ਮੋਗਾ, 6 ਜੂਨ (ਸੁਰਿੰਦਰਪਾਲ ਸਿੰਘ)-ਦੀ ਰਿਟਾਇਰਡ ਰੈਵੀਨਿਊ ਕਾਨੂੰਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਮਹੀਨਾਵਾਰ ਮੀਟਿੰਗ ਦਰਸ਼ਨ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਮੋਗਾ ਵਿਖੇ ਹੋਈ | ਮੀਟਿੰਗ ਦੌਰਾਨ 6 ਜੂਨ 1984 ਨੂੰ ਅਕਾਲ ਤਖ਼ਤ ਦੇ ਢਹਿ ਢੇਰੀ ਹੋਣ 'ਤੇ ਸਿੱਖ ਸੰਗਤ ਦੀ ਹੋਈ ਕਤਲੋਂ ਗਾਰਦ ਦੇ ਅੱਜ 42ਵਾਂ ਸਾਲ ਹੋਣ ਤੇ ਯਾਦ ਕੀਤਾ ਗਿਆ | ਉਸ ਸਮੇਂ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਤੇ ਮਾਸੂਮ ਬੱਚਿਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਮੀਟਿੰਗ ਦੌਰਾਨ ਗੁਰਮੇਲ ਸਿੰਘ ਗੌਂਦਾਰਾ, ਬਲਵਿੰਦਰ ਸਿੰਘ ਪੁਰਬਾ ਤੇ ਰਸ਼ਪਾਲ ਸਿੰਘ ਪਟਵਾਰੀ ਵਲੋਂ ਮੋਗਾ ਮਹਿਲਾ ਸਿੰਘ ਦੇ ਪਟਵਾਰੀ ਦੇ ਰਵੱਈਏ ਬਾਰੇ ਤਲਖ਼ ਤਜਰਬੇ ਸਾਂਝੇ ਕੀਤੇ ਗਏ ਕਿ ਉਹ ਰਿਟਾਇਰਡ ਪਟਵਾਰੀਆਂ, ਕਾਨੂੰਗੋਆਂ ਤੇ ਬਲਦੇਵ ਸਿੰਘ ਨਾਇਬ ਤਹਿਸੀਲਦਾਰ ਨਾਲ ਘਟੀਆ ਦਰਜੇ ਦਾ ਵਿਹਾਰ ਕਰਦਾ ਹੈ, ਉਨ੍ਹਾਂ ਦੇ ਕੰਮਕਾਰ ਕਰਨ ਕਰਵਾਉਣ ਵਿਚ ਬਹਾਨੇਬਾਜ਼ੀ ਤੇ ਟਾਲ-ਮਟੋਲ ਹੀ ਕਰਦਾ ਰਹਿੰਦਾ ਹੈ | ਦਫ਼ਤਰ ਆਏ ਹਰ ਮੁਲਾਜ਼ਮ ਨੂੰ ਅੱਖੋਂ-ਪਰੋਖੇ ਕਰ ਕੇ ਟਿੱਚ ਸਮਝਦਾ ਹੈ | ਆਪ ਦਫ਼ਤਰ ਵਿਚ ਘੱਟ ਵੱਧ ਹੀ ਬੈਠਦਾ ਹੈ | ਹਮੇਸ਼ਾ ਵਿਧਾਇਕ ਤੇ ਉੱਚ ਅਧਿਕਾਰੀਆਂ ਦੀਆਂ ਚਾਪਲੂਸੀਆਂ ਕਰਨ ਵਿਚ ਰੁੱਝਿਆ ਰਹਿੰਦਾ ਹੈ | ਪਟਵਾਰੀ ਪਬਲਿਕ ਡੀਲਿੰਗ ਤੇ ਰਿਸ਼ਵਤ ਇਕੱਤਰ ਕਰਨ ਲਈ ਕਾਊਾਟਰ 'ਤੇ ਬਿਠਾਇਆ ਹੋਇਆ ਹੈ ਤੇ ਪਟਵਾਰ ਯੂਨੀਅਨ ਦਾ ਆਗੂ ਹੋਣ 'ਤੇ ਘਟੀਆ ਰਵੱਈਆ ਸ਼ੋਭਾ ਨਹੀਂ ਦਿੰਦਾ ਹੈ | ਇਹ ਪਟਵਾਰੀ ਪਟਵਾਰ ਯੂਨੀਅਨ ਜ਼ਿਲ੍ਹਾ ਮੋਗਾ ਦਾ ਜ਼ਿਲ੍ਹਾ ਪ੍ਰਧਾਨ ਹੰੁਦਿਆਂ ਲੰਬੇ ਸਮੇਂ ਤੋਂ ਮੋਗਾ ਮਹਿਲਾ ਸਿੰਘ ਦੀ ਕਮਾਈ ਵਾਲੀ ਸੀਟ 'ਤੇ ਲੱਗਿਆ ਹੋਇਆ ਹੈ | ਸ਼ਹਿਰੀ ਹਲਕਿਆਂ ਦੇ ਪਟਵਾਰੀਆਂ ਦਾ ਇਹ ਸਾਰਾ ਵਰਤਾਰਾ ਡਿਪਟੀ ਕਮਿਸ਼ਨਰ ਮੋਗਾ ਤੇ ਹਲਕਾ ਵਿਧਾਇਕ ਦੀ ਸਰਪ੍ਰਸਤੀ ਅਧੀਨ ਤਿੰਨ ਚਾਰ ਸਾਲਾਂ ਤੋਂ ਲਗਾਤਾਰ ਚੱਲਦਾ ਆ ਰਿਹਾ ਹੈ | ਸ਼ਹਿਰ ਦੇ ਰਿਟਾਇਰ ਤੇ ਦੂਸਰੇ ਮੁਲਾਜ਼ਮ ਤੇ ਆਮ ਪਬਲਿਕ ਸ਼ਹਿਰੀ ਪਟਵਾਰੀਆਂ ਦੇ ਰਵੱਈਏ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੈ | ਉਨ੍ਹਾਂ ਦਾ ਕੋਈ ਵੀ ਕੰਮ ਰਿਸ਼ਵਤ ਦਿੱਤੇ ਬਗੈਰ ਨਹੀਂ ਹੁੰਦਾ | ਮੋਗਾ ਜ਼ਿਲ੍ਹੇ ਦਾ ਵਿਜੀਲੈਂਸ ਵਿਭਾਗ ਵੀ ਕੁੰਭਕਰਨੀ ਨੀਂਦ ਵਿਚ ਖ਼ਾਮੋਸ਼ ਸੁੱਤਾ ਪਿਆ ਹੈ | ਸ਼ਹਿਰ ਵਿਚ ਆਮ ਚਰਚਾ ਹੈ ਕਿ ਪਟਵਾਰੀਆਂ ਦੇ ਹਰ ਵਿਭਾਗ ਨਾਲ ਹਫ਼ਤੇ ਬੰਨ੍ਹੇ ਹੋਏ ਹਨ, ਹਫ਼ਤੇ ਦੇ ਹਫ਼ਤੇ ਚੜ੍ਹਾਵੇ ਉੱਚ ਅਧਿਕਾਰੀਆਂ ਨੂੰ ਚੜ੍ਹਦੇ ਹਨ | ਸ਼ਹਿਰ ਦੇ ਸਾਰੇ ਉੱਚ ਅਧਿਕਾਰੀਆਂ ਤੇ ਹਫ਼ਤੇ ਭਰਾਉਣ ਵਾਲਿਆਂ ਨੂੰ ਉਕਤ ਸੀਟਾਂ ਤੋਂ ਬਦਲ ਕੇ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ | ਅੱਜ ਦੀ ਮੀਟਿੰਗ ਵਿਚ ਗੁਰਮੇਲ ਸਿੰਘ ਗੌਂਦਾਰਾ ਜਨਰਲ ਸਕੱਤਰ, ਲਖਵੀਰ ਸਿੰਘ ਸਹਾਇਕ ਸਕੱਤਰ, ਗੁਰਮੇਲ ਸਿੰਘ ਖ਼ਜ਼ਾਨਚੀ, ਸੁਖਦੇਵ ਸਿੰਘ ਖੋਸਾ ਸਹਾਇਕ ਖ਼ਜ਼ਾਨਚੀ, ਗੁਰਦੌਰ ਸਿੰਘ ਸੀਨੀਅਰ ਮੀਤ ਪ੍ਰਧਾਨ, ਜਗਰਾਜ ਸਿੰਘ, ਕਮਲੇਸ਼ ਕੁਮਾਰ, ਜਸਵੰਤ ਸਿੰਘ ਸਾਰੇ ਮੀਤ ਪ੍ਰਧਾਨ, ਮੱਖਣਜੀਤ ਕਾਨੂੰਨੀ ਸਕੱਤਰ, ਚੰਦ ਸਿੰਘ ਦਫ਼ਤਰ ਸਕੱਤਰ, ਚਮਕੌਰ ਸਿੰਘ ਘੋਲੀਆ ਆਡੀਟਰ, ਨਾਇਬ ਸਿੰਘ ਮੱਲ੍ਹੀ ਪ੍ਰਚਾਰ ਸਕੱਤਰ, ਚਮਕੌਰ ਸਿੰਘ ਸੰਗਠਨ ਸਕੱਤਰ, ਕੇਵਲ ਸਿੰਘ ਪ੍ਰੈੱਸ ਸਕੱਤਰ, ਗੁਰਮੇਲ ਸਿੰਘ ਰਖਾਲਾ, ਸੰਤੋਖ ਸਿੰਘ, ਨਾਇਬ ਸਿੰਘ, ਗੁਰਮੀਤ ਸਿੰਘ ਸੰਘਾ, ਜਸਵੰਤ ਸਿੰਘ ਸੂਬੇਦਾਰ, ਬਲਵਿੰਦਰ ਸਿੰਘ ਖੋਸਾ, ਦਰਸ਼ਨ ਸਿੰਘ ਬਰਾੜ, ਬਲਦੇਵ ਸਿੰਘ ਸੰਧੂ, ਪ੍ਰੀਤਮ ਸਿੰਘ, ਮੋਹਨ ਸਿੰਘ, ਸਵਰਨ ਸਿੰਘ ਬਰਾੜ, ਬਲਦੇਵ ਸਿੰਘ ਸਮਾਲਸਰ, ਬਲਜੀਤ ਸਿੰਘ, ਰਸ਼ਪਾਲ ਸਿੰਘ, ਮੰਗਲ ਪ੍ਰਕਾਸ਼ ਸਾਰੇ ਪਟਵਾਰੀ, ਬਲਵੰਤ ਸਿੰਘ ਭਲੂਰ, ਗੁਰਨਾਮ ਸਿੰਘ, ਮੁਲਖਰਾਜ, ਬਲਵਿੰਦਰ ਸਿੰਘ ਪੁਰਬਾ ਸਾਰੇ ਕਾਨੂੰਗੋ ਸ਼ਾਮਿਲ ਹੋਏ |