ਮੋਗਾ, 2 ਜੂਨ (ਸੁਰਿੰਦਰਪਾਲ ਸਿੰਘ)-ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ, ਭਗਤਾ ਭਾਈ ਕਾ, ਇਲਾਕੇ ਦੀ ਇਕ ਅਜਿਹੀ ਸੰਸਥਾ ਹੈ ਜੋ ਵਿੱਦਿਅਕ ਪੱਖ ਦੇ ਨਾਲ-ਨਾਲ ਬੱਚਿਆਂ ਦੇ ਬੌਧਿਕ ਵਿਕਾਸ ਅਤੇ ਹੋਰ ਗਤੀਵਿਧੀਆਂ ਨੂੰ ਪ੍ਰਮੁੱਖ ਰੱਖਦੇ ਹੋਏ ਸਮੇਂ-ਸਮੇਂ 'ਤੇ ਉਪਰਾਲੇ ਕਰਦੀ ਹੈ ਜੋ ਵਿਦਿਆਰਥੀਆਂ ਦੇ ਵਰਤਮਾਨ ਅਤੇ ਭਵਿੱਖ ਨੂੰ ਉਜਲ ਬਣਾਉਣ ਵਿਚ ਸਹਾਈ ਸਿੱਧ ਹੁੰਦੇ ਹਨ | ਇਹ ਅਜਿਹੀ ਸੰਸਥਾ ਹੈ ਜਿਸ ਦੇ ਵਿਦਿਆਰਥੀ ਐਨ. ਸੀ.ਸੀ. ਕੈਡਟ ਬਣ ਚੁੱਕੇ ਹਨ | ਬੀਤੇ ਦਿਨੀਂ ਇਸ ਸੰਸਥਾ ਵਿਚ ਐਨ.ਸੀ.ਸੀ. ਦੇ ਨੇਵੀ ਵਿੰਗ ਦੇ ਸਾਲਾਨਾ ਟਰੇਨਿੰਗ ਕੈਂਪ ਦੀ ਸ਼ੁਰੂਆਤ ਕੀਤੀ ਗਈ | 2 ਜੂਨ ਤੋਂ 11 ਜੂਨ ਤੱਕ ਲੱਗਣ ਵਾਲੇ ਇਸ ਟਰੇਨਿੰਗ ਕੈਂਪ ਦੇ ਮੁੱਖ ਮਹਿਮਾਨ ਕੈਪਟਨ ਇਸ਼ਰਾਜ ਸਿੰਘ (ਕਮਾਂਡਰ ਅਫ਼ਸਰ) ਦਾ ਸਕੂਲ ਦੇ ਪਿ੍ੰਸੀਪਲ ਰੂਪ ਲਾਲ ਬਾਂਸਲ, ਏ.ਐਨ.ਓ. ਤਜਿੰਦਰ ਸਿੰਘ, ਸੀ.ਟੀ.ਓ. ਜਗਜੀਤ ਸਿੰਘ, ਅਵਤਾਰ ਸਿੰਘ, ਹਰਵੀਰ ਕੌਰ, ਡੀ.ਪੀ.ਈ. ਪ੍ਰਦਮਨ ਸਿੰਘ, ਸੁਖਵਿੰਦਰ ਸਿੰਘ, ਗੁਰਜਿੰਦਰ ਸਿੰਘ, ਮਨਪ੍ਰੀਤ ਕੌਰ ਅਤੇ ਪੂਨਮ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਇਸ ਕੈਂਪ ਵਿਚ 23 ਸਕੂਲਾਂ ਦੇ ਕੁੱਲ 564 ਕੈਡਟ ਭਾਗ ਲੈ ਰਹੇ ਹਨ ਜਿਨ੍ਹਾਂ ਦੇ ਵਿਚ 221 ਜੂਨੀਅਰ ਵਿੰਗ (ਲੜਕੀਆਂ) ਅਤੇ 343 ਜੂਨੀਅਰ ਡਿਵੀਜ਼ਨ (ਲੜਕੇ) ਦੇ ਕੈਡਟ ਸ਼ਾਮਿਲ ਹਨ | ਨੇਵੀ ਦੇ ਸਟਾਫ਼ ਮੈਂਬਰ ਪੀ.ਆਈ. ਵਲੋਂ ਇਕ ਦਿਨ ਪਹਿਲਾਂ ਆ ਕੇ ਸਕੂਲ ਦੇ ਪ੍ਰਬੰਧਾਂ ਦਾ ਨਿਰੀਖਣ ਕੀਤਾ ਗਿਆ | ਵੱਖ-ਵੱਖ ਸਕੂਲਾਂ ਦੇ ਕੈਡਟਾਂ ਦੇ ਸਕੂਲ ਵਿਚ ਪਹੁੰਚਣ ਤੇ ਸਕੂਲ ਦੇ ਸਟਾਫ਼ ਮੈਂਬਰਾਂ ਵਲੋਂ ਬਾਇਓਮੈਟਰਿਕ ਕਰਵਾ ਕੇ ਸਕੂਲ ਵਿਚ ਐਂਟਰੀ ਕਰਵਾਈ ਗਈ | ਇਸ ਮੌਕੇ ਦੇ ਮੁੱਖ ਮਹਿਮਾਨ ਕੈਪਟਨ ਇਸ਼ਰਾਜ ਸਿੰਘ ਨੇ ਸਾਰੇ ਕੈਡਟਾਂ ਨੂੰ ਸੰਬੋਧਨ ਕਰਦੇ ਹੋਏ ਐਨ.ਸੀ.ਸੀ. ਦੇ ਉਦੇਸ਼ਾਂ, ਅਨੁਸ਼ਾਸਨ, ਲੀਡਰਸ਼ਿਪ, ਦੇਸ਼ ਦੀ ਸੇਵਾ ਅਤੇ ਇਕ ਚੰਗੇ ਨਾਗਰਿਕ ਬਣਨ ਦੀ ਜਾਣਕਾਰੀ ਦਿੱਤੀ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ ਸ਼ੈਰੀ ਢਿੱਲੋਂ ਵਾਈਸ ਚੇਅਰਮੈਨ, ਰਾਜਵਿੰਦਰ ਸਿੰਘ ਸੋਢੀ ਜਨਰਲ ਸਕੱਤਰ, ਗੁਰਮੀਤ ਸਿੰਘ ਗਿੱਲ ਸਰਪੰਚ ਵੀ ਮੌਜੂਦ ਸਨ |