07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਐਸ.ਬੀ.ਕੇ.ਐਫ. ਦੀਆਂ 14ਵੀਂਆਂ ਨੈਸ਼ਨਲ ਖੇਡਾਂ 'ਚ ਮਨਦੀਪ ਸਿੰਘ ਨੇ ਜਿੱਤੇ ਤਿੰਨ ਸੋਨ ਤਗਮੇ

Ad Position 21
No active advertisement
ਅਜੀਤ ਡੈਸਕ 11-06-2026
ਮੋਗਾ, 10 ਜੂਨ (ਅਸ਼ੋਕ ਬਾਂਸਲ)-ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਖੇ ਚੱਲ ਰਹੀਆਂ ਐਸ.ਬੀ.ਕੇ.ਐਫ. ਦੀਆਂ 14ਵੀਆਂ ਨੈਸ਼ਨਲ ਖੇਡਾਂ ਵਿਚ ਗੋਧੇਵਾਲਾ ਮੋਗਾ ਦੇ ਵਸਨੀਕ ਮਨਦੀਪ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੈਮਰ ਥੋ੍ਰ, ਡਿਸਕ ਥੋ੍ਰ ਅਤੇ ਸ਼ਾਟਪੁੱਟ ਮੁਕਾਬਲਿਆਂ 'ਚ ਕੁੱਲ ਤਿੰਨ ਸੋਨ ਤਗਮੇ ਜਿੱਤ ਕੇ ਮੋਗਾ ਜ਼ਿਲੇ੍ਹ ਦਾ ਨਾਮ ਰੌਸ਼ਨ ਕੀਤਾ | ਮਨਦੀਪ ਸਿੰਘ ਦੀ ਇਸ ਵਿਲੱਖਣ ਪ੍ਰਾਪਤੀ ਨਾਲ ਨਾ ਸਿਰਫ਼ ਮੋਗਾ ਵਾਸੀਆਂ ਵਿਚ ਖ਼ੁਸ਼ੀ ਦੀ ਲਹਿਰ ਹੈ, ਸਗੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਖੇਡ ਪ੍ਰੇਮੀਆਂ ਨੂੰ ਵੀ ਮਾਣ ਮਹਿਸੂਸ ਹੋ ਰਿਹਾ ਹੈ | ਇਲਾਕੇ ਦੀਆਂ ਵੱਖ-ਵੱਖ ਸਮਾਜਿਕ ਅਤੇ ਖੇਡ ਸੰਸਥਾਵਾਂ ਵਲੋਂ ਮਨਦੀਪ ਸਿੰਘ ਨੂੰ ਇਸ ਸ਼ਾਨਦਾਰ ਉਪਲਬਧੀ ਲਈ ਵਧਾਈ ਦਿੱਤੀ ਗਈ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ |
Ad Position 22
No active advertisement
ਪਿਛਲੀ ਖ਼ਬਰ ਮੋਗਾ ਦੇ ਸਾਬਕਾ ਡੀ.ਸੀ. ਵਿਸ਼ੇਸ਼ ਸਾਰੰਗਲ ਦਾ ਕੈਨੇਡਾ ਵਿਖੇ ਭਰਵਾਂ ਸੁਆਗਤ ਡੀ.ਸੀ. ਹੁੰਦਿਆਂ ਵਿਸ਼ੇਸ਼ ਸਾਰੰਗਲ ਨੇ ਆ... ਅਗਲੀ ਖ਼ਬਰ ਆਗਾਮੀ ਚੋਣਾਂ 'ਚ ਹਲਕੇ ਦੇ ਲੋਕ ਵਿਰੋਧੀ ਪਾਰਟੀਆਂ ਦੇ ਗੁਮਰਾਹਕੰੁਨ ਪ੍ਰਚਾਰ 'ਚ ਨਹੀਂ ਆਉਣਗੇ-ਮਾਲਵਿਕਾ ਸੂਦ
Ad Position 24