ਮੋਗਾ, 6 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦਿਹਾਤੀ ਦੀ ਇਕ ਅਹਿਮ ਮੀਟਿੰਗ ਹਲਕਾ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਾਰੇ ਸਰਕਲਾਂ ਦੇ ਪ੍ਰਧਾਨ ਸਰਕਲ ਚੜਿੱਕ ਤੋਂ ਗੁਰਬਿੰਦ ਸਿੰਘ ਸਿੰਘਾਂਵਾਲਾ, ਸਰਕਲ ਡਰੋਲੀ ਭਾਈ ਤੋਂ ਮਾਸਟਰ ਗੁਰਦੀਪ ਸਿੰਘ ਮਹੇਸ਼ਰੀ, ਸਰਕਲ ਦੌਲਤਪੁਰਾ ਤੋਂ ਰਵਦੀਪ ਸਿੰਘ ਸੰਘਾ ਦਾਰਾਪੁਰ, ਸਰਕਲ ਘੱਲ ਕਲਾਂ ਤੋਂ ਨਰਿੰਦਰ ਸਿੰਘ ਬੁੱਕਣ ਵਾਲਾ, ਸਰਕਲ ਖੋਸਾ ਪਾਂਡੋ ਤੋਂ ਬਿਪਨਪਾਲ ਸਿੰਘ ਖੋਸਾ ਤੋਂ ਇਲਾਵਾ ਸੀਨੀਅਰ ਆਗੂਆਂ ਵਿਚ ਬੂਟਾ ਸਿੰਘ ਦੌਲਤਪੁਰਾ, ਕੁਲਦੀਪ ਸਿੰਘ ਜੋਗੇਵਾਲਾ, ਪਵਨਦੀਪ ਸਿੰਘ ਸਾਬਕਾ ਸਰਕਲ ਪ੍ਰਧਾਨ ਘੱਲ ਕਲਾਂ, ਲਾਲ ਸਿੰਘ ਸਾਬਕਾ ਸਰਪੰਚ ਘੱਲ ਕਲਾਂ, ਗੁਰਚਰਨ ਸਿੰਘ ਚਰਨਾ ਸਿੰਘਾਂਵਾਲਾ, ਗੁਰਚਰਨ ਸਿੰਘ ਬਿੱਟੂ ਪ੍ਰਧਾਨ ਸਿੰਘਾਂਵਾਲਾ, ਗੁਰਚਰਨ ਸਿੰਘ ਕਾਲੀਏ ਵਾਲਾ, ਸੁਰਜੀਤ ਸਿੰਘ ਸੰਧੂਆਂ ਵਾਲਾ ਸਾਬਕਾ ਸਰਪੰਚ, ਜਸਵੀਰ ਸਿੰਘ ਸੋਨਾ ਹਲਕਾ ਦਿਹਾਤੀ ਯੂਥ ਪ੍ਰਧਾਨ, ਕੁਲਦੀਪ ਸਿੰਘ ਸਰਪੰਚ ਖੋਸਾ ਪਾਂਡੋ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਾਰੇ ਸਰਕਲਾਂ ਦੇ ਵਰਕਰ ਤੇ ਆਗੂ ਹਾਜ਼ਰ ਸਨ | ਇਸ ਮੌਕੇ ਹਲਕਾ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਵਲੋਂ ਵਿਧਾਨ ਸਭਾ ਹਲਕਾ ਮੋਗਾ ਦੇ ਐਸ.ਸੀ. ਵਿੰਗ ਦੇ ਪ੍ਰਧਾਨ ਬਲਜੀਤ ਸਿੰਘ ਸਾਬਕਾ ਸਰਪੰਚ ਡਰੋਲੀ ਭਾਈ ਨੂੰ ਲਗਾਇਆ ਗਿਆ ਅਤੇ ਸਰਕਲ ਪ੍ਰਧਾਨਾਂ ਵਿਚ ਐਸ.ਸੀ. ਵਿੰਗ ਵਿਚ ਸਰਕਲ ਚੜਿੱਕ ਤੋਂ ਸਰਕਲ ਪ੍ਰਧਾਨ ਸਾਗਰ ਸਿੰਘ ਝੰਡੇਵਾਲਾ, ਮੀਤ ਪ੍ਰਧਾਨ ਓਮਕਾਰ ਸਿੰਘ ਚੜਿੱਕ, ਸੀਨੀਅਰ ਮੀਤ ਪ੍ਰਧਾਨ ਬਲਵੀਰ ਸਿੰਘ ਸਾਬਕਾ ਸਰਪੰਚ ਸਿੰਘਾਂਵਾਲਾ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮੱਲੀਆਂ ਵਾਲਾ, ਜੁਆਇੰਟ ਸਕੱਤਰ ਜੱਗਾ ਸਿੰਘ ਨਾਹਲ ਖੋਟੇ ਅਤੇ ਅਰਸ਼ਦੀਪ ਸਿੰਘ ਚੜਿੱਕ ਕ੍ਰਮਵਾਰ ਚੁਣੇ ਗਏ | ਸਰਕਲ ਡਰੋਲੀ ਭਾਈ ਤੋਂ ਸਰਕਲ ਪ੍ਰਧਾਨ ਨਸੀਬ ਸਿੰਘ ਬਘੇਲੇ ਵਾਲਾ, ਮੀਤ ਪ੍ਰਧਾਨ ਜਗਦੀਸ਼ ਸਿੰਘ ਦੀਸ਼ਾ ਡਰੋਲੀ ਭਾਈ, ਜਨਰਲ ਸਕੱਤਰ ਗੁਰਚਰਨ ਸਿੰਘ ਥੱਮਣ ਵਾਲਾ, ਜੁਆਇੰਟ ਸਕੱਤਰ ਅੰਗਰੇਜ਼ ਸਿੰਘ ਸੱਦਾ ਸਿੰਘ ਵਾਲਾ, ਗੁਰਪ੍ਰੀਤ ਸਿੰਘ ਮਹੇਸ਼ਰੀ ਅਤੇ ਗੁਰਜੰਟ ਸਿੰਘ ਮਹੇਸ਼ਰੀ ਚੁਣੇ ਗਏ | ਸਰਕਲ ਦੌਲਤਪੁਰਾ ਤੋਂ ਸਰਕਲ ਪ੍ਰਧਾਨ ਪਰਮਜੀਤ ਸਿੰਘ ਸਾਬਕਾ ਚੇਅਰਮੈਨ ਖੁਖਰਾਣਾ, ਸੀਨੀਅਰ ਮੀਤ ਪ੍ਰਧਾਨ ਮੱਘਰ ਸਿੰਘ ਸਾਬਕਾ ਸਰਪੰਚ ਚੋਟੀਆਂ ਕਲਾਂ, ਜਨਰਲ ਸਕੱਤਰ ਤੀਰਥ ਸਿੰਘ ਦਾਰਾਪੁਰ, ਜੁਆਇੰਟ ਸਕੱਤਰ ਗੁਰਤੇਜ ਸਿੰਘ ਚੋਟੀਆਂ ਕਲਾਂ, ਰਣਜੀਤ ਸਿੰਘ ਸਰਪੰਚ ਦੌਲਤਪੁਰਾ ਉੱਚਾ ਚੁਣੇ ਗਏ | ਸਰਕਲ ਘੱਲ ਕਲਾਂ ਤੋਂ ਸਰਕਲ ਪ੍ਰਧਾਨ ਨਛੱਤਰ ਸਿੰਘ ਸਾਫੂਵਾਲਾ, ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਬੁੱਕਣ ਵਾਲਾ, ਮੀਤ ਪ੍ਰਧਾਨ ਗੁਰਚਰਨ ਸਿੰਘ ਸੋਸਣ, ਜਨਰਲ ਸਕੱਤਰ ਕਾਲਾ ਸਿੰਘ ਬੁੱਕਣ ਵਾਲਾ, ਜੁਆਇੰਟ ਸਕੱਤਰ ਭੁਪਿੰਦਰ ਸਿੰਘ ਘੱਲ ਕਲਾਂ ਅਤੇ ਗੁਰਦਿਆਲ ਸਿੰਘ ਬੁੱਕਣ ਵਾਲਾ ਸੁਰਜੀਤ ਸਿੰਘ ਕਾਲਾ ਬੁੱਕਣ ਵਾਲਾ ਚੁਣੇ ਗਏ | ਚੁਣੇ ਗਏ ਸਾਰੇ ਅਹੁਦੇਦਾਰਾਂ ਨੂੰ ਸੰਜੀਤ ਸਿੰਘ ਸਨੀ ਗਿੱਲ ਨੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਅਤੇ ਵਧਾਈਆਂ ਦਿੱਤੀਆਂ | ਸਾਰੇ ਸਰਕਲ ਪ੍ਰਧਾਨਾਂ ਤੇ ਹਲਕਾ ਵਿਧਾਨ ਸਭਾ ਐਸ.ਸੀ. ਵਿੰਗ ਦੇ ਪ੍ਰਧਾਨ ਬਲਜੀਤ ਸਿੰਘ ਡਰੋਲੀ ਭਾਈ ਨੇ ਸੰਜੀਤ ਸਿੰਘ ਸਨੀ ਗਿੱਲ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਇਕ ਕਰ ਕੇ ਮਿਹਨਤ ਕਰਨਗੇ | ਇਸ ਮੌਕੇ ਸੰਜੀਤ ਸਿੰਘ ਸਨੀ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਮੋਗਾ ਦਿਹਾਤੀ ਤੋਂ ਐਸ.ਸੀ. ਵਿੰਗ ਦੇ ਚਾਰ ਸਰਕਲਾਂ ਦੀਆਂ ਨਿਯੁਕਤੀਆਂ ਕਰ ਦਿੱਤੀਆਂ ਗਈਆਂ ਹਨ ਅਤੇ ਸਰਕਲ ਖੋਸਾ ਪਾਂਡੋ ਦੀ ਚੋਣ ਜਲਦੀ ਮੁਕੰਮਲ ਕਰ ਲਈ ਜਾਵੇਗੀ | ਉਨ੍ਹਾਂ ਕਿਹਾ ਕਿ ਐਸ.ਸੀ. ਵਿੰਗ ਦੀਆਂ ਨਿਯੁਕਤੀਆਂ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਬਲ ਮਿਲੇਗਾ ਅਤੇ ਸਾਲ 2027 ਦੀਆਂ ਚੋਣਾਂ ਵਿਚ ਐਸ.ਸੀ. ਵਿੰਗ ਆਪਣੀ ਅਹਿਮ ਭੂਮਿਕਾ ਨਿਭਾਏਗਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਕੇ ਸੂਬੇ ਨੂੰ ਆਪ ਦੇ ਨਰਕ ਵਿਚੋਂ ਬਾਹਰ ਕੱਢ ਕੇ ਸੂਬੇ ਨੂੰ ਮੁੜ ਤੋਂ ਖ਼ੁਸ਼ਹਾਲ ਸੂਬਾ ਬਣਾਇਆ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬੋਹੜ ਸਿੰਘ ਰੱਤੀਆਂ, ਨਵਤੇਜ ਸਿੰਘ ਗਿੱਲ ਬੁੱਕਣ ਵਾਲਾ, ਰੇਸ਼ਮ ਸਿੰਘ ਸੱਦਾ ਸਿੰਘ ਵਾਲਾ, ਨਛੱਤਰ ਸਿੰਘ ਨਿਧਾਂਵਾਲਾ, ਬਲਜਿੰਦਰ ਸਿੰਘ ਬੁੱਧ ਸਿੰਘ ਵਾਲਾ, ਮਨਪ੍ਰੀਤ ਸਿੰਘ ਡਗਰੂ, ਨਸੀਬ ਸਿੰਘ ਸਰਪੰਚ ਮੰਗੇਵਾਲਾ, ਹਰਮੇਲ ਸਿੰਘ ਪ੍ਰਧਾਨ ਸੁਸਾਇਟੀ, ਨਛੱਤਰ ਸਿੰਘ ਕੋਰੇ ਵਾਲਾ, ਗੁਰਜੰਟ ਸਿੰਘ ਮੋਠਾਂਵਾਲੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਤੇ ਆਗੂ ਹਾਜ਼ਰ ਸਨ |