗ ਸੁਪਰੀਮ ਕੋਰਟ ਦੇ ਸਖਤ ਹੁਕਮਾਂ ਦੀ ਪੰਜਾਬ ਸਰਕਾਰ ਨੇ ਇਨ ਬਿਨ ਪਾਲਨਾ ਕਰਨ ਦੀ ਗੱਲ ਕਹੀ ਹੈ ਪਰ ਬਾਘਾ ਪੁਰਾਣਾ ਪ੍ਰਸ਼ਾਸਨ ਦਾ ਇਸ ਮਾਮਲੇ ਵੱਲ ਕੋਈ ਧਿਆਨ ਨਹੀਂ ਦਿਸ ਰਿਹਾ | ਉਕਤ ਘਟਨਾ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਬਾਘਾ ਪੁਰਾਣਾ ਸ਼ਹਿਰ ਤੋਂ ਚੰਨੂਵਾਲਾ ਰੋਡ 'ਤੇ ਸਥਿਤ ਸੂਏ ਦੇ ਬਿਲਕੁਲ ਨਜ਼ਦੀਕ ਬੀਤੀ ਰਾਤ ਨੂੰ ਕੁਝ ਆਵਾਰਾ ਕੁੱਤੇ ਇਕ ਅਵਾਰਾ ਗਾਂ ਦੇ ਵੱਛੇ ਦੇ ਮਗਰ ਪੈ ਪੈ ਗਏ ਅਤੇ ਸਾਰੀ ਰਾਤ ਵੱਛੇ ਨੂੰ ਨੋਚ-ਨੋਚ ਕੇ ਖਾਂਦੇ ਰਹੇ | ਇੱਥੇ ਜ਼ਿਕਰਯੋਗ ਹੈ ਕਿ ਉਕਤ ਘਟਨਾ ਨੇੜੇ ਗਾਊਸ਼ਾਲਾ ਵੀ ਸਥਿਤ ਹੈ ਪਰ ਨਾ ਤਾਂ ਗਊਸ਼ਾਲਾ ਵਾਲਿਆਂ ਨੇ ਇਧਰ ਧਿਆਨ ਦਿੱਤਾ ਅਤੇ ਨਾ ਹੀ ਪ੍ਰਸ਼ਾਸ਼ਨ ਦਾ ਇਨ੍ਹਾਂ ਖੂੰਖਾਰ ਕੁੱਤਿਆਂ ਵੱਲ ਧਿਆਨ ਗਿਆ | ਜਿਸ ਕਾਰਨ ਲੋਕਾਂ ਵਿਚ ਇਨ੍ਹਾਂ ਕੁੱਤਿਆਂ ਨੂੰ ਲੈ ਕੇ ਡਰ ਪਾਇਆ ਜਾ ਰਿਹਾ ਹੈ | ਲੋਕਾਂ ਨੇ ਸਰਕਾਰ ਅਤੇ ਹਲਕਾ ਵਿਧਾਇਕ ਤੋਂ ਮੰਗ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਸਖਤ ਕਦਮ ਚੁੱਕ ਕੇ ਇਨ੍ਹਾਂ ਕੁੱਤਿਆਂ ਤੋਂ ਲੋਕਾਂ ਨੂੰ ਛੁਟਕਾਰਾ ਦਵਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਆਕਸਫੋਰਡ ਸਕੂਲ ਭਗਤਾ ਭਾਈ ਵਿਖੇ ਐਨ.ਸੀ.ਸੀ. ਦੇ ਨੇਵੀ ਵਿੰਗ ਦੇ ਸਾਲਾਨਾ ਕੈਂਪ ਦੀ ਸ਼ੁਰੂਆਤ ਅਗਲੀ ਖ਼ਬਰ ਕਿਸਾਨਾਂ ਤੇ ਮਜ਼ਦੂਰਾਂ ਦੇ ਭਖਦੇ ਮਸਲਿਆਂ ਦੇ ਹੱਲ ਲਈ ਸੰਯੁਕਤ ਕਿਸਾਨ ਮੋਰਚਾ ਨੇ ਮੰਗ ਪੱਤਰ ਸੌਂਪਿਆ
Ad Position 24