10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਬੋਰਡ ਪ੍ਰੀਖਿਆਵਾਂ ਵਿਚ ਅੱਵਲ ਆਉਣ ਵਾਲੇ ਬੱਚਿਆਂ ਨੂੰ ਸੋਸ਼ਲ ਵੈੱਲਫੇਅਰ ਕਲੱਬ ਨੇ ਕੀਤਾ ਸਨਮਾਨਿਤ- ਪ੍ਰਧਾਨ ਓ.ਪੀ. ਕੁਮਾਰ

Ad Position 21
repet_subhas-goyals [Copy P29]
ਅਜੀਤ ਡੈਸਕ 08-06-2026
ਮੋਗਾ, 7 ਜੂਨ (ਅਸ਼ੋਕ ਬਾਂਸਲ)-ਸੋਸ਼ਲ ਵੈੱਲਫੇਅਰ ਕਲੱਬ ਮੋਗਾ ਵਲੋਂ ਪੀ.ਐਮ. ਭੀਮ ਨਗਰ ਸੀਨੀਅਰ ਸੈਕੰਡਰੀ ਸਕੂਲ ਵਿਚ ਅੱਜ ਇਕ ਗਰਿਮਾਮਈ ਸਮਾਰੋਹ ਦਾ ਆਯੋਜਨ ਕੀਤਾ, ਜਿਸ ਵਿਚ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਕਲਾਸ ਵਿਚ ਫ਼ਸਟ, ਸੈਕੰਡ ਅਤੇ ਥਰਡ ਪੁਜ਼ੀਸ਼ਨ ਹਾਸਲ ਕਰਨ ਵਾਲੇ ਪੰਦਰਾਂ ਬੱਚਿਆਂ ਨੂੰ ਸੰਸਥਾ ਵਲੋਂ ਪ੍ਰਸ਼ੰਸਾ ਪੱਤਰ ਦੇ ਨਾਲ-ਨਾਲ ਗਿਫ਼ਟ ਵੀ ਦਿੱਤੇ ਗਏ, ਤਾਂ ਜੋ ਆਉਣ ਵਾਲੇ ਸਮੇਂ ਵਿਚ ਬਾਕੀ ਬੱਚੇ ਵੀ ਉਨ੍ਹਾਂ ਵਾਂਗ ਪੜ੍ਹਾਈ ਵੱਲ ਜ਼ਿਆਦਾ ਧਿਆਨ ਦੇਣ | ਸਮਾਰੋਹ ਦੀ ਪ੍ਰਧਾਨਗੀ ਸ਼ਹਿਰ ਦੇ ਸੀਨੀਅਰ ਐਡਵੋਕੇਟ ਬੋਧਰਾਜ ਮਜੀਠੀਆ ਅਤੇ ਪਿ੍ੰਸੀਪਲ ਮੈਡਮ ਨੇ ਦੀਪ ਜਗਾ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ | ਇਸ ਮੌਕੇ ਬੋਧ ਰਾਜ ਮਜੀਠੀਆ ਨੇ ਕਲੱਬ ਵਲੋਂ ਕੀਤੇ ਗਏ ਇਸ ਕਾਰਜ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਉਨ੍ਹਾਂ ਦੱਸਿਆ ਕਿ ਕਲੱਬ ਵਲੋਂ ਕੀਤੇ ਜਾਣ ਵਾਲੇ ਅਜਿਹੇ ਕੰਮਾਂ ਨਾਲ ਸਕੂਲ ਦੇ ਬਾਕੀ ਬੱਚਿਆਂ 'ਤੇ ਵੀ ਬਹੁਤ ਚੰਗਾ ਅਸਰ ਪਵੇਗਾ ਅਤੇ ਉਹ ਵੀ ਆਉਣ ਵਾਲੇ ਸਮੇਂ ਵਿਚ ਪੜ੍ਹਾਈ 'ਤੇ ਜ਼ਿਆਦਾ ਧਿਆਨ ਦੇਣਗੇ | ਪਿੰ੍ਰਸੀਪਲ ਮੈਡਮ ਮਨਜੀਤ ਕੌਰ ਨੇ ਆਪਣੇ ਸਟਾਫ਼ ਵਲੋਂ ਕਲੱਬ ਦਾ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ ਕਿ ਇਨ੍ਹਾਂ ਨੇ ਪਹਿਲਾਂ ਵੀ ਸਾਡੇ ਸਕੂਲ ਦੇ ਬੱਚਿਆਂ ਲਈ ਭਾਵੇਂ ਭਾਰਤ ਨੂੰ ਜਾਣੋ ਦੇ ਮਾਧਿਅਮ ਨਾਲ ਕੁਇਜ਼ ਪ੍ਰੋਗਰਾਮ ਕਰਵਾ ਕੇ, ਨੈਤਿਕ ਸਿੱਖਿਆ ਅਤੇ ਕੈਰੀਅਰ ਗਾਈਡੈਂਸ, ਨਸ਼ਿਆਂ ਤੋਂ ਸੁਚੇਤ ਰਹਿਣ ਲਈ ਜਾਗਰੂਕਤਾ ਦੇ ਅਨੇਕਾਂ ਕੈਂਪ ਲਗਾ ਕੇ ਬੱਚਿਆਂ ਨੂੰ ਸੁਨੇਹਾ ਦਿੰਦੇ ਰਹਿੰਦੇ ਹਨ | ਕਲੱਬ ਦੇ ਪ੍ਰਧਾਨ ਓ.ਪੀ. ਕੁਮਾਰ ਨੇ ਦੱਸਿਆ ਕਿ ਇਹ ਸੰਸਥਾ ਆਉਣ ਵਾਲੇ ਦਿਨਾਂ ਵਿਚ ਵੀ ਬੱਚਿਆਂ ਦੇ ਪ੍ਰੋਤਸਾਹਨ ਲਈ ਅਤੇ ਲੋਕ ਹਿਤ ਵਿਚ ਕੰਮ ਕਰਦੀ ਰਹੇਗੀ | ਇਸ ਮੌਕੇ ਸਕੂਲ ਦੇ ਬੱਚਿਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਪਰਮਿੰਦਰਜੀਤ ਸਿੰਘ ਨੇ ਸਟੇਜ ਦਾ ਸੰਚਾਲਨ ਬਾਖ਼ੂਬੀ ਕੀਤਾ | ਸਕੂਲ ਸਟਾਫ਼ ਮੈਡਮ ਅੰਜਨਾ, ਸੰਦੀਪ ਸਿੰਘ, ਜਗਰੂਪ ਸਿੰਘ ਅਤੇ ਸੁਸ਼ੀਲ ਕੁਮਾਰ ਤੋਂ ਇਲਾਵਾ ਕਲੱਬ ਵਲੋਂ ਪੀ.ਐਸ. ਚਾਹਲ, ਝਲਮਨ ਦਾਸ, ਸੁਰਜੀਤ ਸਿੰਘ, ਰਜਿੰਦਰ ਕੁਮਾਰ ਵਿਕੀ, ਸੰਜੀਵ ਅਰੋੜਾ, ਅਜੇ ਸਿੰਗਲਾ, ਸੁਰਜੀਤ ਸਿੰਘ, ਸੁਰੇਸ਼ ਮਹਿੰਦੀਰੱਤਾ, ਵਿਸ਼ਵ ਗਰੋਵਰ, ਰਾਜਵਿੰਦਰ ਸਿੰਘ ਅਤੇ ਅਸ਼ੋਕ ਅਗਰਵਾਲ ਆਦਿ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਸਕੂਲ 'ਚ ਮਨਾਇਆ ਵਿਸ਼ਵ ਤੰਬਾਕੂ ਮੁਕਤ ਦਿਵਸ ਅਗਲੀ ਖ਼ਬਰ ਖੋਟੇ ਪਿੰਡ ਦੀ ਬਸਤੀ 'ਚ ਵਿਧਾਇਕ ਬਿਲਾਸਪੁਰ ਨੇ ਇੰਟਰਲਾਕ ਦਾ ਕੀਤਾ ਉਦਘਾਟਨ
Ad Position 24