29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਭਾਰਤ ਵਿਕਾਸ ਪ੍ਰੀਸ਼ਦ ਮੋਗਾ ਸ਼ਾਖਾ ਵਲੋਂ ਸਹੁੰ ਚੁੱਕ ਸਮਾਗਮ ਅਤੇ ਪਰਿਵਾਰ ਮਿਲਣ ਸਮਾਰੋਹ

Ad Position 21
No active advertisement
ਅਜੀਤ ਡੈਸਕ 10-06-2026
ਮੋਗਾ, 9 ਜੂਨ (ਜਸਪਾਲ ਸਿੰਘ ਬੱਬੀ)-ਭਾਰਤ ਵਿਕਾਸ ਪ੍ਰੀਸ਼ਦ ਮੋਗਾ ਸ਼ਾਖਾ ਵਲੋਂ ਸ਼ਹੀਦੀ ਪਾਰਕ ਹਾਲ ਮੋਗਾ ਵਿਖੇ ਸਹੁੰ ਚੁੱਕ ਸਮਾਗਮ ਅਤੇ ਪਰਿਵਾਰ ਮਿਲਨ ਸਮਾਰੋਹ ਦੀ ਪ੍ਰਧਾਨਗੀ ਪੰਜਾਬ ਦੱਖਣੀ ਦੇ ਸਰਪ੍ਰਸਤ ਰਾਜ ਕੁਮਾਰ ਗੁਪਤਾ ਨੇ ਕੀਤੀ | ਸ਼ਾਖਾ ਪ੍ਰਧਾਨ ਸੁਧੀਰ ਕੋਹਲੀ ਨੇ ਜੀ ਆਇਆ ਕਿਹਾ | ਕੋਆਰਡੀਨੇਟਰ ਡਾ. ਰਾਜੇਸ਼ ਪੁਰੀ ਨੇ ਕੌਂਸਲ ਦੀ ਜਾਣ-ਪਹਿਚਾਣ ਕਰਵਾਈ ਅਤੇ ਮੈਂਬਰਾਂ ਨੂੰ ਇਸ ਦੇ ਕੰਮ ਬਾਰੇ ਦੱਸਿਆ | ਵਿੱਤ ਸਕੱਤਰ ਮਨਮੋਹਨ ਅਰੋੜਾ ਅਤੇ ਸਕੱਤਰ ਮਹੇਸ਼ ਗੁਪਤਾ ਨੇ ਮੈਂਬਰਾਂ ਨੂੰ ਸਾਲ 2025-26 ਲਈ ਵਿੱਤੀ ਰਿਪੋਰਟ ਪੇਸ਼ ਕੀਤੀ | ਪ੍ਰੋਜੈਕਟ ਇੰਚਾਰਜ ਰਾਕੇਸ਼ ਸਚਦੇਵਾ ਨੇ ਸਟੇਜ ਸੰਚਾਲਨ ਕੀਤਾ | ਚੇਅਰਮੈਨ ਰਾਜ ਕੁਮਾਰ ਗੁਪਤਾ ਨੇ ਸਾਲ 2026-27 ਲਈ ਸੁਧੀਰ ਕੋਹਲੀ ਨੂੰ ਪ੍ਰਧਾਨ, ਮਹੇਸ਼ ਗੁਪਤਾ ਨੂੰ ਸਕੱਤਰ ਅਤੇ ਮਨਮੋਹਨ ਅਰੋੜਾ ਨੂੰ ਵਿੱਤ ਸਕੱਤਰ ਵਜੋਂ ਸਹੁੰ ਚੁਕਾਈ | ਇਸ ਮੌਕੇ 80 ਸਾਲ ਤੋਂ ਵੱਧ ਉਮਰ ਦੇ ਮੈਂਬਰਾਂ ਬੋਧਰਾਜ ਮਜੀਠੀਆ, ਭਗਵਾਨ ਦਾਸ ਗੁਪਤਾ, ਮਹਿੰਦਰ ਜਿੰਦਲ, ਯਸ਼ਪਾਲ ਗਰੋਵਰ ਅਤੇ ਮਨਮੋਹਨ ਗਰਗ ਨੂੰ ਸਨਮਾਨਿਤ ਕੀਤਾ | ਨਵੇਂ ਮੈਂਬਰਾਂ ਦਵਿੰਦਰ ਮੋਗਲਾ, ਅਮਰਜੀਤ ਗੁਪਤਾ, ਵਿਸ਼ਵਾਸ ਸਚਦੇਵਾ ਅਤੇ ਅਸ਼ੀਸ਼ ਕੋਹਲੀ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ | ਇਸ ਮੌਕੇ ਸੁਨੀਲ ਜੈਨ, ਰਾਕੇਸ਼ ਸਚਦੇਵਾ, ਸੁਮਨ ਕਾਂਤ ਵਿਜ, ਮਨੋਜ ਮੋਂਗਾ, ਰਾਜਿੰਦਰ ਸਚਦੇਵਾ, ਨਿਸ਼ੀ ਰਾਕੇਸ਼ ਵਿਜ ਸ਼ਾਮਲ ਹਨ |
Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਮੋਗਾ ਵਿਖੇ ਗਰਭਵਤੀ ਮਹਿਲਾਵਾਂ ਨੂੰ ਪੋਸ਼ਣ ਡਾਈਟ ਵੰਡੀ ਅਗਲੀ ਖ਼ਬਰ ਮਾਤਾ ਸੁਰਜੀਤ ਕੌਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ
Ad Position 24