09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪਿੰਡ ਕੋਰੇ ਵਾਲਾ ਵਿਖੇ ਗੁਰਦੁਆਰਾ ਸਾਹਿਬ ਨੂੰ ਜਗ੍ਹਾ ਦਾਨ

Ad Position 21
No active advertisement
ਅਜੀਤ ਡੈਸਕ 11-06-2026
ਮੋਗਾ, 10 ਜੂਨ (ਗੁਰਤੇਜ ਸਿੰਘ ਬੱਬੀ)-ਹਲਕਾ ਮੋਗਾ ਅਧੀਨ ਪੈਂਦੇ ਪਿੰਡ ਕੋਰੇਵਾਲਾ ਕਲਾ ਵਿਖੇ ਪਿੰਡ ਦੇ ਦਾਨੀ ਪਰਿਵਾਰ ਸਵ: ਡਾ. ਮੰਦਰਪਾਲ ਸਿੰਘ ਦੇ ਪਰਿਵਾਰ ਵਲੋਂ ਉਨ੍ਹਾਂ ਦੀ ਯਾਦ ਦੀ ਵਿਚ 6 ਮਰਲੇ ਜਗ੍ਹਾ ਗੁਰਦੁਆਰਾ ਬਾਬਾ ਹਰਚਰਨ ਦਾਸ ਨੂੰ ਦਾਨ ਕੀਤੀ ਗਈ | ਇਸ ਮੌਕੇ ਦਾਨੀ ਪਰਿਵਾਰ ਬੀਬੀ ਮਨਜੀਤ ਕੌਰ ਉਨ੍ਹਾਂ ਦੇ ਪੁੱਤਰ ਸੁਖਜਿੰਦਰਪਾਲ ਸਿੰਘ, ਹਰਜਿੰਦਰਪਾਲ ਸਿੰਘ ਵਾਸੀ ਕੋਰੇ ਵਾਲਾ ਕਲਾਂ ਦਾ ਧੰਨਵਾਦ ਕਰਦਿਆਂ ਸਮੂਹ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਇਹ ਬਹੁਤ ਵੱਡਾ ਉਪਰਾਲਾ ਹੈ, ਜੋ ਦਾਨੀ ਪਰਿਵਾਰ ਨੇ ਫ਼ੈਸਲਾ ਲਿਆ ਹੈ | ਇਸ ਮੌਕੇ ਦਾਨੀ ਪਰਿਵਾਰ ਦਾ ਮਾਣ ਸਤਿਕਾਰ ਕੀਤਾ ਗਿਆ | ਇਸ ਮੌਕੇ ਪ੍ਰਧਾਨ ਗੁਰਨਾਮ ਸਿੰਘ ਨੇ ਕਿਹਾ ਕਿ ਅਸੀਂ ਹਮੇਸ਼ਾ ਰਿਣੀ ਰਹਾਂਗੇ ਇਸ ਪਰਿਵਾਰ ਦੇ ਜਿੰਨਾਂ ਨੇ ਵੱਡੇ ਦਾਨ ਵਿਚ ਹਿੱਸਾ ਪਾ ਕੇ ਗੁਰਦੁਆਰਾ ਸਾਹਿਬ ਲਈ ਜਗਾ ਦਾਨ ਕੀਤੀ |
Ad Position 22
No active advertisement
ਪਿਛਲੀ ਖ਼ਬਰ ਰਿਟਾਇਰਮੈਂਟ ਤੋਂ ਬਾਅਦ ਪਿੰਡ ਆਏ ਫ਼ੌਜੀ ਦਾ ਪਿੰਡ ਵਾਸੀਆਂ ਵਲੋਂ ਸਨਮਾਨ ਅਗਲੀ ਖ਼ਬਰ ਕਿਸਾਨਾਂ ਦੀਆਂ ਮੋਟਰਾਂ ਦੇ ਕੇਬਲ ਤੇ ਟਰਾਂਸਫ਼ਾਰਮਰ ਦੀਆਂ ਚੋਰੀਆਂ ਰੋਕਣ ਲਈ ਭਾਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ ਕਬਾੜੀ...
Ad Position 24