10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਨਗਰ ਨਿਗਮ ਤੇ ਨਗਰ ਕੌਸਲ ਚੋਣਾਂ 'ਚ ਆਪ ਦਾ ਵਧੀਆ ਪ੍ਰਦਰਸ਼ਨ ਸੂਬਾ ਸਰਕਾਰ ਵਲੋਂ ਕੀਤੇ ਕੰਮਾਂ 'ਤੇ ਮੋਹਰ-ਪ੍ਰਧਾਨ ਦੀਸ਼ਾ ਤੇ ਅਮਨਾ ਸਿੱਧੂ

Ad Position 21
repet_subhas-goyals [Copy P29]
ਅਜੀਤ ਡੈਸਕ 08-06-2026
ਬੱਧਨੀ ਕਲਾਂ, 7 ਜੂਨ (ਸੰਜੀਵ ਕੋਛੜ)-ਨਗਰ ਪੰਚਾਇਤਾਂ, ਨਗਰ ਨਿਗਮ ਤੇ ਨਗਰ ਕੌਸਲ ਚੋਣਾਂ 'ਚ ਆਪ ਪਾਰਟੀ ਵਲੋਂ ਕੀਤਾ ਗਿਆ ਵਧੀਆ ਹੀ ਨਹੀਂ ਸਗੋਂ ਬਹੁਤ ਵਧੀਆ ਪ੍ਰਦਰਸ਼ਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਰਾਜ ਕਰ ਰਹੀ ਸੂਬਾ ਸਰਕਾਰ ਵਲੋਂ ਸੂਬੇ 'ਚ ਕੀਤੇ ਗਏ ਅਥਾਹ ਵਿਕਾਸ ਕੰਮਾਂ 'ਤੇ ਲਗਾਈ ਗਈ ਮੋਹਰ ਹੈ | ਇਹ ਪ੍ਰਗਟਾਵਾ ਨਗਰ ਪੰਚਾਇਤ ਬੱਧਨੀ ਕਲਾਂ ਦੇ ਪ੍ਰਧਾਨ ਜਗਜੀਤ ਸਿੰਘ ਦੀਸ਼ਾ, ਅਮਨਦੀਪ ਸਿੰਘ ਅਮਨਾ ਸਿੱਧੂ ਨੰਬਰਦਾਰ ਤੇ ਬਲਾਕ ਪ੍ਰਧਾਨ, ਜਗਰਾਜ ਸਿੰਘ ਜਾਜ਼ੀ ਨੰਬਰਦਾਰ ਤੇ ਰਾਜਪਾਲ ਸਿੰਘ ਸਰਪੰਚ ਰਣੀਆਂ ਨੇ ਕਰਦਿਆਂ ਕਿਹਾ ਕਿ 90 ਫ਼ੀਸਦੀ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ 'ਚ ਆਪ ਪਾਰਟੀ ਵਲੋਂ ਜਿੱਤ ਦਰਜ ਕਰਵਾਉਣਾ ਬਹੁਤ ਹੀ ਜ਼ਿਆਦਾ ਮਾਣ ਵਾਲੀ ਗੱਲ ਹੈ ਤੇ ਇਸ ਤੋਂ ਇਹ ਵੀ ਸਾਬਿਤ ਹੰੁਦਾ ਹੈ ਕਿ ਸੂਬਾ ਸਰਕਾਰ ਵਲੋਂ ਕੀਤੇ ਗਏ ਵਿਕਾਸ ਕੰਮਾਂ, 600 ਯੂਨਿਟ ਤੱਕ ਮੁਫ਼ਤ ਬਿਜਲੀ, ਔਰਤਾਂ ਲਈ ਬੱਸ ਕਿਰਾਏ 'ਚ ਮੁਆਫ਼ੀ, ਆਮ ਆਦਮੀ ਕਲੀਨਿਕ, ਸਕੂਲਾਂ ਦੀ ਬਦਲੀ ਗਈ ਨੁਹਾਰ, ਸਿਹਤ ਬੀਮਾ ਯੋਜਨਾਂ, ਮਾਵਾਂ-ਧੀਆਂ ਸਤਿਕਾਰ ਯੋਜਨਾਂ ਤੋਂ ਇਲਾਵਾ ਲੋਕਾਂ ਨੂੰ ਦਿੱਤੀਆਂ ਗਈਆਂ ਹੋਰ ਅਨੇਕਾਂ ਸਹੂਲਤਾਂ ਕਰਕੇ ਜਿੱਥੇ ਉਨ੍ਹਾਂ ਇਨ੍ਹਾਂ ਚੋਣਾਂ 'ਚ ਫ਼ਤਵਾ ਦਿੱਤਾ ਹੈ ਉੱਥੇ ਹੀ ਆਉਂਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਮੁੱਢ ਬੰਨ੍ਹ ਦਿੱਤਾ ਹੈ, ਜਿਸ ਨਾਲ ਵਿਰੋਧੀ ਪਾਰਟੀਆਂ ਦੇ ਭਰਮ ਭੁਲੇਖੇ ਵੀ ਦੂਰ ਕਰ ਦਿੱਤੇ ਹਨ | ਉਨ੍ਹਾਂ ਸੂਬੇ ਭਰ 'ਚ ਆਮ ਆਦਮੀ ਪਾਰਟੀ ਦੇ ਜੇਤੂ ਰਹੇ 954 ਕੌਂਸਲਰਾਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਜਸਵੀਰ ਸਿੰਘ ਨੰਬਰਦਾਰ, ਦਰਸ਼ਨ ਸਿੰਘ ਗੋਲੂ ਨੰਬਰਦਾਰ, ਰਣਜੀਤ ਸਿੰਘ, ਮੇਜਰ ਸਿੰਘ ਕੌਂਸਲਰ, ਕੁਲਦੀਪ ਸਿੰਘ ਅਮਨਾ ਯੂਥ ਪ੍ਰਧਾਨ, ਰਵੀ ਸ਼ਰਮਾ ਸਾਬਕਾ ਚੇਅਰਮੈਨ, ਮਨਜਿੰਦਰ ਸਿੰਘ ਫ਼ੌਜੀ ਬੁੱਟਰ, ਜਗਤਾਰ ਸਿੰਘ ਕੂਨਰ ਸਰਪੰਚ, ਮਨਪ੍ਰੀਤ ਸਿੰਘ ਸਤਨਾਮ, ਹਰਜੀਤ ਸਿੰਘ ਸਰਪੰਚ ਮੀਨੀਆਂ, ਰਾਜ ਕੁਮਾਰ ਗਰਗ, ਜਸਪ੍ਰੀਤ ਸਿੰਘ ਬਲਾਕ ਪ੍ਰਧਾਨ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਆਗੂਆਂ ਤੇ ਵਰਕਰਾਂ ਨੇ ਜੇਤੂ ਰਹੇ ਆਪ ਪਾਰਟੀ ਦੇ ਕੌਂਸਲਰਾਂ ਨੂੰ ਵਧਾਈ ਦਿੰਦਿਆਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਖੋਟੇ ਪਿੰਡ ਦੀ ਬਸਤੀ 'ਚ ਵਿਧਾਇਕ ਬਿਲਾਸਪੁਰ ਨੇ ਇੰਟਰਲਾਕ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਪੀੜਤ ਸਹਾਇਤਾ ਸਮਿਤੀ ਵਲੋਂ ਮੁਫ਼ਤ ਬੀ.ਐਮ.ਡੀ. ਜਾਂਚ ਕੈਂਪ
Ad Position 24