10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਖੋਟੇ ਪਿੰਡ ਦੀ ਬਸਤੀ 'ਚ ਵਿਧਾਇਕ ਬਿਲਾਸਪੁਰ ਨੇ ਇੰਟਰਲਾਕ ਦਾ ਕੀਤਾ ਉਦਘਾਟਨ

Ad Position 21
repet_subhas-goyals [Copy P29]
ਅਜੀਤ ਡੈਸਕ 08-06-2026
ਮੋਗਾ, 7 ਜੂਨ (ਸੁਰਿੰਦਰਪਾਲ ਸਿੰਘ)-ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਖੋਟੇ ਪਿੰਡ ਦੀ ਟੌਰੀ ਬਸਤੀ ਦੇ ਨਵੇਂ ਬਣਨ ਵਾਲੇ ਇੰਟਰਲਾਕ ਰਸਤੇ ਦਾ ਉਦਘਾਟਨ ਆਪਣੇ ਹੱਥੀਂ ਇੰਟਰਲਾਕ ਟਾਈਲ ਲਗਾ ਕੇ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਪਿੰਡਾਂ ਅਤੇ ਸ਼ਹਿਰਾਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ | ਇਸ ਮੁਹਿੰਮ ਤਹਿਤ ਚਿਰਾਂ ਤੋਂ ਅਣਗੌਲੇ ਰਸਤੇ ਪੱਕੇ ਕੀਤੇ ਜਾ ਰਹੇ ਹਨ | ਨਵੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ ਅਤੇ ਪੁਰਾਣੀਆਂ ਸੜਕਾਂ 'ਤੇ ਪ੍ਰੀਮਿਕਸ ਪਾ ਕੇ ਉਨ੍ਹਾਂ ਦੀ ਨੁਹਾਰ ਬਦਲੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਹੋਈ ਹੈ | ਇਸ ਮੌਕੇ ਹਰਜਿੰਦਰ ਸਿੰਘ ਕੋਕਰੀ ਚੇਅਰਮੈਨ ਬਲਾਕ ਸੰਮਤੀ ਨਿਹਾਲ ਸਿੰਘ ਵਾਲਾ, ਗੁਰਵਿੰਦਰ ਸਿੰਘ ਸਰਪੰਚ ਰਾਮੂੰਵਾਲਾ ਨਵਾਂ, ਜਗਵੰਤ ਸਿੰਘ ਬੈਂਸ ਜਵਾਹਰ ਸਿੰਘ ਵਾਲਾ, ਰਾਜਾ ਖੋਟੇ, ਚਮਕੌਰ ਸਿੰਘ ਕੌਰਾ ਖੋਟੇ, ਲਖਵਿੰਦਰ ਸਿੰਘ ਖੋਟੇ, ਗੁਰਜਾ ਖੋਟੇ, ਸੋਮ ਪੰਡਤ ਖੋਟੇ, ਗੁਰਦੀਪ ਸਿੰਘ ਖੋਟੇ, ਭਾਨਾ ਖੋਟੇ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬੋਰਡ ਪ੍ਰੀਖਿਆਵਾਂ ਵਿਚ ਅੱਵਲ ਆਉਣ ਵਾਲੇ ਬੱਚਿਆਂ ਨੂੰ ਸੋਸ਼ਲ ਵੈੱਲਫੇਅਰ ਕਲੱਬ ਨੇ ਕੀਤਾ ਸਨਮਾਨਿਤ- ਪ੍ਰਧਾਨ ਓ.ਪੀ. ਕੁਮ... ਅਗਲੀ ਖ਼ਬਰ ਨਗਰ ਨਿਗਮ ਤੇ ਨਗਰ ਕੌਸਲ ਚੋਣਾਂ 'ਚ ਆਪ ਦਾ ਵਧੀਆ ਪ੍ਰਦਰਸ਼ਨ ਸੂਬਾ ਸਰਕਾਰ ਵਲੋਂ ਕੀਤੇ ਕੰਮਾਂ 'ਤੇ ਮੋਹਰ-ਪ੍ਰਧਾਨ ਦੀਸ਼ਾ...
Ad Position 24